ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਤੇ ਲਗਾਇਆ ਲੰਗਰ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 13 ਮਾਰਚ (ਕੁਲਜੀਤ ਸਿੰਘ ):
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦਾ ਮੇਲਾ ਬਹੁਤ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਵਿੱਚ ਸ਼ਾਮਲ ਹੋਣ ਵਾਸਤੇ ਸਾਰੇ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਬਹੁਤ ਉਤਸ਼ਾਹ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਹੋਲੇ ਮਹੱਲੇ ‘ਤੇ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਵਾਸਤੇ ਰਸਤੇ ਵਿੱਚ ਥਾਂ ਥਾਂ ‘ਤੇ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਲਗਾ ਕੇ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਇਸੇ ਸੇਵਾ ਭਾਵਨਾ ਨਾਲ ਜੰਡਿਆਲਾ ਗੁਰੂ ਦੇ ਨਿਜਰ ਪੁਰਾ ਟੋਲ ਪਲਾਜ਼ਾ ਕੋਲ ਤਪ ਅਸਥਾਨ ਬਾਬਾ ਹੰਦਾਲ ਜੀ ਦੇ ਮੁੱਖ ਸੇਵਾਦਾਰ ਬਾਬਾ ਪਰਮਾਨੰਦ ਜੀ ਦੇ ਅਸ਼ੀਰਵਾਦ ਨਾਲ ਕੈਨੇਡਾ ਦੇ ਉੱਗੇ ਕਾਰੋਬਾਰੀ ਰਾਜਿੰਦਰ ਨਿੱਜਰ ਅਤੇ ਉਨ੍ਹਾਂ ਦੇ ਬੇਟੇ ਨਵਦੀਪ ਨਿੱਜਰ ਅਜੀਤ ਵਿਲਾ ਵਾਲੇ ਵਿਸ਼ੇਸ਼ ਤੌਰ ਤੇ ਹੋਲੇ ਮਹੱਲੇ ਮੌਕੇ ਪੰਜਾਬ ਪਹੁੰਚ ਕੇ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਬਾਬਾ ਪਰਮਾਨੰਦ ਜੀ ਵਲੋਂ ਅਰਦਾਸ ਕਰਨ ਉਪਰੰਤ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਇਲਾਕੇ ਦੀ ਸੰਗਤ,ਬਾਬਾ ਪਰਮਾਨੰਦ ਜੀ, ਨਵਦੀਪ ਨਿੱਜਰ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਬਹੁਤ ਸੇਵਾ ਭਾਵਨਾ ਨਾਲ ਸੰਗਤ ਦੀ ਸੇਵਾ ਕੀਤੀ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …