ਐਰੋਸਿਟੀ ਅਲਾਟੀਆਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਇੱਥੋਂ ਦੇ ਨਵ-ਨਿਰਮਾਣ ਐਰੋਸਿਟੀ ਡਿਵੈਲਪਮੈਟ ਅਤੇ ਵੈਲਫੇਅਰ ਕਮੇਟੀ ਨੇ ਸਮੂੰਹ ਅਲਾਟੀਆਂ ਦੇ ਸਹਿਯੋਗ ਨਾਲ ਸਹੀਦਾ ਦੇ ਸਰਤਾਜ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦ ਪੁਰਬ ਨੂੰ ਸਮੱਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਅਤੇ ਨਾਲ ਛੋਲੀਆਂ ਦਾ ਲੰਗਰ ਵੀ ਵਰਤਾਇਆਂ। ਜਿਸ ਦੀ ਅਰੰਭਤਾ ਬਾਬਾ ਦਰਸਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਧੰਨਾਂ ਭਗਤ ਰੁੜਕਾਂ ਨੇ ਅਰਦਾਸ ਕਰਨ ਉਪਰੰਤ ਕੀਤੀ। ਇਸ ਮੋਕੇ ਐਰੋਸਿਟੀ ਡਿਵੈਲਪਮੈਟ ਅਤੇ ਵੈਲਫੇਅਰ ਕਮੇਟੀ ਅਤੇ ਸੈਕਟਰ 76-80 ਪਲਾਟ ਅਲਾਟਮੈਟ ਕਮੇਟੀ ਦੇ ਚੈਅਰਮੈਨ ਸਮਾਜਸੇਵੀ ਪਰਮਦੀਪ ਸਿੰਘ ਭਬਾਤ ਨੇ ਵਿਸੇਸ ਤੋਰ ਤੇ ਸਿਕਰਤ ਕੀਤੀ। ਕਮੇਟੀ ਦੇ ਪ੍ਰਧਾਨ ਐਨ.ਕੇ.ਅਰੋੜਾਂ, ਜਨਰਲ ਸਕੱਤਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਪਿੰਦਰ ਕੌਰ, ਰਵਿੰਦਰਪਾਲ ਸਿੰਘ ਤੂਲੀ, ਸਲਾਹਕਾਰ ਭੁਪਿੰਦਰ ਸਿੰਘ ਸੋਮਲ, ਗੁਰਨੈਬ ਸਿੰਘ, ਜੱਥੇਦਾਰ ਰਸਪਾਲ ਸਿੰਘ, ਬਲਕਾਰ ਸਿੰਘ, ਸਬਜਿੰਦਰ ਸਿੰਘ, ਰਕੇਸ ਕੁਮਾਰ, ਸਤਿੰਦਰ ਸਿੰਘ ਨੇ ਵਿਸੇਸ ਤੋਰ ਤੇ ਛਬੀਲ ਵਿੱਚ ਸਾਮਲ ਹੋ ਕੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਤੇ ਛੋਲਿਆਂ ਦਾ ਪ੍ਰਸਾਦਿ ਛਕਾਉਣ ਦੀ ਸੇਵਾ ਨਿਭਾਈ ਅਤੇ ਕਿਹਾ ਕਿ ਪੰਜਾਬੀ ਪੰਜਵੇ ਪਾਤਸਾਹ ਦੀ ਯਾਦ ਨੂੰ ਤਾਜਾ ਕਰਦੀਆਂ ਕਹਿਰ ਦੀ ਗਰਮੀ ਵਿੱਚ ਰਾਹਗੀਰਾਂ ਨੂੰ ਹੱਥ ਬੰਨ ਦੇ ਠੰਡਾ ਮਿੱਠਾ ਜਲ ਤੇ ਛੋਲੇ ਢਕਾਅ ਕੇ ਤਬਦੇ ਹਿਰਦਿਆਂ ਨੂੰ ਠਾਰਨ ਦਾ ਯਤਨ ਕਰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾਂ ਚਾਹਿੰਦਾ ਹੈ। ਇਸ ਮੋਕੇ ਵੱਡੀ ਗਿਣਤੀ ਵਿੱਚ ਸੰਗਤਾ ਨੇ ਤਪਦੀ ਗਰਮੀ ਵਿੱਚ ਠੰਡਾ ਮਿੱਠਾ ਜਲ ਅਤੇ ਛੋਲੀਆਂ ਦਾ ਪ੍ਰਸਾਦਿ ਛੱਕਿਆਂ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …