ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਖਰੜ ਦੇ ਐਸਡੀਐਮ ਕੰਪਲੈਕਸ ਵਿੱਚ ਲਾਇਆ ਚਾਹ-ਪਕੌੜਿਆਂ ਦਾ ਲੰਗਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਦਸੰਬਰ:
ਐਸ.ਡੀ.ਐਮ. ਕੰਪਲੈਕਸ ਖਰੜ ਵਿਖੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਐਸਡੀਐਮ ਦਫ਼ਤਰ ਤੇ ਤਹਿਸੀਲ ਦਫ਼ਤਰ ਖਰੜ ਵੱਲੋਂ ਸਾਂਝੇ ਤੌਰ ’ਤੇ ਐਸਡੀਐਮ ਕੰਪਲੈਕਸ ਖਰੜ ਵਿਖੇ ਸਲਾਨਾ ਚਾਹ-ਪਕੌੜਿਆਂ ਦਾ ਲੰਗਰ ਲਗਾ ਸਮੂਹ ਕਰਮਚਾਰੀਆਂ ਨੇ ਸੇਵਾ ਕੀਤੀ। ਲੰਗਰ ਦੀ ਸ਼ੁਰੂਆਤ ਕਰਨ ਮੌਕੇ ਗੁਰਦੁਆਰਾ ਸੱਚਖੰਡ ਸਾਹਿਬ ਖਾਨਪੁਰ ਦੇ ਸੇਵਾਦਾਰ ਗਿਆਨੀ ਦਵਿੰਦਰ ਸਿੰਘ ਨੇ ਅਰਦਾਸ ਕੀਤੀ। ਖਰੜ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਅਮਨਿੰਦਰ ਕੌਰ ਬਰਾੜ ਨੇ ਦੋਵੇਂ ਦਫ਼ਤਰਾਂ ਦੇ ਮੁਲਾਜ਼ਮਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਹਰ ਸਾਲ ਸਹੀਦੀ ਜੋੜ ਮੇਲੇ ਨੂੰ ਲੰਗਰ ਲਗਾ ਕੇ ਮੁਲਾਜ਼ਮਾਂ ਵੱਲੋਂ ਲੰਗਰ ਵਿੱਚ ਤਨ ਮਨ ਨਾਲ ਸੇਵਾ ਕੀਤੀ ਜਾਂਦੀ ਹੈ।
ਇਸ ਮੌਕੇ ਸੰਜੀਵ ਕੁਮਾਰ, ਦਵਿੰਦਰ ਸਿੰਘ, ਰਣਵਿੰਦਰ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ ਚੋਣ ਕਾਨੂੰਗੋਈ, ਪਰਵੀਨ ਕੁਮਾਰੀ, ਧਰਮਿੰਦਰ ਕੁਮਾਰ, ਸੀਸੂਪਾਲ ਸਿੰਘ, ਮਨੋਜ਼ ਕੁਮਾਰ, ਗੁਰਦੇਵ ਸਿੰਘ, ਮਾਨ ਸਿੰਘ, ਜਸਵਿੰਦਰ ਸਿੰਘ, ਗੁਰਜੰਟ ਸਿੰਘ ਸਮੇਤ ਕੁਲਦੀਪ ਸਿੰਘ, ਤੇਜਪਾਲ ਸਿੰਘ, ਪਰਮਜੀਤ ਸਿੰਘ, ਰਮੇਸ਼ ਕੁਮਾਰ ਸਮੂਹ ਪਟਵਾਰੀ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪੰਕਜ ਚੱਢਾ, ਪਰਮਪ੍ਰੀਤ ਸਿੰਘ, ਸੁਨੀਲ ਅਗਰਵਾਲ ਤੇ ਐਸਡੀਐਮ ਤੇ ਤਹਿਸੀਲ ਦਫ਼ਤਰ ਖਰੜ, ਫਰਦ ਕੇਂਦਰ, ਸੇਵਾ ਕੇਂਦਰ ਦੇ ਕਰਮਚਾਰੀ, ਤਹਿਸੀਲ ਕੰੰਪਲੈਕਸ ਵਿਚ ਕੰਮ ਕਰਕੇ ਵਕੀਲ, ਟਾਈਪਿਸਟ, ਵਸੀਕਾ ਨਵੀਸ ਸਮੇਤ ਹੋਰ ਪਤਵੱਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …