ਐਨਆਰਆਈ ਹਰਵਿੰਦਰ ਸਿੰਘ ਬੈਦਵਾਨ ਨਮਿੱਤ ਅੰਤਿਮ ਅਰਦਾਸ ਐਤਵਾਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਮਰਹੂਮ ਜਥੇਦਾਰ ਬਲਦੇਵ ਸਿੰਘ ਕੁੰਭੜਾ ਦੇ ਸਪੁੱਤਰ ਐਨਆਰਆਈ ਹਰਵਿੰਦਰ ਸਿੰਘ ਬੈਦਵਾਨ (62) ਜਿਨ੍ਹਾਂ ਦਾ ਬੀਤੀ 6 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਉਹ ਕਾਫ਼ੀ ਸਮੇਂ ਤੋਂ ਅਮਰੀਕਾ ’ਚ ਰਹਿੰਦੇ ਹਨ ਅਤੇ ਪਿਛਲੇ ਕੱੁਝ ਸਮੇਂ ਤੋਂ ਮੁਹਾਲੀ ਆਏ ਹੋਏ ਸਨ ਅਤੇ ਆਪਣੇ ਪਿਤਾ ਜਥੇਦਾਰ ਕੁੰਭੜਾ ਵੱਲੋਂ ਸਥਾਪਿਤ ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਅਧੀਨ ਇਲਾਕੇ ਵਿੱਚ ਚੱਲ ਰਹੀਆਂ ਸਮਾਜਿਕ ਅਤੇ ਵਿੱਦਿਅਕ ਗਤੀਵਿਧੀਆਂ ਦੀ ਦੇਖਰੇਖ ਕਰ ਰਹੇ ਸਨ। ਹਰਵਿੰਦਰ ਬੈਦਵਾਨ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਭਲਕੇ 19 ਫਰਵਰੀ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਇੱਥੋਂ ਦੇ ਇਤਿਹਾਸਕ ਗੁਰਦੁਆਰਾਅੰਬ ਸਾਹਿਬ ਫੇਜ਼-8 ਵਿੱਚ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…