
ਮਕਾਨ ਮਾਲਕ ਆਪਣੇ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਕਰਵਾਉਣਾ ਯਕੀਨੀ ਬਣਾਉਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਪੰਜਾਬ ਪੁਲੀਸ ਦੇ ਏਡੀਜੀਪੀ (ਕਮਿਊਨਿਟੀ ਅਫੇਰਅਸ) ਅਤੇ ਐੱਸਐੱਸਪੀ ਡਾ. ਸੰਦੀਪ ਗਰਗ, ਜ਼ਿਲ੍ਹਾ ਕਮਿਊਨਿਟੀ ਪੁਲੀਸ ਅਫ਼ਸਰ ਅਜਿੰਦਰ ਸਿੰਘ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਹਾਣਾ ਥਾਣੇ ਵੱਲੋਂ ਟੀਡੀਆਈ ਸਿਟੀ ਸੈਕਟਰ-111 ਵਿਖੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸੈਕਟਰ ਵਾਸੀਆਂ ਨੂੰ ਆਪਣੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ, ਨਸ਼ਾ ਮੁਕਤੀ ਅਤੇ ਸਾਂਝ ਕੇਂਦਰ ਵਿੱਚ ਆਮ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਪੁਲੀਸ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਾਂਝ ਕੇਂਦਰ ਦੇ ਮੈਂਬਰ ਧਰਮਵੀਰ ਵਸ਼ਿਸ਼ਟ ਨੇ ਸਾਰਿਆਂ ਦਾ ਸਵਾਗਤ ਕੀਤਾ। ਐਕਮੇ ਸੁਸਾਇਟੀ ਦੇ ਡਾ. ਮਜ਼ੀਦ ਆਜ਼ਾਦ, ਟਸਕਨ ਸੁਸਾਇਟੀ ਦੇ ਸਕੱਤਰ ਐਮਸੀ ਕੁਰਿਆਲ, ਮਾਈ ਫਲੋਰ ਸੁਸਾਇਟੀ ਦੇ ਹਰਵਿੰਦਰ ਕੁਮਾਰ ਨੇ ਖੇਤਰ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਸਾਂਝ ਕੇਂਦਰ ਵੱਲੋਂ ਜ਼ਿਲ੍ਹਾ ਪੁਲੀਸ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਜਨਕ ਰਾਜ ਨੇ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਕਮੇਟੀ ਮੈਂਬਰ ਹਰਭਜਨ ਸਿੰਘ, ਅਜੀਤ ਸਿੰਘ, ਸਤਨਾਮ ਸਿੰਘ, ਐਕਮੇ ਸੁਸਾਇਟੀ ਦੇ ਪ੍ਰਧਾਨ ਐਸਆਰ ਸ਼ੈਫੀ, ਮਾਈ ਫਲੋਰ ਸੁਸਾਇਟੀ ਦੇ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ, ਹਰਕੇਸ਼ ਸ਼ਰਮਾ ਸਮੇਤ ਮਹਿਲਾ ਮਿੱਤਰ ਡੈਸਕ ਸਟਾਫ਼ ਸੋਹਾਣਾ ਅਤੇ ਸਬ ਡਿਵੀਜ਼ਨ ਸਾਂਝ ਕੇਂਦਰ ਸਿਟੀ-2 ਦਾ ਸਟਾਫ਼ ਮੌਜੂਦ ਸੀ। ਅਖੀਰ ਵਿੱਚ ਸਬ ਡਵੀਜ਼ਨ ਸਿਟੀ-2 ਦੇ ਇੰਚਾਰਜ ਪਲਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।