nabaz-e-punjab.com

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਡੀਜੀਐਸਈ ਨਾਲ ਮੀਟਿੰਗ ਵਿੱਚ ਅਧਿਆਪਕਾਂ ਦੇ ਭਖਦੇ ਮਸਲਿਆਂ ’ਤੇ ਕੀਤੀ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਦੇ ਵਫਦ ਨੇ ਸੂਬਾਈ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਹੇਠ ਡੀਜੀਐਸਸੀ ਪ੍ਰਸ਼ਾਂਤ ਭੂਸ਼ਨ ਗੋਇਲ ਨਾਲ ਸਿੱਖਿਆ ਅਤੇ ਅਧਿਆਪਕਾਂ ਨਾਲ ਸੰਬੰਧਿਤ ਮਸਲਿਆਂ ਨੂੰ ਲੈ ਕੇ ਵਿਸਥਾਰਿਤ ਮੀਟਿੰਗ ਕੀਤੀ। ਜਿਸ ਵਿੱਚ ਵੱਖ ਵੱਖ ਮੁੱਦੇ ਵਿਚਾਰੇ ਗਏ। ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਪੂਨੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਡੀ.ਜੀ.ਐੱਸ.ਸੀ ਵੱਲੋਂ ਵਿਦਿਆਰਥੀਆਂ ਦੇ ਵਜੀਫੇ ਸਹੀ ਸਮੇਂ ਤੇ ਜਾਰੀ ਕਰਨ, ਵਰਦੀਆਂ ਦੀ ਰਾਸ਼ੀ ਵਧਾ ਕੇ ਜਾਰੀ ਕਰਨ ਬਾਰੇ ਆਪਣੇ ਪੱਧਰ ਤੇ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਗਿਆ।ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਸਮੇਤ ਐਸ.ਐਮ.ਐਸ. ਕਰਨ ਅਤੇ ਆਇਰਨ ਦੀਆਂ ਗੋਲੀਆਂ ਅਧਿਆਪਕਾਂ ਰਾਹੀਂ ਦੇਣ( ਵਿਸ਼ੇਸ਼ ਤੌਰ ਤੇ ਮਾਨਸਾ ਦੀ ਘਟਨਾ ਰਾਹੀਂ) ਦਾ ਵਿਰੋਧ ਜਤਾਇਆ ਗਿਆ। ਇਹ ਮੰਗਾਂ ਵਿਭਾਗੀ ਤੌਰ ਤੇ ਵਿਚਾਰਨ ਅਤੇ ਗੈਰ ਵਿੱਦਿਅਕ ਕੰਮਾਂ ਦਾ ਬੋਝ ਘੱਟ ਕਰਨ ਤੇ ਠੋਸ ਫੈਸਲਾ ਲੈਣ ਦਾ ਭਰੋਸਾ ਦਿੱਤਾ। ਐੱਸ.ਐੱਸ.ਏ.ਰਮਸਾ ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ ਸੰਬੰਧੀ ਜਲਦ ਹਾਂ ਪੱਖੀ ਫੈਸਲੇ ਹੋਣ ਦੇ ਸੰਕੇਤ ਦਿੱਤੇ ਅਤੇ ਤਨਖਾਹਾਂ ਜਲਦ ਜਾਰੀ ਹੋਣ ਦੀ ਗੱਲ ਆਖੀ। ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਕਰਨ ਸੰਬੰਧੀ ਹਾਂ ਪੱਖੀ ਚਰਚਾ ਹੋਈ ਅਤੇ ਸਿਵਲ ਸਰਵਿਸ ਨਿਯਮਾਂ ਤਹਿਤ ਮੈਡੀਕਲ ਤੇ ਕਮਾਈ ਛੁੱਟੀ ਸੰਬੰਧੀ ਜਲਦ ਪੱਤਰ ਜਾਰੀ ਕਰਨ ਬਾਰੇ ਦੱਸਿਆ।ਈ.ਜੀ.ਐੱਸ, ਏ.ਈ.ਆਈ, ਐੱਸ.ਟੀ.ਆਰ, ਆਈ.ਈ.ਵੀ. ਸਿੱਖਿਆ ਪਰੋਵਾਈਡਰ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਤਨਖਾਹਾਂ ਦੇ ਵਾਧੇ ਦੇ ਮੁੱਦੇ ਨੂੰ ਆਗੂਆਂ ਨੇ ਦਲੀਲ਼ ਨਾਲ ਰੱਖਿਆ, ਇਸ ਮਸਲੇ ਨੂੰ ਹਾਂ ਪੱਖੀ ਤੌਰ ਤੇ ਉੱਚ ਪੱਧਰ ਤੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ।ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਅਤੇ ਐੱਸ.ਐੱਸ.ਏ. ਦਫਤਰੀ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਤਨਖਾਹਾਂ ਵਦਾਉਣ ਦੇ ਮੁੱਦੇ ਰੱਖੇ ਗਏ।ਮਿਡ ਡੇ ਮੀਲ ਕੁੱਕ ਵਰਕਰਾਂ ਦੀ ਤਨਖਾਹ ਵਿੱਚ 500 ਰੁਪਏ ਵਾਧੇ ਦੇ ਫੈਸਲੇ ਦੇ ਜਲਦ ਲਾਗੂ ਹੋਣ ਬਾਰੇ ਦੱਸਿਆ ਗਿਆ।ਆਦਰਸ਼ ਸਕੂਲ ਅਧਿਆਪਕਾਂ (ਪੀ.ਪੀ.ਪੀ ਮੋਡ) ਦੀਆਂ ਮੰਗਾਂ ਸੰਬੰਧੀ ਵੀ ਚਰਚਾ ਹੋਈ।
ਆਗੂਆਂ ਨੇ ਕਿਹਾ ਕਿ ਜੇ ਮੰਗਾਂ ਦਾ ਜਲਦ ਹੀ ਠੋਸ ਹੱਲ ਨਹੀਂ ਕੱਢਿਆ ਜਾਂਦਾ ਤਾਂ ਪੰਜਾਬ ਭਰ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡੀਟੀਐੱਫ ਆਗੂ ਵਿਕਰਮਦੇਵ ਸਿੰਘ, ਜਸਵਿੰਦਰ ਬਠਿੰਡਾ, ਅਸ਼ਵਨੀ ਅਵਸਥੀ, ਲਖਵਿੰਦਰ ਗਿੱਲ, ਸੁਖਦੇਵ ਡਾਂਸੀਵਾਲ,ਮਿਡ ਡੇ ਮੀਲ ਕੁੱਕ ਵਰਕਰ ਅਤੇ ਦਫਤਰੀ ਮੁਲਾਜ਼ਮ ਆਗੂ ਪਰਵੀਨ ਸ਼ਰਮਾ, ਕੰਪਿਊਟਰ ਅਧਿਆਪਕ ਆਗੂ ਪਰਮਵੀਰ ਪਟਿਆਲਾ, ਗੁਰਪ੍ਰੀਤ ਟੌਹੜਾ, ਕੁਲਦੀਪ ਕੌਸ਼ਲ, ਅਰੁਣ ਕੁਮਾਰ, ਈ.ਜੀ.ਐੱਸ, ਏ.ਈ.ਆਈ,ਐੱਸ.ਟੀ.ਆਰ. ਆਗੂ ਕਰਮਿੰਦਰ ਸਿੰਘ, ਬਲਵੰਤ ਸਿੰਘ, ਦਲਜੀਤ ਸਿੰਘ, ਆਈ.ਈ.ਵੀ.ਅਧਿਆਪਕ ਆਗੂ ਅਜੈ ਗੜਦੀਵਾਲ,ਬਲਵਿੰਦਰ ਭਾਮ ਅਤੇ ਗੁਰਪੀ੍ਰਤ ਸਿੰਘ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…