ਸ਼ਹਿਰ ਨੂੰ ਪਲਾਸਟਿਕ ਮੁਕਤ ਤੇ ਸੁੰਦਰ ਬਣਾਉਣ ਲਈ ਸਵੱਛਤਾ ਮੁਹਿੰਮ ਦਾ ਆਗਾਜ਼

ਮੇਅਰ ਜੀਤੀ ਸਿੱਧੂ ਨੇ ਸੈਕਟਰ-78 ਦੇ ਪਾਰਕ ’ਚੋਂ ਕੂੜਾ ਕਰਕਟ ਚੁੱਕਣ ਦਾ ਕੰਮ ਕੀਤਾ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਮੁਹਾਲੀ ਵੱਲੋਂ ਮੈਗਾ ਈਵੈਂਟ ਦੀ ਲੜੀ ਅਧੀਨ ਚੌਥੇ ਐਤਵਾਰ ਦੇ ਤੌਰ ’ਤੇ ‘‘ਸਵੱਛਤਾ ਸੰਕਲਪ ਦੇਸ਼ ਕਾ ਹਰ ਰਵੀਵਾਰ ਵਿਸ਼ੇਸ਼ ਸਾ’’ ਦੇ ਤਹਿਤ ਅੱਜ ਮਿਤੀ 21/08/2021 ਨੂੰ ਲਿਟਰਿੰਗ ਐਂਡ ਸਪਿਟਿੰਗ ਸੇ ਆਜ਼ਾਦੀ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਤੇ ਪੇਪਰ ਦੇ ਥੈਲੇ ਬਣਾਉਣ ਲਈ ਮੁਹਿੰਮ ਦਾ ਆਰੰਭ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਵੱਲੋ ਸੈਕਟਰ-78 ਦੇ ਪਾਰਕ ਵਿਖੇ ਕੀਤੀ ਗਈ ਜਿਸ ਦਾ ਮੁੱਖ-ਮੰਤਵ ਸਹਿਰ ਨੂੰ ਪਲਾਸਟਿਕ ਮੁਕਤ ਅਤੇ ਸੁੰਦਰ ਬਣਾਉਣਾ ਹੈ। ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਸਹਿਰ ਨੂੰ 4 ਜ਼ੋਨਾਂ ਵਿੱਚ ਵੰਡ ਕੇ ਫੇਸ/ਸੈਕਟਰ ਵਾਈਸ ਕੀਤੀ ਜਾ ਰਹੀ।
ਸੈਕਟਰ-78 ਵਿਖੇ ਮੇਅਰ ਅਮਰਜੀਤ ਸਿੰਘ ਸਿੱਧੂ ਵੱਲੋ ਸਹਿਰਵਾਸੀਆ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਸੈਕਟਰਾਂ ਅਤੇ ਫੇਜ਼ਾਂ ਵਿੱਚ ਮੁਨਿਆਦੀ ਕਰਵਾਉਣ ਲਈ 4 ਗੱਡੀਆ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਉਪਰੰਤ ਮੇਅਰ ਸ੍ਰੀ ਸਿੱਧੂ ਵੱਲੋਂ ਪਾਰਕ ਵਿੱਚ ਆਪਣੇ ਕੁੱਤਿਆਂ ਨੂੰ ਘੁਮਾ ਰਹੇ ਲੋਕਾਂ ਨੂੰ ਪਾਰਕ ਵਿੱਚ ਕੁੱਤੇ ਨਾ ਘੁਮਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਗਲਾਬਜ ਦੇ ਕੇ ਕਿਹਾ ਗਿਆ ਕਿ ਜੇਕਰ ਕੁੱਤੇ ਪਾਰਕ ਵਿੱਚ ਗੰਦਗੀ ਪਾਉਂਦੇ ਹਨ ਤਾਂ ਉਸ ਦੀ ਸਫਾਈ ਕਰਨਾ ਵੀ ਮਾਲਕਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ।
ਸ੍ਰੀ ਸਿਧੂ ਵੱਲੋ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਤੋ ਹੋਣ ਵਾਲੇ ਖ਼ਤਰਨਾਕ ਪ੍ਰਭਾਵਾਂ ਤੋਂ ਬਚਣ ਲਈ ਹਮੇਸ਼ਾ ਕਪੜੇ ਦੇ ਥੈਲੇ, ਜੂਟ ਦੇ ਥੈਲੇ ਜਾ ਫਿਰ ਪੇਪਰ ਦੇ ਥੈਲੇ ਹੀ ਵਰਤੋਂ ਵਿੱਚ ਲਿਆਂਦੇ ਜਾਣ ਤਾਂ ਜੋ ਸ਼ਹਿਰ ਦੇ ਵਾਤਾਵਰਣ ਨੂੰ ਪਲਾਸਟਿਕ ਦੇ ਦੁਸ਼-ਪ੍ਰਭਾਵਾ ਤੋ ਬਚਾਇਆ ਜਾ ਸਕੇ। ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ। ਸ਼ਹਿਰਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਮੁਹਿੰਮ ਨੂੰ ਕਾਮਯਾਬ ਬਣਾਉਣਾ ਅਸੰਭਵ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਵੀ ਲੋਕਾਂ ਅਤੇ ਚੁਣੇ ਹੋਏ ਕੌਂਸਲਰਾਂ ਨੂੰ ਸਵੱਛਤਾ ਸੰਬੰਧੀ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਅਤੇ ਸਵੱਛਤਾ ਸਰਵੇਖਣ ਦੀ ਰੈਕਿੰਗ ਵਿੱਚ ਸ਼ਹਿਰ ਨੂੰ ਇੱਕ ਨੰਬਰ ’ਤੇ ਲਿਆਉਣ ਲਈ ਨਗਰ ਨਿਗਮ ਦਾ ਸਹਿਯੋਗ ਦੇਣ ਲਈ ਕਿਹਾ ਗਿਆ।
ਇਸ ਪ੍ਰੋਗਰਾਮ ਦੀ ਲੜੀ ਅਧੀਨ ਫੇਜ਼-8 ਦੇ ਗਾਰਬੇਜ ਪੁਆਇੰਟ ਨੂੰ ਬੰਦ ਕਰਕੇ ਉਸ ਥਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਅਧੀਨ ਨਗਰ ਨਿਗਮ ਵੱਲੋ ਰੱਦੀ ਅਖਬਾਰਾਂ ਆਦਿ ਤੋਂ ਤਿਆਰ ਕੀਤੇ ਗਏ ਪੇਪਰ ਦੇ ਲਿਫਾਫੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆ ਨੂੰ ਵੰਡੇ ਗਏ ਅਤੇ ਭਵਿੱਖ ਵਿੱਚ ਕਾਗਜ ਦੇ ਲਿਫ਼ਾਫ਼ੇ ਵਰਤਣ ਲਈ ਜਾਗਰੂਕ ਕੀਤਾ ਗਿਆ। ਨਗਰ ਨਿਗਮ ਦੇ ਪ੍ਰੋਗਰਾਮ ਕੋਆਰਡੀਨੇਟਰਜ ਵੱਲੋ ਸਮੇਂ ਸਮੇਂ ਸਿਰ ਸ਼ਹਿਰ ਦੀਆ ਵੱਖ-ਵੱਖ ਵੈਲਫੇਅਰ ਐਸੋਸੀਏਸ਼ਨਾਂ ਅਤੇ ਚੁਣੇ ਹੋਏ ਕੌਂਸਲਰਜ ਨਾਲ ਮੀਟਿੰਗਾਂ ਕਰਕੇ ਸਵੱਛਤਾ ਸੰਬੰਧੀ ਨਗਰ ਨਿਗਮ ਦਾ ਸਹਿਯੋਗ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਤੋ ਇਲਾਵਾ ਜ਼ੋਨ ਨੰਬਰ 1 ਵਿੱਚ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਅਤੇ ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ, ਜ਼ੋਨ ਨੰਬਰ-2 ਵਿੱਚ ਸ੍ਰੀਮਤੀ ਡਾ. ਤਮੰਨਾ ਸਿਹਤ ਅਫ਼ਸਰ ਅਤੇ ਰਾਜਬੀਰ ਸਿੰਘ ਨਿਗਮ ਇੰਜੀਨੀਅਰ, ਜ਼ੋਨ ਨੰਬਰ-3 ਵਿੱਚ ਰਣਜੀਵ ਕੁਮਾਰ ਸਕੱਤਰ ਅਤੇ ਕਮਲਦੀਪ ਸਿੰਘ ਨਿਗਮ ਇੰਜੀਨੀਅਰ, ਜ਼ੋਨ ਨੰਬਰ-4 ਵਿੱਚ ਜਸਵਿੰਦਰ ਸਿੰਘ ਸਕੱਤਰ, ਸ੍ਰੀਮਤੀ ਅਵਨੀਤ ਕੌਰ ਨਿਗਮ ਇੰਜੀਨੀਅਰ, ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਚੁਣੇ ਹੋਏ 50 ਕੌਂਸਲਰਾਂ ਦੀ ਦੇਖ-ਰੇਖ ਅਤੇ ਸ਼ਹਿਰ ਦੀਆਂ ਵੱਖ-ਵੱਖ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਨਗਰ ਨਿਗਮ ਦੀ ਸੈਨੀਟੇਸ਼ਨ ਬਰਾਂਚ ਦੇ ਚੀਫ਼ ਸੈਨੇਟਰੀ ਇੰਸਪੈਕਟਰ ਹਰਬੰਤ ਸਿੰਘ, ਸਰਬਜੀਤ ਸਿੰਘ, ਰਜਿੰਦਰਪਾਲ ਸਿੰਘ, ਸ਼ਾਮ ਲਾਲ, ਪ੍ਰੋਗਰਾਮ ਕੋਆਰਡੀਨੇਟਰ ਨਰਿੰਦਰ ਸਿੰਘ, ਇੰਦਰਜੀਤ ਕੌਰ, ਵੰਦਨਾ ਸੁਖੀਜਾ ਵੱਲੋਂ ਵੀ ਸਫਾਈ ਅਭਿਆਨ ਦੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…