ਘਰ ਘਰ ਪ੍ਰਚਾਰ ਦੇ ਆਖਰੀ ਗੇੜ ਨੇ ਕੁਲਜੀਤ ਬੇਦੀ ਦੀ ਕਰਵਾਈ ਬੱਲੇ-ਬੱਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ-8 (ਫੇਜ਼-3ਬੀ2) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਕੀਤੇ ਗਏ ਡੋਰ-ਟੂ-ਡੋਰ ਚੋਣ ਪ੍ਰਚਾਰ ਦੇ ਆਖਰੀ ਰਾਊਂਡ ਨੇ ਸ੍ਰੀ ਬੇਦੀ ਦੀ ਬੱਲੇ-ਬੱਲੇ ਕਰਵਾ ਦਿੱਤੀ। ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਵੱਲੋਂ ਕੀਤੇ ਹੋਏ ਕੰਮ ਆਪ ਮੁਹਾਰੇ ਬੋਲ ਰਹੇ ਸੀ ਅਤੇ ਲੋਕਾਂ ਨੂੰ ਆਪਣੇ ਬਾਰੇ ਕੁੱਝ ਦੱਸਣ ਦੀ ਵੀ ਲੋੜ ਨਹੀਂ ਸੀ ਪੈ ਰਹੀ। ਇਸ ਮੌਕੇ ਵੱਡੀ ਗਿਣਤੀ ਵਿੱਚ ਅੌਰਤਾਂ ਅਤੇ ਨੌਜਵਾਨਾਂ ਸਮੇਤ ਵੱਡੀ ਵਿੱਚ ਸਮਰਥਕਾਂ ਨੇ ਘਰ-ਘਰ ਜਾ ਕੇ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਹੱਥ ਪੰਜੇ’ ਦਾ ਬਟਨ ਦਬਾ ਕੇ ਕੁਲਜੀਤ ਸਿੰਘ ਬੇਦੀ ਨੂੰ ਜਿਤਾਇਆ ਜਾਵੇ।
ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪ੍ਰਚਾਰ ਦੇ ਇਸ ਆਖਰੀ ਰਾਊਂਡ ਵਿੱਚ ਵਾਰਡ ਵਾਸੀਆਂ ਵੱਲੋਂ ਮਿਲੇ ਇੰਨੇ ਵੱਡੇ ਉਤਸ਼ਾਹ ਅਤੇ ਪਿਆਰ ਨੇ ਉਨ੍ਹਾਂ ਦੀ ਰੂਹ ਖੁਸ਼ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ ਰੋਮ-ਰੋਮ ਆਪਣੇ ਵਾਰਡ ਵਾਸੀਆਂ ਦਾ ਕਰਜ਼ਈ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਈਵੀਐਮ ਮਸ਼ੀਨਾਂ ਉੱਤੇ ਹੱਥ ਪੰਜੇ ਵਾਲਾ ਬਟਨ ਦਬਾ ਕੇ ਕਾਂਗਰਸ ਪਾਰਟੀ ਦਾ ਮੇਅਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਨਵਨੀਤ ਤੋਕੀ, ਆਸ਼ੂ ਵੈਦ, ਰਣਜੋਧ ਸਿੰਘ, ਫਕੀਰ ਸਿੰਘ ਖਿੱਲਣ, ਦਲੀਪ ਸਿੰਘ ਚੰਢੋਕ, ਸ਼ਮਸ਼ੇਰ ਸਿੰਘ, ਮਨਮੋਹਨ ਸਿੰਘ, ਰਣਜੋਧ ਸਿੰਘ ਸੈਣੀ, ਤਿਲਕ ਰਾਜ ਸ਼ਰਮਾ, ਅਜੀਤ ਸਿੰਘ ਸੱਭਰਵਾਲ, ਬਾਪੂ ਹਰਬੰਸ ਸਿੰਘ, ਜਗਰੂਪ ਸਿੰਘ, ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…