ਦਰੱਖ਼ਤ ਦਾ ਵੱਡਾ ਟਾਹਣਾ ਟੁੱਟ ਕੇ ਕਾਰਾਂ ’ਤੇ ਡਿੱਗਿਆ, 3 ਕਾਰਾਂ ਨੁਕਸਾਨੀਆਂ

ਬਿਜਲੀ ਦੇ ਦੋ ਖੰਭੇ ਤੇ ਤਾਰਾਂ ਵੀ ਟੁੱਟੀਆਂ, ਪੂਰੇ ਮੁਹੱਲੇ ਵਿੱਚ ਬਿਜਲੀ ਗੁੱਲ, ਲੋਕ ਪ੍ਰੇਸ਼ਾਨ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਇੱਥੋਂ ਦੇ ਫੇਜ਼-6 ਦੇ ਰਿਹਾਇਸ਼ੀ ਖੇਤਰ ਵਿੱਚ ਸੜਕ ਕਿਨਾਰੇ ਖੜੇ ਕਰੀਬ 50 ਫੁੱਟ ਉੱਚੇ ਦਰੱਖ਼ਤ ਦਾ ਅਚਾਨਕ ਇਕ ਵੱਡਾ ਟਾਹਣਾ ਆਪਣੇ ਹੀ ਭਾਰ ਨਾਲ ਟੁੱਟ ਕੇ ਘਰਾਂ ਦੇ ਬਾਹਰ ਖੜੀਆਂ ਕਾਰਾਂ ’ਤੇ ਡਿੱਗ ਪਿਆ। ਜਿਸ ਕਾਰਨ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਅਤੇ ਬਿਜਲੀ ਦੋ ਖੰਭੇ ਅਤੇ ਤਾਰਾਂ ਟੁੱਟ ਗਈਆਂ ਅਤੇ ਪੂਰੇ ਮੁਹੱਲੇ ਦੀ ਬੱਤੀ ਗੁੱਲ ਹੋ ਗਈ। ਇਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਇਹ ਜਾਣਕਾਰੀ ਦਿੰਦਿਆਂ ਇਲਾਕੇ ਦੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਮਕਾਨ ਨੰਬਰ-533 ਦੇ ਬਿਲਕੁਲ ਸਾਹਮਣੇ ਕਰੀਬ 50 ਫੁੱਟ ਤੋਂ ਵੀ ਵੱਧ ਉੱਚਾ ਦਰੱਖ਼ਤ ਖੜਾ ਹੈ। ਅੱਜ ਸਵੇਰੇ ਅੱਜ ਇਸ ਰੁੱਖ ਦਾ ਇਕ ਵੱਡਾ ਟਾਹਣਾ ਆਪਣੇ ਹੀ ਭਾਰ ਨਾਲ ਟੁੱਟ ਕੇ ਥੱਲੇ ਖੜੀਆਂ ਕਾਰਾਂ ਉੱਤੇ ਡਿੱਗ ਗਿਆ। ਜਿਸ ਕਾਰਨ ਇਕ ਅਲਟੋ ਕਾਰ, ਇਕ ਹਾਂਡਾ ਸਿਟੀ ਅਤੇ ਆਈ-10 ਤਿੰਨ ਕਾਰਾਂ ਬੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਦੋ ਬਿਜਲੀ ਦੇ ਖੰਭੇ ਅਤੇ ਬਿਜਲੀ ਸਪਲਾਈ ਦੀਆਂ ਤਾਰਾਂ ਟੁੱਟ ਗਈਆਂ। ਬਾਅਦ ਵਿੱਚ ਪਾਵਰਕੌਮ ਦੇ ਜੇਈ ਰਣਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟੁੱਟੇ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਨ ਦਾ ਕੰਮ ਸੰਭਾਲਿਆ।
ਉਨ੍ਹਾਂ ਦੱਸਿਆ ਕਿ ਸਥਾਨਕ ਪਿਛਲੇ ਕਾਫੀ ਸਮੇਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਅਤੇ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਇਹ ਮੁੱਦਾ ਚੁੱਕਿਆਂ ਜਾਂਦਾ ਰਿਹਾ ਹੈ ਲੇਕਿਨ ਹੁਣ ਤੱਕ ਉੱਚੇ ਲੰਮੇ ਰੁੱਖਾਂ ਦੀ ਪਰੂਨਿੰਗ ਨਹੀਂ ਕੀਤੀ ਗਈ। ਉਨ੍ਹਾਂ ਹੁਕਮਰਾਨਾਂ ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਖ਼ਰੀਦਣ ’ਤੇ ਰੋਕ ਨਾ ਲਗਾਉਂਦੀ ਤਾਂ ਅੱਜ ਇਹ ਹਾਲਾਤ ਨਾ ਪੈਦਾ ਹੁੰਦੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤੇਜ਼ ਹਨੇਰੀ ਕਾਰਨ ਵੱਡੇ ’ਤੇ ਤਬਾਹੀ ਮਚੀ ਸੀ। ਇਲਾਕੇ ਵਿੱਚ 24 ਘੰਟੇ ਬਿਜਲੀ ਗੁੱਲ ਰਹਿਣ ਸਮੇਤ ਲੋਕਾਂ ਦੇ ਘਰਾਂ ਅਤੇ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਸੀ। ਸ਼ਾਇਦ ਮੁਹਾਲੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਲਾਕੇ ਵਿੱਚ ਕੋਈ ਵੱਡਾ ਹਾਦਸਾ ਜਾਂ ਵੱਡਾ ਦੁਖਾਂਤ ਵਾਪਰਨ ਦਾ ਇੰਤਜ਼ਾਰ ਹੈ। ਸ਼ਾਇਦ ਉਸ ਤੋਂ ਬਾਅਦ ਹੀ ਕਦਮ ਚੁੱਕੇ ਜਾਣਗੇ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…