Nabaz-e-punjab.com

ਜਿਲਾ ਮੈਜਿਸਟਰੇਟ ਦੇ ਤਾਜ਼ਾ ਹੁਕਮਾਂ ਕਾਰਨ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਮੁਲਜ਼ਮ ਬੇਚੈਨ

ਜਿਲਾ ਮੈਜਿਸਟਰੇਟ ਵੱਲੋਂ ਸਮੂਹ ਸਰਕਾਰੀ ਵਿਭਾਗਾਂ ਦੇ ਦਫ਼ਤਰੀ ਸਟਾਫ ਨੂੰ ਕਰੋਨਾ ਟੈਸਟ ਕਰਵਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਮੁਹਾਲੀ ਦੇ ਜਿਲਾ ਮੈਜਿਸਟਰੇਟ ਦਫ਼ਤਰ ਵੱਲੋਂ ਮੁਹਾਲੀ ਜਿਲੇ ਅਧੀਨ ਆਉਂਦੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਧੀਕ ਜਿਲਾ ਮੈਜਿਸਟਰੇਟ ਦੇ ਦਸਤਖਤਾਂ ਹੇਠ ਇਹ ਤਾਜ਼ਾ ਆਦੇਸ਼ ਜਿਲਾ ਪੁਲੀਸ ਮੁਖੀ ਸਮੇਤ ਏਡੀਸੀ (ਵਿਕਾਸ), ਗਮਾਡਾ ਦੇ ਮੁੱਖ ਪ੍ਸ਼ਾਸਕ, ਨਗਰ ਨਿਗਮ ਦੇ ਕਮਿਸ਼ਨਰ, ਸਮੂਹ ਅੈਸਡੀਐਮ, ਖੇਤਰੀ ਟਰਾਂਸਪੋਰਟ ਵਿਭਾਗ ਦੇ ਸਕੱਤਰ, ਸਿਵਲ ਸਰਜਨ, ਜਿਲਾ ਸਿੱਖਿਆ ਅਫਸਰ (ਸ/ਅ), ਸਮੂਹ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ, ਜਲ ਸਪਲਾਈ ਵਿਭਾਗ, ਪੰਚਾਇਤ ਵਿਭਾਗ, ਕਰ ਤੇ ਆਬਕਾਰੀ, ਬਾਗਬਾਨੀ, ਫੂਡ ਸਪਲਾਈ, ਵੇਰਕਾ ਮਿਲਕ ਪਲਾਂਟ, ਖੇਤੀਬਾੜੀ, ਜਿਲਾ ਖਜ਼ਾਨਾ ਦਫ਼ਤਰ, ਜਿਲਾ ਰੁਜ਼ਗਾਰ ਬਿਊਰੋ, ਜਿਲਾ ਰੱਖਿਆ ਸੇਵਾਵਾਂ, ਯੁਵਕ ਸੇਵਾਵਾਂ ਵਿਭਾਗ, ਜਿਲਾ ਉਦਯੋਗ ਕੇਂਦਰ, ਜੰਗਲਾਤ ਵਿਭਾਗ ਸਮੇਤ 52 ਸਰਕਾਰੀ ਵਿਭਾਗਾਂ ਨੂੰ ਪੱਤਰ ਲਿਖਿਆ ਗਿਆ ਹੈ।
ਕੋਵਿਡ-19 ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਹਵਾਲਾ ਦਿੰਦੇ ਹੋਏ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਲਾ ਪੱਧਰੀ ਸਮੂਹ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦੀ ਆਮ ਲੋਕਾਂ ਨਾਲ ਰਾਬਤਾ ਰਹਿੰਦਾ ਹੈ ਅਤੇ ਲੋਕ ਆਪਣੇ ਕੰਮ ਕਰਵਾਉਣ ਲਈ ਇਹਨਾਂ ਦਫ਼ਤਰਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਕਰੋਨਾ ਮਹਾਮਾਰੀ ਦੇ ਫੈਲਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਇਸ ਬੀਮਾਰੀ ਨੂੰ ਚੈੱਕ ਕਰਨ ਲਈ ਅਧਿਕਾਰੀ ਅਤੇ ਕਰਮਚਾਰੀਆਂ ਦਾ ਕਰੋਨਾ ਟੈਸਟ ਕੀਤਾ ਜਾਣਾ ਜ਼ਰੂਰੀ ਹੈ ਤਾਂ ਜੋ ਇਸ ਮਹਾਮਾਰੀ ਦਾ ਸਮੇਂ ‘ਤੇ ਪਤਾ ਚੱਲ ਸਕੇ।
ਵਧੀਕ ਜਿਲਾ ਮੈਜਿਸਟਰੇਟ ਨੇ ਸਾਰੇ ਵਿਭਾਗਾਂ ਦੇ ਸਮੂਹ ਜਿਲਾ ਪੱਧਰੀ ਦਫ਼ਤਰਾਂ ਦੇ ਕੰਟਰੋਲਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਿਵਲ ਸਰਜਨ ਨਿਲ ਤਾਲਮੇਲ ਕਰਕੇ ਉਹਨਾਂ ਅਧੀਨ ਕੰਮ ਕਰਦੇ ਸਰੇ ਅਧਿਕਾਰੀਆਂ/ਕਰਮਚਾਰੀਆਂ ਦਾ ਕਰੋਨਾ ਟੈਸਟ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਇਹੀ ਨਹੀਂ ਇਸ ਸਬੰਧੀ ਕੰਟਰੋਲਿੰਗ ਅਫ਼ਸਰਾਂ ਨੂੰ ਬਾਕਾਇਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ ਕਿ ਉਹਨਾਂ ਅਧੀਨ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰੋਨਾ ਟੈਸਟ ਕਰਵਾ ਲਏ ਗਏ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਰਕਾਰੀ ਵਿਭਾਗ ਵਿੱਚ 50 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਤਾਂ ਉੱਥੇ ਸਿਵਲ ਸਰਜਨ ਕਰੋਨਾ ਟੈਸਟ ਲਈ ਮੋਬਾਈਲ ਵੈਨ ਭੇਜਣਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…