
ਜਥੇਦਾਰ ਬਡਾਲੀ ਨੇ ਖੇਤੀਬਾੜੀ ਹਾਦਸੇ ਦੇ ਪੀੜਤ ਲੋਕਾਂ ਨੂੰ ਵੰਡੇ ਵਿੱਤੀ ਸਹਾਇਤਾ ਦੇ ਚੈੱਕ
ਮਾਜਰੀ 14 ਦਸੰਬਰ (ਰਜਨੀਕਾਂਤ ਗਰੋਵਰ)
ਖੇਤੀਬਾੜੀ ਕਰਦੇ ਸਮੇਂ ਮਸ਼ੀਨੀ ਹਾਦਸੇ ਵਿਚ ਸਰੀਰਕ ਤੌਰ ਤੇ ਅਪੰਗ ਹੋਏ ਪੀੜਤ ਨੂੰ ਪੰਜਾਬ ਸਰਕਾਰ ਵੱਲੋਂ ਰਾਹਤ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਯੋਜਨਾ ਦੇ ਤਹਿਤ ਅੱਜ ਹਲਕਾ ਖਰੜ ਦੇ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ ਨੇ ਥਰੈਸ਼ਰ ਹਾਦਸੇ ਵਿੱਚ ਆਪਣਾ ਹੱਥ ਕਟਾਉਣ ਵਾਲੀ ਭਜਨ ਕੌਰ ਦੇ ਪਰਿਵਾਰ ਨੂੰ 30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਕ ਭੇਂਟ ਕੀਤਾ ਗਿਆ। ਇਸ ਮੌਕੇ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਕਿਸਾਨ ਨੂੰ ਉੱਚੀ ਸੋਚ ਸਦਕਾ ਰਾਹਤ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨਾਲ ਪੀੜਤ ਪਰਿਵਾਰ ਨੂੰ ਆਰਥਿਕ ਸਹਾਰਾ ਮਿਲਦਾ ਹੈ ਜਿਸ ਨਾਲ ਸਰਕਾਰ ਦਾ ਕਿਸਾਨ ਹਿਤੈਸ਼ੀ ਚਿਹਰਾ ਸਾਹਮਣੇ ਆਉਂਦਾ ਹੈ। ਇਸ ਮੌਕੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਜਗਤਾਰ ਸਿੰਘ ਖੇੜਾ, ਦਫਤਰ ਸਕੱਤਰ ਜਸਪਾਲ ਸਿੰਘ, ਜੱਗੀ ਖਿਜ਼ਰਾਬਾਦ ਆਦਿ ਹਾਜ਼ਰ ਸਨ।