Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵਿੱਚ ‘ਮਹਿਲਾ ਆਈਡੀਆਥਾਨ ਪੰਜਾਬ -2022’ ਦਾ ਆਗਾਜ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ: ਸੀਜੀਸੀ ਕਾਲਜ ਲਾਂਡਰਾਂ ਦੇ ਬਾਇਓ-ਟੈੱਕਨਾਲੋਜੀ ਵਿਭਾਗ ਏਸੀਆਈਸੀ ਰਾਈਜ਼ ਵੱਲੋਂ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ‘‘ਵਿਮੈਨ ਆਈਡੀਆਥਾਨ ਪੰਜਾਬ-2022’’ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਡਾ. ਮਨੀਸ਼ਾ ਗੁਪਤਾ ਵੱਲੋਂ ਪੇਸ਼ ਕੀਤੇ ਗਏ ਇੱਕ ਨਵੀਨਤਾਕਾਰੀ ਇਨੋਵੇਸ਼ਨ ਵਿਮੈਨ ਵੈਲਨੈੱਸ ਕਲੀਨਿਕ ਨੂੰ ਪਹਿਲਾ ਸਥਾਨ ਮਿਲਿਆ। ਇਸ ਆਈਡੀਆ ਦਾ ਮੁੱਖ ਉਦੇਸ਼ ਅੌਰਤਾਂ ਲਈ ਅਣਗਿਣਤ ਸਿਹਤ ਸੇਵਾਵਾਂ ਨੂੰ ਸੰਬੋਧਨ ਕਰਨ ਲਈ ਵਨ ਸਟਾਪ ਹੱਲ ਪ੍ਰਦਾਨ ਕਰਨਾ ਹੈ। ਇਸ ਆਈਡੀਆਥਾਨ ਦਾ ਮਕਸਦ ਮਹਿਲਾ ਉਦਮੀਆਂ ਨੂੰ ਆਪਣੇ ਕਾਰੋਬਾਰ ਸੈੱਟਅੱਪ ਵਿਕਸਿਤ ਕਰਨ ਦੇ ਸਮਰੱਥ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰੋਬਾਰ ਲਈ ਸੀਡ ਫੰਡਿੰਗ ਅਤੇ ਸਟਾਰਟ-ਅੱਪ ਪੰਜਾਬ ਵਰਗੀਆਂ ਪਹਿਲਕਦਮੀਆਂ ਰਾਹੀਂ ਸਲਾਹ ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕਰਨਾ ਸੀ। ਸਟਾਰਟ-ਅੱਪ ਪੰਜਾਬ ਵੱਲੋਂ ਸਪਾਂਸਰ ਕੀਤੇ ਗਏ ਇਸ ਸਮਾਗਮ ਦਾ ਵਰਚੁਅਲ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਸਿਬਨ ਸੀ, ਆਈਏਐੱਸ, ਸਕੱਤਰ ਕਮ ਡਾਇਰੈਕਟਰ ਉਦਯੋਕ ਅਤੇ ਵਣਜ ਕਮ ਐਸਐਸਐਨਓ ਪੰਜਾਬ ਵੱਲੋਂ ਦੀਪਇੰਦਰ ਢਿੱਲੋਂ ਸੰਯੁਕਤ ਡਾਇਰੈਕਟਰ ਸਟਾਰਟ-ਅੱਪ ਪੰਜਾਬ ਅਤੇ ਸੀਜੀਸੀ ਲਾਂਡਰਾਂ ਦੇ ਪ੍ਰਬੰਧਕਾਂ ਦੀ ਮੌਜੂਦਗੀ ਹੇਠ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਦੀਆਂ 70 ਤੋਂ ਵੱਧ ਟੀਮਾਂ ਨੇ ਆਪਣੇ ਇਨੋਵੇਸ਼ਨ ਪੇਸ਼ ਕਰਨ ਲਈ ਰਜਿਸਟ੍ਰੇਸ਼ਨ ਦਰਜ ਕਰਵਾਈ, ਜਿਨ੍ਹਾਂ ’ਚੋਂ 20 ਟੀਮਾਂ ਨੂੰ ਆਪਣੇ ਵਿਲੱਖਣ ਆਈਡੀਆਜ਼ ਜੱਜਾਂ ਸਾਹਮਣੇ ਪੇਸ਼ ਕਰਨ ਲਈ ਚੁਣਿਆ ਗਿਆ। ਇਨ੍ਹਾਂ ’ਚੋਂ ਪੰਜ ਸਰਬੋਤਮ ਟੀਮਾਂ ਨੂੰ ਉਨ੍ਹਾਂ ਦੇ ਵਿਚਾਰਾਂ ਦੀ ਨਵੀਨਤਾ, ਵਿਲੱਖਣਤਾ, ਮਾਪਯੋਗਤਾ ਅਤੇ ਟੈਕਨਾਲੋਜੀ ਸਮੱਗਰੀ ਦੇ ਆਧਾਰ ’ਤੇ ਜੇਤੂ ਐਲਾਨਿਆ ਗਿਆ। ਆਪਣੇ ਸੰਬੋਧਨ ਵਿੱਚ ਸਿਬਨ ਸੀ ਨੇ ਸਟਾਰਟਅੱਪ ਪੰਜਾਬ ਵਰਗੀਆਂ ਪਹਿਲਕਦਮੀਂਆਂ ਜ਼ਰੀਏ ਸੂਬੇ ਵਿੱਚ ਸਟਾਰਟਅੱਪ ਈਕੋ ਸਿਸਟਮ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਟਾਰਟਅੱਪ ਇਨਸੈਂਟਿਵਜ਼ ਅਤੇ ਸੀਡਗ੍ਰਾਂਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਉਨ੍ਹਾਂ ਨੇ ਰੇਖਾਂਕਿਤ ਕਰਦਿਆਂ ਕਿਹਾ ਕਿ ਸਟਾਰਟ-ਅੱਪ ਪੰਜਾਬ ਵਰਗੇ ਉਪਰਾਲੇ ਸੂਬੇ ਵਿੱਚ ਮਹਿਲਾ ਉੱਦਮਤਾ ਨੂੰ ਬੜ੍ਹਾਵਾ ਦੇਣ ਅਤੇ ਮਹਿਲਾ ਸ਼ਸ਼ਕਤੀਕਰਨ ਨੂੰ ਪ੍ਰੋਤਸ਼ਾਹਿਤ ਕਰਨ ਲਈ ਮਹੱਤਵਪੂਰਨ ਟੂਲ (ਯੰਤਰ) ਹਨ। ਇਸ ਉਪਰੰਤ ਜੇਤੂ ਉਮੀਦਵਾਰਾਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ ਮਨੀਸ਼ਾ ਗੁਪਤਾ ਦੇ ਵੂਮੈਨ ਵੈੱਲਨੈੱਸ ਕਲੀਨਿਕ ਦੇ ਅਨੋਖੇ ਆਈਡੀਆ ਨੇ 25 ਹਜ਼ਾਰ ਰੁਪਏ ਨਕਦ ਪੁਰਸਕਾਰ ਦੇ ਨਾਲ ਪਹਿਲਾ ਸਥਾਨ ਜਿੱਤਿਆ। ਇਸ ਦੇ ਨਾਲ ਦੀਆਂ ਅਤੇ ਗੁਰਸਿਮਰਨ ਨੇ ਸ਼ਾਕਾਹਾਰੀ ਅਤੇ ਵੇਗਨ ਮੀਟ ਪ੍ਰਦਾਨ ਕਰਨ ਵਾਲੇ ਆਪਣੀ ਕਾਰੋਬਾਰੀ ਇਨੋਵੇਸ਼ਨ ਨੂੰ ਪੇਸ਼ ਕੀਤਾ। ਇਹ ਇੱਕ ਪੌਦਿਆਂ ’ਤੇ ਆਧਾਰਿਤ ਮੀਟ ਹੈ ਜੋ ਕਿ ਰਵਾਇਤੀ ਮੀਟ ਉਤਪਾਦਾਂ ਦਾ ਇੱਕ ਸਿਹਤਮੰਦ ਵਿਕਲਪ ਦਿੰਦਾ ਹੈ। ਦੋਵਾਂ ਨੇ ਇਸ ਅਨੋਖੇ ਆਈਡੀਆ ਦੇ ਨਾਲ 20 ਹਜ਼ਾਰ ਰੁਪਏ ਨਗਦੀ ਸਣੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਰਿਸ਼ਕਾ ਗੁਪਤਾ ਅਤੇ ਡਾ. ਸੋਨੀਕਾ ਨੇ ਪਾਣੀ ਅਤੇ ਕੱਚੇ ਦੁੱਧ ਵਿੱਚ ਕੀਟਨਾਸ਼ਕਾਂ ਦੀ ਖੋਜ ਲਈ ਬਾਇਓਸੈਂਸਰ ਵਿਕਸਿਤ ਕਰਨ ਵਾਲੇ ਆਪਣੇ ਨਵੀਨਤਾਕਾਰੀ ਇਨੋਵੇਸ਼ਨ ਲਈ 15,000 ਰੁਪਏ ਦਾ ਤੀਜਾ ਸਥਾਨ ਜਿੱਤਿਆ। ਡਾ. ਵਿਪਾਸ਼ਾ ਸ਼ਰਮਾ ਨੂੰ ਵੇਗਨ ਸਾਸੇਜ ਵਿਕਸਿਤ ਕਰਨ ਲਈ 10 ਹਜ਼ਾਰ ਰੁਪਏ ਦਾ ਚੌਥਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਵੇਗਨ ਸਾਸੇਜ ਬਟਨ, ਸੀਪ ਮਸ਼ਰੂਮ ਦੀ ਵਰਤੋਂ ਕਰ ਕੇ ਤਿਆਰ ਕੀਤਾ ਗਿਆ ਇੱਕ ਪੌਸ਼ਟਿਕ ਉਤਪਾਦ ਹੈ। ਇਸੇ ਤਰ੍ਹਾਂ ਡਾ. ਸੁਖਦੀਪ ਕੌਰ ਅਤੇ ਡਾ ਸਨੇਹ ਬਾਂਸਲ ਨੂੰ ਆਪਣੀ ਇਨੋਵੇਸ਼ਨ ਲਈ 5000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਆ ਗਿਆ ਅਤੇ ਸਫਲਤਾਪੂਰਵਕ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਜੇਤੂ ਟੀਮਾਂ ਦੇ ਚੁਣੇ ਗਏ ਆਈਡੀਆਜ਼ ਨੂੰ ਸੀਜੀਸੀ ਲਾਂਡਰਾਂ ਵਿੱਚ ਏਸੀਆਈਸੀ ਰਾਈਜ਼ ਕੇਂਦਰ ਵਿੱਚ ਇਨਕਿਊਬੇਸ਼ਨ ਅਤੇ ਮੈਂਟਰਸ਼ਿਪ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ