Share on Facebook Share on Twitter Share on Google+ Share on Pinterest Share on Linkedin ਪੰਜਾਬ ‘ਚ ਬਦ ਤੋਂ ਬਦਤਰ ਹੋਈ ਅਮਨ ਕਾਨੂੰਨ ਦੀ ਸਥਿਤੀ: ਭਗਵੰਤ ਮਾਨ ਭਾਜਪਾ ਵਾਂਗ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਰੁੱਧ ਝੂਠੇ ਪਰਚੇ ਦਰਜ ਕਰਵਾਉਣ ਲੱਗੀ ਕੈਪਟਨ ਸਰਕਾਰ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜੁਲਾਈ: ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਧਿਆਨ ਅਮਨ ਕਾਨੂੰਨ ਦੀ ਵਿਵਸਥਾ ਸੁਧਾਰਣ ਦੀ ਬਜਾਏ ਆਮ ਆਦਮੀ ਪਾਰਟੀ ਵਿਰੁੱਧ ਰਾਜਨੀਤੀ ਤੋਂ ਪ੍ਰੇਰਿਤ ਬਦਲਾ ਖੋਰੀ ਕਰਨ ‘ਚ ਲੱਗਿਆ ਹੋਇਆ ਹੈ। ਮਾਨ ਨੇ ਕਿਹਾ ਕਿ ਇਕ ਪਾਸੇ ਸਰੇਆਮ ਧਮਕੀਆਂ ਦੇ ਕੇ ਕਤਲ ਹੋ ਰਹੇ ਹਨ, ਹੱਤਿਆਵਾਂ ਦੀ ਘਟਨਾਵਾਂ ਨੂੰ ਸ਼ੋਸਲ ਮੀਡੀਆ ਉਪਰ ਲਾਈਫ ਦਿਖਾਇਆ ਜਾ ਰਿਹਾ ਹੈ ਅਤੇ ਜਿੰਮੇਵਾਰੀਆਂ ਲਈਆਂ ਜਾ ਰਹੀਆਂ ਹਨ, ਪਰੰਤੂ ਪੁਲਿਸ ਮੁਖ ਦਰਸ਼ਕ ਬਣੀ ਹੋਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ‘ਆਪ’ ਵਿਧਾਇਕ ਵਿਰੁੱਧ ਬਿਨਾ ਤਫਤੀਸ਼ ਮਿਨਟ ਸਕਿੰਟਾ ਵਿਚ ਕੇਸ ਦਰਜ ਕਰ ਲਿਆ ਜਾਂਦਾ ਹੈ। ਐਤਵਾਰ ਨੂੰ ਜਾਰੀ ਪ੍ਰੈਸ ਬਿਆਨ ਰਾਹੀਂ ਜੈਤੋਂ ਵਿਖੇ ਇਕ ਉਦਯੋਗਪਤੀ ਦੀ ਸਰੇਆਮ ਹੋਈ ਹੱਤਿਆ ਦੇ ਸੰਬੰਧ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੀੜਿਤ ਵਪਾਰੀ ਵਲੋਂ ਵਾਰ-ਵਾਰ ਸ਼ਿਕਾਇਤ ਦੇ ਬਾਵਜੂਦ ਸੰਬੰਧਿਤ ਪੁਲਿਸ ਵਲੋਂ ਕੋਈ ਕਦਮ ਨਾ ਚੁੱਕਿਆ ਜਾਣਾ ਅਤੇ ਸੁਰੱਖਿਆ ਮੁਹੱਇਆ ਨਾ ਕਰਵਾਉਣਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਪੰਜਾਬ ਪੁਲਿਸ ਭਾਰੀ ਰਾਜਨੀਤਿਕ ਦਬਾਅ ਥੱਲੇ ਕੰਮ ਕਰ ਰਹੀ ਹੈ। ਮਾਨ ਨੇ ਕਿਹਾ ਕਿ ਅੱਜ ਆਮ ਆਦਮੀ ਆਪਣੇ ਖਿਲਾਫ ਹੋਈ ਬੇਇਨਸਾਫੀ ਵਿਰੁੱਧ ਸ਼ਿਕਾਇਤ ਕਰਨ ਲਈ ਥਾਣੇ ਜਾਣ ਦੀ ਹਿੰਮਤ ਨਹੀਂ ਕਰ ਰਿਹਾ, ਕਿਉਕਿ ਰਾਜਨੀਤਿਕ ਦਖਲ-ਅੰਦਾਜੀ ਇਸ ਹੱਦ ਤੱਕ ਵੱਧ ਗਈ ਹੈ ਕਿ ਮਾਮਲਾ ਦਰਜ ਕਰਵਾਉਣ ਲਈ ਵੀ ਸੱਤਾਧਾਰੀਆਂ ਦੀ ਹਾਂ ਜਰੂਰੀ ਹੋ ਗਈ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਬਹੁਤ ਸਾਰੇ ਪੁਲਿਸ ਥਾਣਿਆਂ ਅੰਦਰ ਹਜਾਰਾਂ ਸ਼ਿਕਾਇਤਾਂ ਰੁਲ ਰਹੀਆਂ ਹਨ ਪਰ ਪੁਲਿਸ ਰਾਜਨੀਤਿਕ ਸਫਾਰੀਸ਼ ਤੋਂ ਬਿਨਾਂ ਐਫ.ਆਈ.ਆਰ ਦਰਜ ਨਹੀਂ ਕਰ ਰਹੀ। ਉਨਾਂ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚ ਇੰਡਸਟਰੀ ਲਿਆਉਣ ਦੇ ਨਾਮ ਉਤੇ ਟਰੱਕ ਯੂਨੀਅਨਾਂ ਭੰਗ ਕਰ ਰਹੇ ਹਨ, ਸਰਕਾਰੀ ਖਜਾਨੇ ਵਿਚੋਂ ਲੱਖਾਂ ਰੁਪਏ ਖਰਚ ਕਰਕੇ ਅੰਬਾਨੀਆਂ ਅਤੇ ਅੰਡਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਦੂਜੇ ਪਾਸੇ ਦਿਨ ਦਿਹਾੜੇ ਫਿਰੋਤੀਆਂ ਖਾਤਰ ਅਗਵਾਹ ਜਾਂ ਕਤਲ ਹੋ ਰਹੇ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ‘ਚ ਅਸਫਲ ਸਾਬਿਤ ਹੋ ਰਹੇ ਹਨ। ਭਗਵੰਤ ਮਾਨ ਨੇ ਸਵਾਲ ਕੀਤਾ ਕਿ ਇਸ ਤਰਾਂ ਦੇ ਮਾਹੋਲ ਵਿਚ ਕੋਈ ਵੀ ਵਾਪਰੀ, ਕਾਰੋਬਾਰੀ ਅਤੇ ਉਦਯੋਗਪਤੀ ਪੰਜਾਬ ਅੰਦਰ ਨਿਵੇਸ਼ ਕਰਨ ਦੀ ਹਿੰਮਤ ਕਿਵੇਂ ਕਰੇਗਾ? ਕਿਉਕਿ ਕਿਸੇ ਵੀ ਸੂਬੇ ਜਾਂ ਦੇਸ਼ ਵਿਚ ਨਿਵੇਸ਼ ਅਮਨ ਕਾਨੂੰਨ ਦੀ ਸਥਿਤੀ ਉਤੇ ਨਿਰਭਰ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਵਿਚੋਂ ਲਗਾਤਾਰ ਗੈਰ ਹਾਜਰ ਰਹਿਣ ਉਤੇ ਟਿਪੱਣੀ ਕਰਦੇ ਹੋਏ ਮਾਨ ਨੇ ਕਿਹਾ ਕਿ ਜਿਸ ਸੂਬੇ ਦਾ ਗ੍ਰਹਿ ਮੰਤਰੀ ਚਾਰ ਮਹੀਨੀਆਂ ਵਿਚ ਕਦੇ ਕਦਾਈ ਹੀ ਦਿਖਾਈ ਦਿੱਤਾ ਹੋਵੇ ਉਸ ਸੂਬੇ ਦਾ ਰੱਬ ਹੀ ਰਾਖਾ ਹੁੰਦਾ ਹੈ। ਮਾਨ ਨੇ ਆਮ ਆਦਮੀ ਪਾਰਟੀ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਉਪਰ ਦਰਜ ਕੀਤੇ ਝੂਠੇ ਮਾਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਦਿੱਲੀ ਵਿਚ ਆਮ ਆਦਮੀ ਪਾਰਟੀ ਵਿਰੁੱਧ ਬੀਜੇਪੀ ਵਲੋਂ ਅਖਤਿਆਰ ਕੀਤੇ ਬਦਲਾਖੋਰੀ ਦੇ ਰਸਤੇ ਉਤੇ ਚੱਲ ਪਈ ਹੈ। ਬਾਦਲਾਂ ਦੀ ਲੁੱਟ-ਖਸੁਟ ਨੂੰ ਕਲਿਨ ਚਿੱਟ ਦੇ ਕੇ ਬਦਲਾਖੋਰੀ ਰਾਜਨੀਤੀ ਨਾ ਕਰਨ ਦਾ ਦਮ ਭਰ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਮ ਆਦਮੀ ਪਾਰਟੀ ਵਿਰੁੱਧ ਬਦਲਾਖੋਰੀ ਉਤੇ ਉਤਰ ਆਈ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਤਰਾਂ ਦੇ ਜਬਰ ਦਾ ਡੱਟ ਕੇ ਮੁਕਾਬਲਾ ਕਰੇਗੀ ਅਤੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਵਿਚ ਵਿਰੋਧੀ ਧਿਰ ਵਜੋਂ ਸਾਰਥਕ ਜਿੰਮੇਵਾਰੀ ਨਿਭਾਉਣ ਦੇ ਫਰਜ਼ ਤੋਂ ਪਿਛੇ ਨਹੀਂ ਹਟੇਗੀ। ਉਨਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਨੇਤਾਵਾਂ ਦੇ ਵਿਰੁੱਧ ਬਦਲਾਖੋਰੀ ਵਾਲਾ ਰਵੱਈਆ ਨਾ ਬਦਲਿਆ ਤਾਂ ਉਹ ਸੜਕ ਤੋਂ ਲੈ ਕੇ ਸਦਨ ਤੱਕ ਅਜਿਹੇ ਜਬਰ ਵਿਰੁੱਧ ਤਿੱਖਾ ਸੰਘਰਸ਼ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ