nabaz-e-punjab.com

ਮੁਰੰਮਤ ਕਾਰਜ: 17 ਤੋਂ 23 ਦਸੰਬਰ ਤੱਕ ਲਖਨੌਰ-ਲਾਂਡਰਾਂ ਸੜਕ ’ਤੇ ਬੰਦ ਰਹੇਗੀ ਆਵਾਜਾਈ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟਾਂ ਦਾ ਪ੍ਰਬੰਧ, ਲੋਕਾਂ ਦੀ ਸਹੂਲਤ ਲਈ ਬਦਲਵੇਂ ਰੂਟਾਂ ਸਬੰਧੀ ਲਾਏ ਜਾਣਗੇ ਸਾਈਨ ਬੋਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਮੁਹਾਲੀ ਤੋਂ ਲਖਨੌਰ-ਲਾਂਡਰਾਂ ਮੁੱਖ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਰਕੇ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਹੁਣ ਇਲਾਕੇ ਦੇ ਲੋਕਾਂ ਨੂੰ ਜਲਦੀ ਹੀ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਹਿਲਕਦਮੀ ਸਦਕਾ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਖਨੌਰ-ਲਾਂਡਰਾਂ ਸੜਕ ਦੀ ਮੁਰੰਮਤ ਲਈ ਪਿੰਡ ਲਖਨੌਰ ਜਿੱਥੇ ਇਸ ਸੜਕ ’ਤੇ ਸੈਕਟਰ-75 ਅਤੇ ਸੈਕਟਰ-76 ਨੂੰ ਵੰਡਦੀ ਸੜਕ ਮਿਲਦੀ ਹੈ, ਉਸ ਤੋਂ ਅੱਗੇ ਲਾਂਡਰਾਂ ਜੰਕਸ਼ਨ ਵੱਲ ਜਾਣ ਵਾਲੀ ਆਵਾਜਾਈ ਅਤੇ ਲਾਂਡਰਾਂ ਜੰਕਸ਼ਨ ਤੋਂ ਲਖਨੌਰ-ਸੋਹਾਣਾ ਵਾਲੇ ਪਾਸੇ ਆਉਣ ਵਾਲੀ ਆਵਾਜਾਈ 17 ਦਸੰਬਰ ਤੋਂ 23 ਦਸੰਬਰ 2018 ਤੱਕ ਮੁਕੰਮਲ ਤੌਰ ’ਤੇ ਬੰਦ ਰਹੇਗੀ।
ਇਸ ਸਬੰਧੀ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ-78 ਅਤੇ ਸੈਕਟਰ-79 ਨੂੰ ਵੰਡਦੀ ਚਹੁੰਮਾਰਗੀ ਸੜਕ ਮੁਕੰਮਲ ਕਰਕੇ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ। ਇਸ ਲਈ ਸੈਕਟਰ-75 ਅਤੇ ਸੈਕਟਰ-76 (ਪਿੰਡ ਲਖਨੌਰ) ਅਤੇ ਚੰਡੀਗੜ੍ਹ ਅਤੇ ਮੁਹਾਲੀ ਤੋਂ ਆਉਣ ਵਾਲੀ ਟਰੈਫ਼ਿਕ ਰਾਧਾ ਸਵਾਮੀ ਸਤਿਸੰਗ ਘਰ ਨੇੜਲੇ ਟਰੈਫ਼ਿਕ ਲਾਈਟ ਚੌਕ ਤੋਂ ਲਾਂਡਰਾਂ ਚੌਕ ਨੂੰ ਜਾਣ ਲਈ ਸੈਕਟਰ-78 ਅਤੇ ਸੈਕਟਰ-79 ਵਾਲੀ ਚਹੁੰਮਾਰਗੀ ਸੜਕ ਰਾਹੀਂ ਅੱਗੇ ਆ ਜਾ ਸਕੇਗੀ। ਡੀਸੀ ਦੱਸਿਆ ਕਿ ਲਾਂਡਰਾਂ ਸਾਈਡ ਤੋਂ ਮੁਹਾਲੀ ਅਤੇ ਚੰਡੀਗੜ੍ਹ ਵੱਲ ਆਉਣ ਵਾਲੀ ਟਰੈਫ਼ਿਕ ਵੀ ਉਕਤ ਸੜਕ ਨੂੰ ਵਰਤੋਂ ਵਿੱਚ ਲਿਆਏਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਬੰਦ ਕਰਨ ਅਤੇ ਰੂਟ ਡਾਇਵਰਜਨ ਸਬੰਧੀ ਸਾਰੀਆਂ ਢੁਕਵੀਆਂ ਥਾਵਾਂ ’ਤੇ ਸਾਈਨ ਬੋਰਡ ਲਗਾਏ ਜਾਣਗੇ ਤਾਂ ਜੋ ਰਾਹਗੀਰਾਂ ਨੂੰ ਆਉਣ ਜਾਣ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਨਵੇਂ ਰੂਟ ਵਾਲੀਆਂ ਸੜਕਾਂ ’ਤੇ ਲੋੜ ਅਨੁਸਾਰ ਟਰੈਫ਼ਿਕ ਪੁਲੀਸ ਦੇ ਮੁਲਾਜ਼ਮ ਤਾਇਨਾਤ ਰਹਿਣਗੇ ਤਾਂ ਜੋ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਟਰੈਫ਼ਿਕ ਪੁਲੀਸ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…