ਮੈਲਬੌਰਨ ਵਿੱਚ ਬਣੇਗਾ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਟਾਵਰ

ਨਬਜ਼-ਏ-ਪੰਜਾਬ ਬਿਊਰੋ, ਮੈਲਬੌਰਨ, 9 ਫਰਵਰੀ:
ਸ਼ਹਿਰ ਵਿੱਚ ਬਹੁਤ ਜਲਦੀ ਹੀ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਟਾਵਰ ਬਣਾਇਆ ਜਾਵੇਗਾ। ਇਸ ਦੇ ਨਿਰਮਾਣ ਪ੍ਰਾਜੈਕਟ ਨੂੰ ਪ੍ਰਵਾਨਗੀ ਅੱਜ ਵਿਕਟੋਰੀਆ ਸਰਕਾਰ ਨੇ ਦਿੱਤੀ। 90 ਮੰਜ਼ਿਲਾਂ ਵਾਲਾ ਇਹ ਟਾਵਰ ਮੈਲਬੌਰਨ ਦੇ ਸਾਊਥਬੈਂਕ ਤੇ ਕ੍ਰਾਊਨ ਕੈਸੀਨੋ ਕੰਪਲੈਕਸ ਦਾ ਹਿੱਸਾ ਹੋਵੇਗਾ। ਇਸ ਟਾਵਰ ਦੀ ਇਮਾਰਤ 323 ਮੀਟਰ ਉੱਚੀ ਹੋਵੇਗੀ ਅਤੇ ਇਸ ਵਿੱਚ 388 ਹੋਟਲ ਰੂਮ, 708 ਰਿਹਾਇਸ਼ੀ ਫਲੈਟ ਅਤੇ ਇੱਕ ਛੇ ਤਾਰਾ ਹੋਟਲ ਹੋਵੇਗਾ। ਇਸ ਦੇ ਨਿਰਮਾਣ ਤੇ ਕੁੱਲ ਮਿਲਾ ਕੇ 1.75 ਬਿਲੀਅਨ ਡਾਲਰ ਦਾ ਖ਼ਰਚ ਆਵੇਗਾ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਡਰਿਊਜ਼ ਨੇ ਕਿਹਾ ਕਿ ਇਹ ਮੈਲਬੌਰਨ ਦੇ ਨਾਲ-ਨਾਲ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਇਮਾਰਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਬਣਨ ਨਾਲ ਜਿੱਥੇ ਸ਼ਹਿਰ ਦੀ ਖੂਬਸੂਰਤੀ ਹੋਰ ਵਧੇਗੀ, ਉੱਥੇ ਹੀ ਇਸ ਕਾਰਨ ਸ਼ਹਿਰ ਕੌਮਾਂਤਰੀ ਪੱਧਰ ਤੇ ਹੋਰ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਵੀ ਕਰ ਸਕੇਗਾ। ਸ਼੍ਰੀ ਐਂਡਰਿਊਜ਼ ਮੁਤਾਬਕ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ 4000 ਨਵੀਆਂ ਨੌਕਰੀਆਂ ਨਿਕਣਗੀਆਂ, ਜਿਸ ਨਾਲ ਬੇਰੁਜ਼ਗਾਰਾਂ ਨੂੰ ਕਾਫੀ ਫਾਇਦਾ ਮਿਲੇਗਾ। ਹਾਲਾਂਕਿ ਇਸ ਟਾਵਰ ਦਾ ਨਿਰਮਾਣ ਕਾਰਜ ਕਦੋਂ ਸ਼ੁਰੂ ਹੋਵੇਗਾ, ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…