ਸੋਹਾਣਾ ਹਸਪਤਾਲ ਵਿੱਚ ਨਵੇਂ ਆਰਥੋਪੈਡਿਕ ਓਪੀਡੀ ਵਿੰਗ ਦੀ ਸ਼ੁਰੂਆਤ

ਮਰੀਜ਼ਾਂ ਦਾ ਇਲਾਜ ਕਰਨਾ ਡਾਕਟਰ ਦਾ ਧਰਮ ਤੇ ਨੈਤਿਕ ਜ਼ਿੰਮੇਵਾਰੀ: ਭਾਈ ਦਵਿੰਦਰ ਸਿੰਘ ਖਾਲਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ (ਆਈ\ਜਨਰਲ) ਹਸਪਤਾਲ ਸੋਹਾਣਾ ਵਿੱਚ ਅੱਜ ਨਵੇਂ ਆਰਥੋਪੈਡਿਕ ਓਪੀਡੀ ਵਿੰਗ ਦੀ ਸ਼ੁਰੂਆਤ ਕੀਤੀ ਗਈ। ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਓਪੀਡੀ ਵਿੰਗ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਨੇ ਅਰਦਾਸ ਕਰਕੇ ਕੀਤਾ। ਇਸ ਮੌਕੇ ਟਰੱਸਟੀ ਭਾਈ ਗੁਰਮੀਤ ਸਿੰਘ ਨੇ ਸਟਾਫ਼ ਨੂੰ ਨਵੇਂ ਬਲਾਕ ਦੀ ਵਧਾਈ ਦਿੰਦੇ ਹੋਏ ਇਨ੍ਹਾਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਆ।
ਇਸ ਮੌਕੇ ਭਾਈ ਦਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਿਸੇ ਵੀ ਬਿਮਾਰ ਵਿਅਕਤੀ ਦਾ ਇਲਾਜ ਕਰਨਾ ਡਾਕਟਰ ਦਾ ਧਰਮ ਅਤੇ ਨੈਤਿਕ ਜ਼ਿੰਮੇਵਾਰ ਹੈ। ਇਸ ਲਈ ਮਨੁੱਖਤਾ ਦੀ ਸੇਵਾ ਨੂੰ ਆਪਣਾ ਕਰਮ ਅਤੇ ਧਰਮ ਸਮਝ ਕੇ ਉਸ ਦਾ ਇਲਾਜ ਕੀਤਾ ਜਾਵੇ। ਚੀਫ਼ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਗਗਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਫਿਲਹਾਲ ਹਸਪਤਾਲ ਦੇ ਓਪੀਡੀ ਵਿੰਗ ਵਿੱਚ ਹਰ ਮਹੀਨੇ ਲਗਪਗ 3000 ਮਰੀਜ਼ਾਂ ਨੂੰ ਦੇਖਿਆ ਜਾਂਦਾ ਹੈ, ਪ੍ਰੰਤੂ ਹੁਣ ਨਵੀਂ ਬਣੀ ਓਪੀਡੀ ਵਿੰਗ ਤੋਂ ਬਾਅਦ ਇਸ ਦੀ ਸਮਰੱਥਾ ਵਿੱਚ ਹੋਰ ਜ਼ਿਆਦਾ ਵਾਧਾ ਹੋਵੇਗਾ। ਜਿਸ ਨਾਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਸਿਹਤ ਸਹੂਲਤਾਂ ਮਿਲਣਗੀਆਂ।
ਇਸ ਮੌਕੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਸੂਰੀ ਨੇ ਦੱਸਿਆ ਕਿ ਜੁਆਇੰਟ ਰਿਪਲੇਸਮੈਂਟ ਸੈਂਟਰ ਵਿੱਚ ਲੋੜ ਅਨੁਸਾਰ ਹੋਰ ਡਾਕਟਰਾਂ ਦੀ ਭਰਤੀ ਕਰਕੇ ਇਸ ਨੂੰ ਪਹਿਲਾਂ ਨਾਲੋਂ ਵੱਧ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਇਸਦੇ ਨਾਲ ਹੀ ਹਸਪਤਾਲ ਵਿੱਚ ਐਡਵਾਂਸ ਰੋਬੋਟਿਕ ਨੀ ਰਿਪਲੇਸਮੈਂਟ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ। ਆਸਟ੍ਰੇਲੀਆ ਤੋਂ ਐਡਵਾਂਸ ਰੋਬੋਟਿਕਸ ਨੀ ਰਿਪਲੇਸਮੈਂਟ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਡਾ ਗਗਨਦੀਪ ਸਿੰਘ ਸਚਦੇਵਾ ਇਸ ਨਵੇਂ ਬਣੇ ਓਪੀਡੀ ਵਿੰਗ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆਏ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…