Share on Facebook Share on Twitter Share on Google+ Share on Pinterest Share on Linkedin ਲਾਰੈਂਸ ਪਬਲਿਕ ਸਕੂਲ ਹੁਣ ਦੋ ਮਹੀਨੇ ਦੀ ਇਕੱਠੀ ਫੀਸ ਦੇਣ ਲਈ ਮਾਪਿਆਂ ਨੂੰ ਨਹੀਂ ਕਰੇਗਾ ਮਜ਼ਬੂਰ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਲਿਆ ਫੈਸਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ: ਸਥਾਨਕ ਲਾਰੈਂਸ ਪਬਲਿਕ ਸਕੂਲ ਸੈਕਟਰ-51-ਸੀ ਹੁਣ ਵਿਦਿਆਰਥੀਆਂ ਨੂੰ ਦੋ ਮਹੀਨੇ ਦੀ ਇੱਕਠੀ ਫੀਸ ਦੇਣ ਲਈ ਮਜਬੂਰ ਨਹੀਂ ਕਰੇਗਾ। ਇਹ ਫੈਸਲਾ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਵੱਲੋੱ ਪੰਜਾਬ ਸਟੇਟ ਕਮਿਸ਼ਨਰ ਫਾਰ ਦਿ ਪ੍ਰੋਟੈਕਸ਼ਨ ਆਫ ਚਾਲੀਡ ਰਾਈਟਸ ਕੋਲ ਕੀਤੀ ਸ਼ਿਕਾਇਤ ’ਤੇ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਕਮਿਸ਼ਨਰ ਅੱਗੇ ਪੇਸ਼ ਹੋ ਕੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਦਾ ਸਕੂਲ ਬੱਚਿਆਂ ਨੂੰ ਦੋ ਮਹੀਨੇ ਦੀ ਇੱਕਠੀ ਫੀਸ ਜਮ੍ਹਾਂ ਕਰਵਾਉਣ ਲਈ ਨਹੀਂ ਕਹੇਗਾ। ਹਾਂ ਜੇਕਰ ਬੱਚਿਆਂ ਦੇ ਮਾਪੇ ਚਾਹੁਣ ਤਾਂ ਉਹ ਇੱਕ ਜਾਂ ਇੱਕ ਤੋਂ ਵੱਧ ਮਹੀਨਿਆਂ ਦੀ ਫੀਸ ਇਕੱਠੀ ਜਮਾ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਫੀਸ ਮਹੀਨੇ ਦੀ 10 ਤਰੀਕ ਤੱਕ ਜਮਾ ਕਰਵਾਉਣਾ ਲਾਜਮੀ ਹੋਵੇਗਾ ਅਤੇ ਫੀਸ ਜਮਾ ਕਰਵਾਉਣ ਤੇ ਸਕੂਲ ਦੇ ਨਿਯਮਾਂ ਅਨੁਸਾਰ ਲੇਟ ਫੀਸ ਵਸੂਲੀ ਜਾਵੇਗੀ। ਇਸ ਮੌਕੇ ਵਿਨੀਤ ਵਰਮਾ ਅਤੇ ਉਹਨਾਂ ਦੇ ਵਕੀਲ ਵੀ ਹਾਜ਼ਿਰ ਸਨ। ਪ੍ਰਿੰਸੀਪਲ ਦੇ ਬਿਆਨ ਤੇ ਵਿਨੀਤ ਵਰਮਾ ਅਤੇ ਉਹਨਾਂ ਦੇ ਵਕੀਲ ਨੇ ਸਹਿਮਤੀ ਪ੍ਰਗਟ ਕੀਤੀ। ਕਮਿਸ਼ਨ ਨੇ ਫੈਸਲੇ ਦੀ ਕਾਪੀ ਪ੍ਰਿੰਸੀਪਲ ਲਾਰੈਂਸ ਪਬਲਿਕ ਸਕੂਲ ਸੈਕਟਰ-51-ਸੀ ਅਤੇ ਸਿਕਾਇਤ ਕਰਤਾ ਵਿਨੀਤ ਵਰਮਾ ਨੂੰ ਭੇਜ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ