nabaz-e-punjab.com

ਅਜਮੇਰ ਅੌਲਖ ਦਾ ਮਾਨਸਾ ਵਿੱਚ ਅੰਤਿਮ ਸਸਕਾਰ, ਵੱਡੀ ਗਿਣਤੀ ਵਿੱਚ ਨਾਟ ਕਲਾਕਾਰ ਤੇ ਸਾਹਿਤਕਾਰ ਪੁੱਜੇ

ਅਜਮੇਰ ਅੌਲਖ ਦੀ ਮੌਤ ’ਤੇ ਵੱਖ ਵੱਖ ਸਾਹਿਤਕ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਪੰਜਾਬੀ ਦੇ ਉੱਘੇ ਨਾਟਕਕਾਰ ਤੇ ਰੰਗਕਰਮੀ ਪ੍ਰੋ. ਅਜਮੇਰ ਸਿੰਘ ਅੌਲਖ ਦਾ ਸ਼ੁੱਕਰਵਾਰ ਨੂੰ ਮਾਨਸਾ ਬੱਸ ਅੱਡੇ ਨੇੜੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਨਾਟ ਕਲਾਕਾਰ ਅਤੇ ਸਾਹਿਤਕਾਰ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਹ ਕੈਂਸਰ ਤੋਂ ਪੀੜਤ ਸਨ। ਕੁੱਝ ਦਿਨ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਰਹੇ ਹਨ। ਉਨ੍ਹਾਂ ਦੀ ਮੌਤ ਕਾਰਨ ਸਾਹਿਤ ਦੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੇਸ਼ ਅਤੇ ਸਮਾਜ ਨੇ ਇੱਕ ਰੋਸ਼ਨ ਦਿਮਾਗ ਨੂੰ ਖੋਹ ਦਿੱਤਾ ਹੈ।
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ) ਐਸ ਏ ਐਸ ਨਰਗ ਦੀ ਇਕੱਤਰਤਾ ਵਿੱਚ ਉੱਘੇ ਨਾਟਕਕਾਰ ਅਜਮੇਰ ਸਿੰਘ ਅੌਲਖ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ। ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ ਚਰਚਾ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੌਲਖ ਵੱਲੋਂ ਜ਼ਿੰਦਗੀ ਦਾ ਵੱਡਾ ਹਿੱਸਾ ਮਾਂ ਬੋਲੀ ਦੀ ਸੇਵਾ ਵਿੱਚ ਲੰਘਿਆ। ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਪ੍ਰੇਰਨਾ ਲੈਂਦੇ ਹੋਏ ਉਨ੍ਹਾਂ ਵੱਲੋਂ ਮਾਂ ਬੋਲੀ ਪ੍ਰਤੀ ਖਿਚੀਆਂ ਲਕੀਰਾਂ ਨੂੰ ਹੋਰ ਗੂੜਾ ਅਤੇ ਲੰਮਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਤੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ, ਅਮਰਜੀਤ ਸਿੰਘ ਪਰਮਾਰ, ਕੁਲਦੀਪ ਸਿੰਘ ਹੈਪੀ, ਰਵਿੰਦਰ ਰਵੀ, ਸੁਦਾਗਰ ਸਿੰਘ ਬੱਲੋਮਾਜਰਾ, ਮਦਨ ਮੱਦੀ ਵੀ ਹਾਜ਼ਰ ਸਨ।
ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਨ ਅਤੇ ਨਾਟਕ ਨੂੰ ਪਿੰਡਾਂ ਵਿਚ ਮਕਬੂਲ ਕਰਨ ਵਾਲੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਜਮੇਰ ਅੌਲਖ ਦੇ ਵਿਛੌੜੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਸੰਜੀਵਨ ਸਿੰਘ, ਅਤੇ ਹੋਰ ਕਾਰਕੁੰਨ ਜਗਦੀਸ਼ ਖੰਨਾ, ਅਮਨ ਭੋਗਲ, ਗੁਰਦਿਆਲ ਨਿਰਮਾਣ, ਦਿਲਬਾਰਾ ਸਿੰਘ, ਹਰਜੀਤ ਕੈਂਥ, ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਵਿੱਕੀ ਮਹੇਸ਼ਰੀ ਅਤੇ ਇੰਦਰਜੀਤ ਮੋਗਾ ਨੇ ਕਿਹਾ ਕਿਨ ਅਜਮੇਰ ਅੌਲਖ ਨੇ ਬੇਗਾਨੇ ਬੋਹੜ ਦੀ ਛਾਂਅ, ਅੰਨੇ ਨਿਸ਼ਾਨਚੀ, ਇਕ ਹੋਰ ਰਮਾਇਣ ਸਮੇਤ ਅਨੇਕਾਂ ਨਾਟਕਾਂ ਰਾਂਹੀ ਪੰਜਾਬ ਦੀ ਲੋਕਾਈ ਦੀ ਬਾਤ ਪਾਈ। ਜ਼ਿਕਰਯੋਗ ਹੈ ਕਿ ਅਜਮੇਰ ਅੌਲਖ ਲੰਮੇ ਸਮੇਂ ਤੋਂ ਇਪਟਾ, ਪੰਜਾਬ ਦੇ ਸਲਹਾਕਾਰ ਵੀ ਸਨ।
ਉਧਰ, ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊ, ਬਲਜੀਤ ਸਿੰਘ ਪਪਨੇਜਾ, ਚੇਤਨਾ ਵਰਗ ਦੇ ਸੰਪਾਦਕ ਯਸ਼ਪਾਲ, ਪ੍ਰੀਤਮ ਰੁਪਾਲ, ਸਬਦੀਸ਼, ਅਨੀਤਾ ਸਬਦੀਸ਼, ਬੀਬੀ ਅਮਰਜੀਤ ਕੌਰ, ਜਗਮੋਹਨ ਸਿੰਘ ਲੱਕੀ ਅਤੇ ਹੋਰਨਾਂ ਆਗੂਆਂ ਨੇ ਵੀ ਪ੍ਰੋ. ਅਜਮੇਰ ਅੌਲਖ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…