nabaz-e-punjab.com

ਜ਼ਮੀਨ ਅਕੁਆਇਰ ਦਾ ਮਾਮਲਾ: ਗਮਾਡਾ ਦਫ਼ਤਰ ਵਿੱਚ ਖੱਜਲ ਖੁਆਰ ਹੋ ਰਹੇ ਨੇ ਪੀੜਤ ਕਿਸਾਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸੈਕਟਰ 88-89 ਵਸਾਉਣ ਲਈ ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਅਕੁਆਇਰ ਕੀਤੀ ਸੀ, ਉਨ੍ਹਾਂ ਵਿੱਚੋਂ ਕਈ ਪਿੰਡਾਂ ਦੇ ਕਿਸਾਨਾਂ ਨੂੰ ਗਮਾਡਾ ਵੱਲੋਂ ਨਾ ਤਾਂ ਲੈਂਡ ਪੂਲਿੰਗ ਸਕੀਮ ਦਾ ਕਬਜ਼ਾ ਅਜੇ ਤੱਕ ਲਾਭ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਜ਼ਮੀਨ ਦੇ ਠੇਕੇ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ਼ ਹੈ। ਅੱਜ ਕਈ ਪਿੰਡਾਂ ਦੇ ਕਿਸਾਨ ਗਮਾਡਾ ਦਫ਼ਤਰ ਪਹੁੰਚੇ ਹੋਏ ਸਨ ਜਿੱਥੇ ਕਿਸਾਨਾਂ ਦਾ ਕਹਿਣਾ ਸੀ ਕਿ ਗਮਾਡਾ ਵੱਲੋਂ ਨਾ ਤਾਂ ਉਨ੍ਹਾਂ ਨੂੰ ਉਚਿਤ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਗਮਾਡਾ ਦੀ ਐਲ.ਏ.ਸੀ ਨੂੰ ਮਿਲਣ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਗਮਾਡਾ ਨੇ ਉਨ੍ਹਾਂ ਦੀ ਜਲਦ ਸੁਣਵਾਈ ਨਾ ਕੀਤੀ ਤਾਂ ਉਹ ਮਜ਼ਬੂਰ ਹੋ ਕੇ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੇ।
ਗਮਾਡਾ ਦਫ਼ਤਰ ਪਹੁੰਚੇ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜਸਵਿੰਦਰ ਸਿੰਘ ਲਖਨੌਰ, ਜਸਪਾਲ ਸਿੰਘ ਮਾਣਕਮਾਜਰਾ, ਗੁਰਜੀਤ ਸਿੰਘ ਲਖਨੌਰ, ਭਾਗ ਸਿੰਘ ਲਖਨੌਰ, ਰਣਜੀਤ ਸਿੰਘ ਗਿੱਲ ਲਖਨੌਰ, ਅਵਤਾਰ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ ਮਾਣਕਮਾਜਰਾ, ਬਲਬੀਰ ਸਿੰਘ ਬੈਰੋਂਪੁਰ, ਆਦਿ ਸਮੇਤ ਕਈ ਕਿਸਾਨਾਂ ਨੇ ਦੱਸਿਆ ਕਿ ਗਮਾਡਾ ਵੱਲੋਂ ਪੰਜ ਪਿੰਡਾਂ ਸੋਹਾਣਾ, ਮਾਣਕਮਾਜਰਾ, ਬੈਰੋਂਪੁਰ, ਲਖਨੌਰ ਅਤੇ ਲਾਂਡਰਾਂ ਦੀ ਜ਼ਮੀਨ ਸਾਲ 2011 ਵਿਚ ਅਕੁਆਇਰ ਕੀਤੀ ਗਈ ਸੀ। ਗਮਾਡਾ ਨੇ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ ਸੀ। ਨਿਯਮਾਂ ਮੁਤਾਬਕ ਗਮਾਡਾ ਨੇ ਅਕੁਆਇਰ ਕੀਤੀ ਗਈ ਜ਼ਮੀਨ ਦੇ ਬਕਜੇ ਜਦੋਂ ਤੱਕ ਲੈਂਡ ਪੂਲਿੰਗ ਸਕੀਮ ਦਾ ਕਬਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਜ਼ਮੀਨ ਦਾ ਠੇਕਾ ਕਿਸਾਨਾਂ ਨੂੰ ਦੇਣਾ ਸੀ। ਇਹ ਠੇਕਾ ਸਾਲ ਦੇ ਸ਼ੁਰੂ ਵਿੱਚ 2012-13 ਤੋਂ ਲਗਾਤਾਰ ਦੇਣਾ ਬਣਦਾ ਸੀ ਪ੍ਰੰਤੂ ਗਮਾਡਾ ਵੱਲੋਂ 2012-13, 2016-17, 2017-18 ਦਾ ਠੇਕਾ ਰੋਕਿਆ ਹੋਇਆ ਹੈ ਜਿਸ ਕਾਰਨ ਕਿਸਾਨਾਂ ਖਰਚ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਠੇਕੇ ਦੀ ਰਾਸ਼ੀ ਤੁਰੰਤ ਮੁਹੱਈਆ ਕਰਵਾਈ ਜਾਵੇ।
ਉਧਰ, ਜਦੋਂ ਇਸ ਸਬੰਧ ਵਿੱਚ ਗਮਾਡਾ ਦੀ ਲੈਂਡ ਐਕਿਯਜੀਸ਼ਨ ਕੁਲੈਕਟਰ ਮੈਡਮ ਅਰੀਨਾ ਦੁੱਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗਮਾਡਾ ਦੀ ਪਾੱਲਿਸੀ ਮੁਤਾਬਕ ਜੋ ਵੀ ਬਣਦਾ ਹੋਵੇਗਾ, ਉਹ ਕਿਸਾਨਾਂ ਨੂੰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…