ਸਵਰਗੀ ਪੁਲੀਸ ਮੁਲਾਜ਼ਮ ਸੁਖਵਿੰਦਰ ਸਿੰਘ ਗੋਗਾ ਯਾਦਗਾਰੀ ਤਿੰਨ ਦਿਨਾਂ ਫੁੱਟਬਾਲ ਟੂਰਨਾਮੈਂਟ ਸਮਾਪਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਨਵੰਬਰ:
ਜ਼ਿਲ੍ਹਾ ਪੁਲਿਸ ਐਸਏਐਸ ਨਗਰ ਦੇ ਸਹਿਯੋਗ ਨਾਲ ਮਰਹੂਮ ਪੁਲੀਸ ਮੁਲਾਜ਼ਮ ਸੁਖਵਿੰਦਰ ਸਿੰਘ ਗੋਗਾ ਯਾਦਗਾਰੀ ਤਿੰਨ ਦਿਨਾਂ ਫੁੱਟਬਾਲ ਟੂਰਨਾਮੈਂਟ ਅੱਜ ਸ਼ਹਿਰ ਦੇ ਸਿੰਘਪੁਰਾ ਮਾਰਗ ‘ਤੇ ਸਥਿਤ ਖੇਡ ਸਟੇਡੀਅਮ ਵਿਚ ਸੰਪਨ ਹੋਇਆ। ਇਸ ਫੁੱਟਬਾਲ ਟੂਰਨਾਮੈਂਟ ਵਿਚ ਉਧੋਵਾਲ ਕਲਾਂ ਦੀ ਟੀਮ ਨੇ ਦੁਲੱਵਾਂ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅਮਰਿੰਦਰ ਸਿੰਘ ਧਨੋਆ ਤੇ ਮਨਪ੍ਰੀਤ ਸਿੰਘ ਮਨੀ ਦੀ ਦੇਖਰੇਖ ਹੇਠ ਵਿਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਸੈਮੀਫਾਇਨਲ ਮੁਕਾਬਲਾ ਕੁਰਾਲੀ ਅਤੇ ਉਧੋਵਾਲ ਕਲਾਂ ਵਿਚਾਲੇ ਹੋਇਆ ਜਿਸ ਵਿਚ ਉਧੋਵਾਲ ਕਲਾਂ ਨੇ ਜੇਤੂ ਹੋਕੇ ਫਾਇਨਲ ਵਿਚ ਥਾਂ ਬਣਾਈ ਇਸੇ ਦੌਰਾਨ ਦੂਜਾ ਸੈਮੀਫਾਇਨਲ ਬੱਢੇਵਾਲ ਅਤੇ ਦੁੱਲਵਾਂ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਦੁੱਲਵਾਂ ਦੀ ਟੀਮ ਜੇਤੂ ਰਹੀ। ਫਾਇਨਲ ਮੈਚ ਦੁੱਲਵਾਂ ਅਤੇ ਉਧੋਵਾਲ ਕਲਾਂ ਵਿਚਾਲੇ ਖੇਡਿਆ ਗਿਆ।
ਇਸ ਮੈਚ ਵਿੱਚ ਨਿਰਧਾਰਤ ਸਮੇਂ ਦੌਰਾਨ ਦੋਵੇਂ ਟੀਮਾਂ ਬਿਨਾਂ ਕਿਸੇ ਗੋਲ ਤੋਂ ਬਰਾਬਰ ਰਹੀਆਂ ਜਦੋਂ ਕਿ ਪਨੈਲਟੀ ਕਿੱਕਾਂ ਰਾਹੀਂ ਹੋਏ ਫੈਸਲੇ ਵਿੱਚ ਉਧੋਵਾਲ ਕਲਾਂ ਨੇ ਦੁੱਲਵਾਂ ਦੀ ਟੀਮ ਨੂੰ 5-4 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿਚ ਐਸਪੀ ਹੈਡ ਕੁਆਟਰ ਗੁਰਸੇਵਕ ਸਿੰਘ ਮੁੱਖ ਮਹਿਮਾਨ ਅਤੇ ਕੰਵਲਜੀਤ ਸਿੰਘ ਡੀਐਸਪੀ ਡੀਟੈਕਟਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮ ਨੂੰ ਟ੍ਰਾਫੀ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਪ ਜੇਤੂ ਦੁੱਲਵਾਂ ਦੀ ਟੀਮ ਨੂੰ ਵੀ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮਰਹੂਮ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਗੋਗਾ ਦੇ ਪਿਤਾ ਭਜਨ ਸਿੰਘ ਮੋਗਾ ਤੋਂ ਇਲਾਵਾ ਇਲਾਕੇ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੇ ਮੁੱਖੀ ਬੀਬੀ ਰਜਿੰਦਰ ਕੌਰ, ਗੁਰਦੁਆਰਾ ਝੰਡਾ ਸਾਹਿਬ ਪਡਿਆਲਾ ਤੋਂ ਰੋਜ਼ਾਨਾ ਪੀਜੀਆਈ ਚੰਡੀਗੜ੍ਹ ਲੰਗਰ ਲੈਕੇ ਜਾਣ ਦੀ ਸੇਵਾ ਲਈ ਬਾਬਾ ਗੁਰਮੀਤ ਸਿੰਘ ਸੌਢੀ ਅਤੇ ਸਮਾਜ ਸੇਵੀ ਸੰਸਥਾ ‘ਨਵੀਂ ਸੋਚ ਨਵੀਂ ਪੁਲਾਂਗ’ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸਐਚਓ ਕੁਰਾਲੀ ਭਾਰਤ ਭੂਸ਼ਨ, ਗੁਰਚਰਨ ਸਿੰਘ ਮੋਗਾ, ਜਸਵਿੰਦਰ ਸਿੰਘ ਮੌਗਾ, ਅਧਿਆਪਕ ਆਗੂ ਮਾਸਟਰ ਰਵਿੰਦਰ ਸਿੰਘ ਪੱਪੀ, ਜਗਮੋਹਨ ਸਿੰਘ, ਸੁੱਖਦੇਵ ਸਿੰਘ ਧਨੋਆ, ਦੀਪ ਗਿੱਲ, ਏਐਸਆਈ ਰਘਬੀਰ ਸਿੰਘ, ਏਐਸਆਈ ਸ਼ਾਮ ਸੁੰਦਰ, ਮਨਪ੍ਰੀਤ ਸਿੰਘ ਧਨੋਆ, ਅਮਨਪ੍ਰੀਤ ਸਿੰਘ, ਰਣਬੀਰ ਸਿੰਘ, ਚਰਨਜੀਤ ਸਿੰਘ ਧਨੋਆ, ਪ੍ਰਿਤਪਾਲ ਸਿੰਘ, ਜੱਸੀ ਚਨਾਲੋਂ ਅਤੇ ਗੁਮਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…