ਸੈਕਟਰ-88 ਤੇ 89 ਅਤੇ ਆਈਟੀ ਸਿਟੀ ਦੇ ਜ਼ਮੀਨ ਮਾਲਕਾਂ ਨੂੰ ਪੁੱਡਾ ਮੰਤਰੀ ਤੋਂ ਰਾਹਤ ਦੀ ਉਮੀਦ ਜਾਗੀ

ਸਿਹਤ ਮੰਤਰੀ ਬਲਬੀਰ ਸਿੱਧੂ ਦੇ ਯਤਨਾਂ ਸਦਕਾ ਪੁੱਡਾ ਮੰਤਰੀ ਸੁੱਖ ਸਰਕਾਰੀਆ ਨਾਲ ਸੁਖਾਵੇਂ ਮਾਹੌਲ ’ਚ ਹੋਈ ਮੀਟਿੰਗ: ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਗਮਾਡਾ ਵੱਲੋਂ ਇੱਥੋਂ ਦੇ ਸੈਕਟਰ-88 ਅਤੇ ਸੈਕਟਰ-89 ਲਈ ਲੈਂਡ ਪੁਲਿੰਗ ਸਕੀਮ ਰਾਹੀਂ ਐਕੁਆਇਰ ਕੀਤੀ ਜ਼ਮੀਨ ਦੇ ਮਾਲਕਾਂ ਨੂੰ ਸਕੀਮ ਦੇ ਲਾਭ ਦਾ ਹਿੱਸਾ ਆਪਣੇ ਪਰਿਵਾਰਕ ਰਿਲੇਸ਼ਨ ਵਿੱਚ ਟਰਾਂਸਫ਼ਰ ਕਰਵਾਉਣ ਅਤੇ ਐਨਓਸੀ ਲੈਣ ਬਦਲੇ ਪੀਐਲਸੀ ਚਾਰਜਿਜ਼ (ਪ੍ਰੋਫੈਸ਼ਨਲ ਲੋਕੇਸ਼ਨ ਚਾਰਜਿਜ਼) ਮੁਆਫ਼ ਕਰਨ ਬਾਰੇ ਆਸ ਬੱਝ ਗਈ ਹੈ। ਅੱਜ ਇੱਥੇ ਜ਼ਮੀਨ ਮਾਲਕਾਂ ਕੈਪਟਨ (ਸੇਵਾਮੁਕਤ) ਸਰਦਾਰਾ ਸਿੰਘ ਬੈਦਵਾਨ ਵਾਸੀ ਪਿੰਡ ਸੋਹਾਣਾ, ਸ੍ਰੀਮਤੀ ਜਸਵੰਤ ਕੌਰ ਉਰਫ਼ ਸਤਵੰਤ ਕੌਰ ਵਾਸੀ ਸੈਕਟਰ-35ਡੀ ਚੰਡੀਗੜ੍ਹ, ਹਰਦੀਪ ਸਿੰਘ ਉੱਪਲ ਵਾਸੀ ਸੈਕਟਰ-88, ਭਾਗ ਸਿੰਘ ਲਖਨੌਰ, ਬੂਟਾ ਸਿੰਘ ਬੈਦਵਾਨ, ਬਲਾਕ ਸਮਿਤੀ ਮੈਂਬਰ ਰਘਬੀਰ ਸਿੰਘ, ਦਲਵਿੰਦਰ ਸਿੰਘ ਸੋਹਾਣਾ, ਸੁਖਮਿੰਦਰਪਾਲ ਸਿੰਘ ਮਾਣਕ ਮਾਜਰਾ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਤੋਂ ਬਾਅਦ ਜ਼ਮੀਨ ਮਾਲਕਾਂ ਨੂੰ ਪੀਐਲਸੀ ਚਾਰਜਿਜ਼ ਤੋਂ ਰਾਹਤ ਮਿਲਣ ਦੀ ਉਮੀਦ ਜਾਗੀ ਹੈ।
ਉਕਤ ਲਾਭਪਾਤਰੀਆਂ ਨੇ ਸੁੱਖ ਸਰਕਾਰੀਆ ਨੂੰ ਦੱਸਿਆ ਕਿ ਜਦੋਂ ਜਿਉਂਦੇ ਜੀਅ ਜ਼ਮੀਨ ਮਾਲਕ ਅਤੇ ਮਰਹੂਮ ਜ਼ਮੀਨ ਮਾਲਕਾਂ ਦੀ ਪੀਐਲਸੀ ਸਰਕਾਰ ਨੇ ਪਹਿਲਾਂ ਹੀ ਮੁਆਫ਼ ਕੀਤੀ ਹੋਈ ਹੈ ਤਾਂ ਉਸੇ ਤਰਜ਼ ’ਤੇ ਫੈਮਿਲੀ ਟਰਾਂਸਫਰ ਦੇ ਮਾਲਕਾਂ ਦਾ ਵੀ ਓਹੀ ਹੱਕ ਹੈ। ਇਸ ਲਈ ਸੈਕਟਰ-88 ਅਤੇ ਸੈਕਟਰ-89 ਅਤੇ ਆਈਟੀ ਸਿਟੀ ਲਈ ਐਕੁਆਇਰ ਕੀਤੀ ਗਈ ਜ਼ਮੀਨ ਮਾਲਕਾਂ ਨੂੰ ਲੈਂਡ ਪੁਲਿੰਗ ਸਕੀਮ ਦੇ ਲਾਭ ਦਾ ਹਿੱਸਾ ਆਪਣੇ ਪਰਿਵਾਰਕ ਰਿਲੇਸ਼ਨ ਵਿੱਚ ਟਰਾਂਸਫ਼ਰ ਕਰਵਾਉਣ ਬਦਲੇ ਪੀਐਲਸੀ ਚਾਰਜਿਜ਼ (ਪ੍ਰੋਫੈਸ਼ਨਲ ਲੋਕੇਸ਼ਨ ਚਾਰਜਿਜ਼) ਮੁਆਫ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੁੱਡਾ ਮੰਤਰੀ ਸੁੱਖ ਸਰਕਾਰੀਆ ਨੇ ਵਫ਼ਦ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਹਫ਼ਤੇ ਦੇ ਅੰਦਰ-ਅੰਦਰ ਰਾਹਤ ਦੇਣ ਦਾ ਭਰੋਸਾ ਦਿੱਤਾ।
ਜ਼ਮੀਨ ਮਾਲਕਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਜਿਨ੍ਹਾਂ ਦੇ ਯਤਨਾਂ ਸਦਕਾ ਇਹ ਮੀਟਿੰਗ ਸੰਭਵ ਹੋ ਸਕੀ। ਉਨ੍ਹਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਜ਼ਮੀਨ ਮਾਲਕਾਂ ਨੂੰ ਪੀਐਲਸੀ ਚਾਰਜਿਜ਼ (ਪ੍ਰੋਫੈਸ਼ਨਲ ਲੋਕੇਸ਼ਨ ਚਾਰਜਿਜ਼) ਮੁਆਫ਼ ਕਰਕੇ ਰਾਹਤ ਦੇਣ ਦਾ ਐਲਾਨ ਕਰਨ ਦੀ ਉਮੀਦ ਹੈ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…