nabaz-e-punjab.com

ਕੈਨੇਡਾ ਅੰਬੈਸੀ ਵੱਲੋਂ ਪੌਦੇ ਲਗਾ ਕੇ ਗਰੀਨ ਪੰਜਾਬ ਮੁਹਿੰਮ ਦਾ ਕੀਤਾ ਆਗਾਜ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 13 ਅਗਸਤ:
ਮੁਹਾਲੀ ਵਣ ਮੰਡਲ ਅਧੀਨ ਪੈਦੇ ਪਿੰਡ ਸ਼ਿਸਵਾਂ, ਮਿਰਜਾਪੁਰ ਨੇਚਰ ਟਰੇਲ ਤੇ ਕੈਨੇਡਾ ਅੰਬੈਸੀ ਕੰਸਲੇਟ ਕਰਿਸਟੋਫਰ ਗਿਬਿਨ ਅਤੇ ਐਸਿਸਟੈਟ ਸਤਿੰਦਰ ਚੀਮਾ ਦੀ ਅਗਵਾਈ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐਬੈਸੀ ਦੇ ਸਟਾਫ਼ ਮੈਬਰਾਂ ਵੱਲੋਂ 100 ਪੌਦੇ ਹਰੜ, ਬਹੇੜਾ, ਆਵਲਾ, ਅਮਲਤਾਸ, ਸੱਤਪੱਤੀ ਆਦਿ ਦੇ ਲਗਾਕੇ ਗਰੀਨ ਪੰਜਾਬ ਮੁਹਿਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ ਬੈਂਸ, ਪੰਜਾਬ ਰਾਜ ਵਣ ਕਾਰਪੋਰੇਸਨ ਦੇ ਡੀ.ਐਮ ਕਵਰਦੀਪ ਸਿੰਘ ਆਈ.ਐਫ.ਐੇਸ, ਵਣਰੇਂਜ ਅਫਸਰ ਬਲਜਿੰਦਰ ਸਿੰਘ, ਬਲਾਕ ਅਫਸਰ ਰਾਜਵਿੰਦਰ ਸਿੰਘ, ਵਣ ਗਾਰਡ ਬਲਵਿੰਦਰ ਸਿੰਘ ਅਤੋ ਮਨਜੀਤ ਸਿੰਘ ਤੋ ਇਲਾਵਾ ਵਣ ਵਿਭਾਗ ਦੇ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ ਬੈਂਸ ਅੰਬੈਸੀ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਪੌਦੇ ਲਗਾਉਣ ਦੀ ਵਿਧੀ ਸਿਖਾਈ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…