Nabaz-e-punjab.com

ਕਾਂਗਰਸ ਸਰਕਾਰ ਤੇ ਡੀਜੀਪੀ ਦੀ ਅਗਵਾਈ ਹੇਠ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜੀ: ਜਸਵੀਰ ਗੜ੍ਹੀ

ਬਸਪਾ ਨੇ ਅਤਿਵਾਦ ਦੇ ਬਿਆਨ ’ਤੇ ਡੀਜੀਪੀ ਗੁਪਮਤਾ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

ਪੰਜਾਬ ਵਿੱਚ ਦਲਿਤਾਂ ਦੀ ਹੋਂਦ ਅਤੇ ਸੁਰੱਖਿਆ ਨੂੰ ਵੱਡਾ ਖ਼ਤਰਾ, 25 ਨੂੰ ਨੂਰਮਹਿਲ ’ਚ ਸਾੜਿਆ ਜਾਵੇਗਾ ਡੀਜੀਪੀ ਦਾ ਪੁਤਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਨੇ ਅੱਜ ਇੱਥੋਂ ਦੇ ਨਜ਼ਦੀਕੀ ਪਿੰਡ ਦਾਊਂ ਵਿੱਚ ਇੱਕ ਵਿਸ਼ਾਲ ਸਹੀਦੀ ਕਾਨਫਰੰਸ ਕੀਤੀ, ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਅਤੇ ਭੈਣ ਕੁਲਵੰਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਥੇ ਬਸਪਾ ਪੰਜਾਬ ਨੇ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਉੱਥੇ ਪੰਜਾਬ ਕਾਂਗਰਸ ਸਰਕਾਰ ਅਤੇ ਡੀਜੀਪੀ ਦਿਨਕਰ ਗੁਪਤਾ ਦੇ ਅੱਤਵਾਦੀ ਵਾਲੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਇਸ ਦੌਰਾਨ ਬਸਪਾ ਆਗੂਆਂ ਅਤੇ ਵਰਕਰਾਂ ਨੇ ਖਰੜ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸੰਕੇਤਕ ਚੱਕਾ ਜਾਮ ਕਰਕੇ ਡੀਜੀਪੀ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਪੁਲੀਸ ਅਧਿਕਾਰੀ ਦਾ ਪੁਤਲਾ ਸਾੜਿਆ।
ਪੰਜਾਬ ਡੀਜੀਪੀ ਨੇ ਕਰਤਾਰਪੁਰ ਜਾ ਰਹੇ ਸ਼ਰਧਾਲੂਆਂ ਨੂੰ 6 ਘੰਟਿਆਂ ਵਿੱਚ ਅਤਿਵਾਦੀ ਬਣਕੇ ਵਾਪਸ ਆਉਣ ਵਾਲਾ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ। ਬਸਪਾ ਪੰਜਾਬ ਦੇ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਸੁਰੱਖਿਆ ਖਤਰੇ ਵਿੱਚ ਹੈ। ਪੁਲੀਸ ਅਧਿਕਾਰੀ ਪਰਚਾ ਦਰਜ ਨਹੀਂ ਕਰ ਰਹੇ ਹਨ ਜਾਂ ਪੰਜਾਬ ਵਿੱਚ ਦਲਿਤਾਂ ਦੇ ਅੱਤਿਆਚਾਰ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ ਹਨ। 6/6 ਮਹੀਨੇ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸ੍ਰੀ ਗੜ੍ਹੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਸੰਦੇਸ਼ ਦਿੱਤਾ ਸੀ। ਕਰਤਾਰਪੁਰ ਦੀ ਧਰਤੀ ਕੋਡਾ ਰਕਸ਼ਸ ਅਤੇ ਸੱਜਣ ਠੱਗ ਵਰਗੇ ਲੋਕਾਂ ਨੂੰ ਭਦਰਪੁਸਸ਼ ਬਣਨ ਦਾ ਪ੍ਰਚਾਰ ਕਰਦੀ ਹੈ। ਪਰ ਸੀਨੀਆਰਤਾ ਨੂੰ ਤੋੜਦਿਆਂ ਹੇਰਾਫੇਰੀ ਨਾਲ ਬਣਿਆ ਡੀਜੀਪੀ ਦਿਨਕਰ ਗੁਪਤਾ ਆਰਐਸਐਸ ਦੀ ਕਠਪੁਤਲੀ ਜਾਪਦੀ ਹੈ ਅਤੇ ਮਨੁੱਖਤਾ-ਵਿਰੋਧੀ ਬਿਆਂਨ ਦੇ ਰਿਹਾ ਹੈ। ਡੀਜੀਪੀ ਦਲਿਤ ਵਿਰੋਧੀ ਹੈ ਜਿਸ ਨੇ ਬਸਪਾ ਲੀਡਰਸ਼ਿਪ ਨੂੰ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਉਣ ਲਈ ਸੁਰੱਖਿਆ ਅਮਲੇ ਨੂੰ ਹਟਾ ਦਿੱਤਾ ਹੈ। ਇਹ ਕਾਂਗਰਸ ਪਾਰਟੀ ਦੀ ਸਾਜਿਸ਼ ਹੈ ਜੋ ਨਸਲਵਾਦੀ ਮਾਨਸਿਕਤਾ ਦਾ ਸ਼ਿਕਾਰ ਹੈ।
ਬਸਪਾ ਪੰਜਾਬ ਨੇ ਡੀਜੀਪੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਡੀਜੀਪੀ ਦੇ ਮੁਰਦਾਬਾਦ ਵਾਲੇ ਨਾਰਿਆ ਨਾਲ ਅਸਮਾਨ ਗੂੰਜ ਉੱਠਿਆ। ਬਸਪਾ ਪ੍ਰਧਾਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਡੀਜੀਪੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਜਾਰੀ ਰਹੇਗਾ ਅਤੇ 25 ਫਰਵਰੀ ਨੂੰ ਨੂਰਮਹਿਲ ਵਿੱਚ ਡੀਜੀਪੀ ਦਾ ਪੁਤਲਾ ਸਾੜਿਆ ਜਾਵੇਗਾ। ਪੰਜਾਬ ਵਿੱਚ ਬਸਪਾ ਡੀਜੀਪੀ ਦਾ ਅਚਨਚੇਤ ਘਿਰਾਓ ਦਾ ਪ੍ਰੋਗਰਾਮ ਵੀ ਰੱਖੇਗੀ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆ, ਸੋਢੀ ਵਿਕਰਮ ਸਿੰਘ, ਮਾ. ਨਛੱਤਰ ਸਿੰਘ, ਹਰਨੇਕ ਸਿੰਘ ਦੇਵਪੁਰੀ, ਸੁਰਿੰਦਰ ਸਿੰਘ ਸਹੋੜਾ, ਹਰਨੇਕ ਸਿੰਘ ਐਸਡੀਓ, ਉਜਾਗਰ ਸਿੰਘ ਦੁਬਾਲੀ, ਸੁਖਦੇਵ ਸਿੰਘ ਚੱਪੜਚਿੜੀ, ਵਰਿਆਮ ਸਿੰਘ, ਸੁਖਦੇਵ ਸਿੰਘ ਸੋਨੂ, ਹਰਬੰਸ ਸਿੰਘ ਮੁਹਾਲੀ, ਚਰਨਜੀਤ ਸਿੰਘ ਡੇਰਾਬੱਸੀ, ਡਾ. ਜਰਨੈਲ ਸਿੰਘ, ਹਰਕਾ ਦਾਸ, ਕੁਲਦੀਪ ਸਿੰਘ ਘੜੂੰਆਂ, ਕੁਲਦੀਪ ਸਿੰਘ ਪਾਪੜਾਲੀ, ਗੁਰਦਰਸ਼ਨ ਢੋਲਣ ਮਾਜਰਾ, ਤਰਲੋਚਨ ਸਿੰਘ ਸੈਣੀ, ਜੇਈ ਹਰਨੇਕ ਸਿੰਘ, ਪਰਮਿੰਦਰ ਸਿੰਘ ਕੰਸਾਲਾ, ਮਨਜੀਤ ਸਿੰਘ ਕਕਰਾਲੀ, ਸੋਹਣ ਸਿੰਘ ਬਾਵਾ, ਸੁੱਚਾ ਸਿੰਘ ਬਲੌਂਗੀ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…