Share on Facebook Share on Twitter Share on Google+ Share on Pinterest Share on Linkedin ਲਾਰੈਂਸ ਪਬਲਿਕ ਸਕੂਲ ਤੇ ਲਾਰੈਂਸ ਲਰਨਿੰਗ ਲੋਜ ਦਾ ਪ੍ਰੀ-ਪ੍ਰਾਇਮਰੀ ਸਥਾਪਨਾ ਦਿਵਸ ਮਨਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ: ਇੱਥੋਂ ਦੇ ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-51 ਅਤੇ ਲਾਰੈਂਸ ਲਰਨਿੰਗ ਲੋਜ ਸੈਕਟਰ-68 ਮੁਹਾਲੀ ਵਿੱਚ ਪ੍ਰੀ-ਪ੍ਰਾਇਮਰੀ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁਹਾਲੀ ਦੇ ਡੀਐਸਪੀ ਮਨਜੀਤ ਸਿੰਘ ਅੌਲਖ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਲਾਮਬੰਦ ਕਰਦਿਆਂ ਅਧਿਆਪਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਦੇਸ਼ ਦਾ ਭਵਿੱਖ ਇਨ੍ਹਾਂ ਸਕੂਲੀ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ। ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਵੀਨਾ ਮਲਹੋਤਰਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਗਰਾਊਂਡ ਨੂੰ ਰੰਗ ਬਿਰੰਗੀ ਝੰਡੀਆਂ ਅਤੇ ਹੋਰ ਸਜਾਵਟੀ ਚੀਜ਼ਾਂ ਨਾਲ ਸਜਾਇਆ ਗਿਆ ਸੀ। ਸਮਾਰੋਹ ਦਾ ਆਗਾਜ਼ ਗਣੇਸ਼ ਵੰਦਨਾ ਨਾਲ ਹੋਇਆ। ਉਪਰੰਤ ਸਮੀਕਾ, ਏਕਮ, ਦੇਵਿਨਾ ਅਤੇ ਸ਼ਿਵਦੀਪ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਯੋਗਾ, ਜਿਮਨਾਸਟਿਕ, ਕਵਿਤਾਵਾਂ ਅਤੇ ਐਰੋਬੇਟਿਕ ਦੀ ਪੇਸ਼ਕਸ਼ ਦਿੱਤੀ। ਇਸ ਮੌਕੇ ਰਾਜਸਥਾਨ ਡਾਂਸ, ਕੱਵਾਲੀਆਂ ਅਤੇ ਪੁਰਾਣੀਆਂ ਫ਼ਿਲਮਾਂ ’ਤੇ ਆਧਾਰਿਤ ਡਾਂਸ ਦੀ ਪੇਸ਼ਕਾਰੀ ਨੇ ਸਰੋਤਿਆਂ ਦਾ ਮਨ ਮੋਹ ਲਿਆ। ਛੋਟੇ ਬੱਚਿਆਂ ਨੇ ਵੱਖ-ਵੱਖ ਕਿਸਮਾਂ ਦੀ ਦੌੜਾਂ ਵਿੱਚ ਭਾਗ ਲਿਆ। ਜਦੋਂਕਿ ਮਾਸ ਡਰਿੱਲ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ। ਇਸ ਤੋਂ ਬਾਅਦ ਸਿੰਡਰੈਲਾ ਦੀ ਖ਼ੂਬਸੂਰਤ ਕਹਾਣੀ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਮਨਜੀਤ ਸਿੰਘ ਅੌਲਖ ਨੇ ਜੇਤੂ ਵਿਦਿਆਰਥੀਆਂ ਅਤੇ ਸਕੂਲ ਦੇ ਨੌਜਵਾਨ ਵਿਗਿਆਨੀਆਂ (ਕੇਸ਼ਵ ਮਹਾਜਨ ਅਤੇ ਅਰਪਿਤ ਗਰਗ) ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਅਖੀਰ ਵਿੱਚ ਲਾਰੈਂਸ ਲਰਨਿੰਗ ਲੋਜ ਦੇ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ