ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕੈਬਨਿਟ ਮੰਤਰੀ ਨਾਲ ਕੀਤੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਵਰਕਰਾ ਵੱਲੋ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਅਤੇ ਪ੍ਰਧਾਨ ਮੁੱਖ ਵਣ ਪਾਲ ਰਮਨ ਕਾਂਤ ਮਿਸ਼ਰਾ (96S), ਵਧੀਕ ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ(96S) ਅਤੇ ਮੁੱਖ ਵਣ ਪਾਲ ਬੰਸਤਾ ਰਾਜ ਕੁਮਾਰ (96S) ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਜੰਗਲਾਤ ਮੰਤਰੀ ਜੀ ਵਲੋ ਪੰਜਾਬ ਦੇ ਵੱਖ-ਵੱਖ ਡਿਵੀਜ਼ਨਾਂ ਤੋਂ ਆਏ ਜੰਗਲਾਤ ਕਾਮਿਆਂ ਦੀਆਂ ਮੁਸ਼ਕਲਾ ਸੁਣੀਆਂ।
ਵਰਕਰਾਂ ਦੀ ਪਹਿਲੀ ਮੰਗ ਕਿ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਤਿੰਨ ਸਾਲ ਦੀ ਪਾਲਸੀ ਬਣਾਉਣ ਉਪਰੰਤ ਜਲਦੀ ਰੈਗੂਲਰ ਕੀਤਾ ਜਾਵੇ। ਵਰਕਰਾਂ ਨੂੰ ਹਫ਼ਤਾਵਾਰੀ ਐਤਵਾਰ ਦੀ ਪੇਡ ਰੈਸਟ ਦਿੱਤੀ ਜਾਵੇ। ਸੀਨੀਅਰਤਾ ਸੂਚੀ ਵਿੱਚ ਛੱਬੀ ਦਿਨਾ ਦੀ ਜਗਾ ਤੀਹ ਦਿਨ ਦਰਜ ਕੀਤੇ ਜਾਣ। ਜੰਗਲਾਤ ਕਾਮਿਆਂ ਨੂੰ ਮਹੀਨਾਵਾਰ ਤਨਖਾਹ ਦਿੱਤੀ ਜਾਵੇ। ਜੰਗਲਾਂ ਵਿੱਚ ਕੰਮ ਕਰਨ ਲਈ ਬੂਟ ਦਿੱਤੇ ਜਾਣ। ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋ ਕੀਤੇ ਵਾਅਦੇ ਮੁਤਾਬਕ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਛੇਤੀ ਹੀ ਨੀਤੀ ਤਹਿਤ ਰੈਗੂਲਰ ਕੀਤਾ ਜਾਵੇਗਾ।
ਮੀਟਿੰਗ ਵਿੱਚ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ, ਜਨਰਲ ਸਕੱਤਰ ਬਲਵੀਰ ਸਿੰਘ ਸਿਵੀਆ, ਡੀਐਮਐਫ਼ ਦੇ ਆਗੂ ਮਲਾਗਰ ਸਿੰਘ ਖਮਾਣੋ, ਬਲਵੀਰ ਸਿੰਘ ਵਿੱਤ ਸਕੱਤਰ ਫਿਰੋਜਪੁਰ, ਕੁਲਦੀਪ ਲਾਲ, ਜਸਪਾਲ ਸਿੰਘ, ਸਿਮਰਨਜੀਤ ਸਿੰਘ, ਲਖਵੀਰ ਸਿੰਘ, ਜਗਵੀਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਨਿਰਮਲ ਸਿੰਘ ਸਰਵਾਲੀ,ਅਸ਼ਵਨੀ ਕੁਮਾਰ, ਸਵਰਨ ਸਿੰਘ ਬਲਕਾਰ ਸਿੰਘ, ਜਸਬੀਰ ਸਿੰਘ,ਮੰਗਲ ਸਿੰਘ, ਨਿਆਲ ਸਿੰਘ ਆਦਿ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…