ਪ੍ਰੈਸ ਦੀ ਆਜ਼ਾਦੀ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੜਕਾਂ ’ਤੇ ਉੱਤਰੇ ਸਿਆਸੀ ਪਾਰਟੀਆਂ ਦੇ ਆਗੂ ਤੇ ਆਮ ਲੋਕ

ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ, ਸਿਆਸੀ ਆਗੂਆਂ ਤੇ ਪੱਤਰਕਾਰਾਂ ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ

ਦਰਸ਼ਨ ਸਿੰਘ ਸੋਢੀ/ਪੱਤਰ ਪ੍ਰੇਰਕ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 16 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੀ ਜਾਂਚ ਦੀ ਆੜ ਵਿੱਚ ਰੋਜ਼ਾਨਾ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਪਾਰਟੀਬਾਜ਼ੀ ਮੁਹਾਲੀ ਵਿੱਚ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਅਤੇ ਪ੍ਰੈਸ ਦੀ ਆਜ਼ਾਦੀ ਦੀ ਵਕਾਲਤ ਕੀਤੀ। ਧਰਨੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ, ਸਮਾਜਿਕ, ਕਿਸਾਨ, ਪੈਨਸ਼ਨਰ, ਮੁਲਾਜ਼ਮ, ਸਾਹਿਤਕ ਅਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਏਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ।
ਧਰਨੇ ਨੂੰ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਚਰਨਜੀਤ ਸਿੰਘ ਕਾਲੇਵਾਲ, ਰਣਜੀਤ ਸਿੰਘ ਗਿੱਲ, ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਭਾਜਪਾ ਆਗੂ ਮਦਨ ਮੋਹਨ ਮਿੱਤਲ, ਲਖਵਿੰਦਰ ਕੌਰ ਗਰਚਾ, ਅਮਨਜੋਤ ਕੌਰ ਰਾਮੂਵਾਲੀਆ, ਸੰਜੀਵ ਵਸ਼ਿਸ਼ਟ, ਸਾਬਕਾ ਵਿਧਾਇਕ ਐਨਕੇ ਸ਼ਰਮਾ, ਸਾਬਕਾ ਚੇਅਰਮੈਨ ਵਿਜੈ ਸ਼ਰਮਾ ਟਿੰਕੂ, ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਬਲਵਿੰਦਰ ਸਿੰਘ ਜੰਮੂ (ਕੌਮੀ ਜਨਰਲ ਸਕੱਤਰ ਇੰਡੀਅਨ ਜਰਨਲਿਸਟ ਯੂਨੀਅਨ), ਜੈ ਸਿੰਘ ਛਿੱਬਰ (ਪ੍ਰਧਾਨ ਵਿਧਾਨ ਸਭਾ ਪ੍ਰੈਸ ਗੈਲਰੀ ਪੰਜਾਬ), ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਨੰਬਰਦਾਰ ਹਰਵਿੰਦਰ ਸਿੰਘ, ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਵੱਖ-ਵੱਖ ਬੁਲਾਰਿਆਂ ਨੇ ਇਕਸੁਰ ਵਿੱਚ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੀਨੀਅਰ ਪੱਤਰਕਾਰ ਨੂੰ ਤੰਗ ਪ੍ਰੇਸ਼ਾਨ ਕਰਕੇ ਪ੍ਰੈਸ ਦੀ ਸੰਘੀ ਘੁੱਟਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਸਰਕਾਰ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕਰਦਿਆਂ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਮੀਡੀਆ ਨੂੰ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਨਿਸ਼ਾਨਾ ਨਾ ਬਣਾਇਆ ਜਾਵੇ ਕਿਉਂਕਿ ਇਹ ਅਜਿਹਾ ਕਰਨਾ ਕਿਸੇ ਵੀ ਸਰਕਾਰ ਨੂੰ ਸੋਭਾ ਨਹੀਂ ਦਿੰਦਾ ਹੈ।

ਬੁਲਾਰਿਆਂ ਨੇ ਕਿਹਾ ਕਿ ਅਜੀਤ ਅਖ਼ਬਾਰ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਫੌਕੀ ਵਾਹੋਵਾਹੀ ਦਿਖਾਉਣ ਵਾਲੇ ਇਸ਼ਤਿਹਾਰਾਂ ਨੂੰ ਖ਼ਬਰਾਂ ਦੇ ਰੂਪ ਵਿੱਚ ਛਾਪਣ ਤੋਂ ਇਨਕਾਰ ਕੀਤਾ ਤਾਂ ਸਰਕਾਰ ਨੇ ਅਜੀਤ ਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਪਰ ਜਦੋਂ ਫਿਰ ਵੀ ਅਦਾਰਾ ਅਜੀਤ ਨੇ ਸੱਚ ਲਿਖਣਾ ਬੰਦ ਨਹੀਂ ਕੀਤਾ ਤਾਂ ਜੰਗ-ਏ-ਆਜ਼ਾਦੀ ਯਾਦਗਾਰ ਦੀ ਜਾਂਚ ਬਹਾਨੇ ਵਿਜੀਲੈਂਸ ਰਾਹੀਂ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਜਾਰੀ ਕਰਵਾ ਕੇ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਦੈਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜਸਪ੍ਰੀਤ ਸਿੰਘ ਗਿੱਲ ਕਾਂਗਰਸੀ ਕੌਂਸਲਰ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੱਪੜਚਿੜੀ, ਅਰਵਿੰਦ ਮਿੱਤਲ ਸਾਬਕਾ ਵਧੀਕ ਐਡਵੋਕੇਟ ਜਨਰਲ, ਹਰਦੀਪ ਸਿੰਘ ਬੁਟਰੇਲਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ), ਜਸਪਾਲ ਸਿੰਘ ਦੱਪਰ (ਨੈਸ਼ਨਲ ਸੈਕਟਰੀ ਇੰਡੀਆਨ ਐਸੋਸੀਏਸ਼ਨ ਆਫ਼ ਲਾਇਰਜ਼), ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਦਵਿੰਦਰ ਸਿੰਘ ਦੇਹ ਕਲਾਂ (ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ), ਜਸਪਾਲ ਸਿੰਘ ਨਿਆਮੀਆਂ, ਕੁਲਵੰਤ ਸਿੰਘ ਤ੍ਰਿਪੜੀ, ਬਲਵਿੰਦਰ ਸਿੰਘ ਕੁੰਭੜਾ (ਪ੍ਰਧਾਨ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ), ਰਾਜਵੰਤ ਰਾਏ ਸ਼ਰਮਾ (ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ), ਰਾਮ ਸਿੰਘ ਬਰਾੜ ਸੂਬਾ ਪ੍ਰਧਾਨ ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ, ਜ਼ਿਲ੍ਹਾ ਪ੍ਰੈਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ, ਜਸਵੀਰ ਸਿੰਘ ਗੜਾਂਗ (ਜਨਰਲ ਸਕੱਤਰ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ), ਰਜਿੰਦਰ ਸਿੰਘ ਬਡਹੇੜੀ (ਸੀਨੀਅਰ ਕਿਸਾਨ ਆਗੂ), ਕਮਲਜੀਤ ਸਿੰਘ ਰੂਬੀ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ), ਬੀਬੀ ਕੁਲਦੀਪ ਕੌਰ ਕੰਗ, ਜਸਪ੍ਰੀਤ ਸਿੰਘ ਗਿੱਲ (ਯੂਥ ਕਾਂਗਰਸ ਪ੍ਰਧਾਨ ਮੁਹਾਲੀ), ਬਾਜ ਸਿੰਘ ਖਹਿਰਾ (ਮੁਲਾਜ਼ਮ ਵਿੰਗ ਆਗੂ), ਹਰਨੇਕ ਸਿੰਘ ਮਾਵੀ (ਪੈਨਸ਼ਨਰ ਯੂਨੀਅਨ ਆਗੂ), ਗੋਪਾਲ ਸਿੰਘ ਸਿੱਧੂ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੰਡੀਗੜ੍ਹ), ਬੀਬੀ ਸਤਵੰਤ ਕੌਰ ਜੌਹਲ, ਜਸਵਿੰਦਰ ਸਿੰਘ ਗਿੱਲ (ਸੇਵਾਮੁਕਤ ਡਿਪਟੀ ਡਾਇਰੈਕਟਰ), ਸੰਤ ਸਿੰਘ (ਪ੍ਰਧਾਨ ਵੈਲਫੇਅਰ ਸੁਸਾਇਟੀ ਟੀਡੀਆਈ. ਸੈਕਟਰ 111), ਭਜਨ ਸਿੰਘ (ਜਨਰਲ ਸਕੱਤਰ), ਸਤਬੀਰ ਸਿੰਘ ਢਿੱਲੋਂ, ਰਵੇਲ ਸਿੰਘ ਕਾਰਜਕਾਰਨੀ ਮੈਂਬਰ, ਕੁਲਵਿੰਦਰ ਸਿੰਘ ਨਗਾਰੀ, ਕਰਮਜੀਤ ਸਕਰੂਲਾਪੁਰੀ, ਗੁਰਮੀਤ ਖਰੜ, ਰਾਮ ਕਿਸ਼ਨ ਧੁਨਕੀਆ, ਹਰਨਾਮ ਸਿੰਘ ਡੱਲਾ (ਤਰਕਸ਼ੀਲ ਸੁਸਾਇਟੀ ਖਰੜ), ਅਮਰਿੰਦਰ ਸਿੰਘ ਰਾਜੂ, ਸੁਰਿੰਦਰ ਗੋਇਲ ਜਨਰਲ ਸਕੱਤਰ ਚੰਡੀਗੜ੍ਹ ਤੇ ਹਰਿਆਣਾ ਜਰਨਲਿਸਟ ਯੂਨੀਅਨ, ਰਾਹੁਲ ਕੌਸ਼ਿਕ, ਮੁਲਾਜ਼ਮ ਯੂਨੀਅਨ ਆਗੂ ਸਤੀਸ਼ ਰਾਣਾ, ਗੁਰਬਿੰਦਰ ਸਿੰਘ ਚੋਧਹੇੜੀ, ਅਕਾਲੀ ਆਗੂ ਗੋਪੀ ਸ਼ਰਮਾ, ਬ੍ਰਿਜੇਸ਼ ਰਾਣਾ, ਕਰਨੈਲ ਸਿੰਘ, ਕਾਂਗਰਸੀ ਆਗੂ ਐਚਐਸ ਕੰਵਾਲ, ਰਣਜੀਤ ਸਿੰਘ ਕਾਕਾ, ਮਦਨ ਸਿੰਘ ਮਾਣਕਪੁਰ, ਸੁਰਿੰਦਰ ਸਿੰਘ ਸੰਮਤੀ ਮੈਂਬਰ ਮਾਣਕਪੁਰ ਸ਼ਰੀਫ, ਰਣਜੀਤ ਸਿੰਘ ਨਗਲੀਆ, ਪਰਮਜੀਤ ਸਿੰਘ ਖਿਜਰਾਬਾਦ, ਸੁਖਦੀਪ ਸਿੰਘ ਖਿਜਰਾਬਾਦ, ਰਵਿੰਦਰ ਸਿੰਘ ਪੱਪੀ ਰਕੌਲੀ, ਕੌਸਲਰ ਰਮਾਕਾਂਤ ਕਾਲੀਆ, ਜਥੇਦਾਰ ਮਨਜੀਤ ਸਿੰਘ ਮੁੰਧੋ, ਰਾਜਦੀਪ ਸਿੰਘ ਹੈਪੀ, ਦਨੇਸ਼ ਗੌਤਮ ਕੁਰਾਲੀ, ਸੁਰਜੀਤ ਸਿੰਘ ਪ੍ਰੈਸ ਸਕੱਤਰ ਜੀ. ਟੀ. ਯੂੁ. ਮੁਹਾਲੀ, ਪਿਆਰਾ ਸਿੰਘ ਪ੍ਰਧਾਨ ਐਸਸੀ ਵਿੰਗ ਕੁਰਾਲੀ, ਜੇਪੀ ਸ਼ਰਮਾ, ਜਰਨੈਲ ਸਿੰਘ ਗੋਸਲ, ਰੇਸ਼ਮ ਸਿੰਘ ਜ਼ਿਲ੍ਹਾ ਪ੍ਰਧਾਲ ਰੋਪੜ, ਬਲਦੇਵ ਸਿੰਘ, ਮਨਵਿੰਦਰ ਪਾਲ ਸਿੰਘ ਟੋਨੀ ਰਾਣਾ, ਸੂਰਜਭਾਲ, ਦਰਸ਼ਨ ਸਿੰਘ ਸ਼ਿਵਜੋਤ, ਗੁਰਚਰਨ ਸਿੰਘ ਭੰਵਰਾ ਪ੍ਰਧਾਨ ਵਾਤਾਵਰਨ ਵੈਲਫੇਅਰ ਸੁਸਾਇਟੀ, ਸੀਸ਼ ਪਾਲ ਨੰਬਰਦਾਰ, ਵਿੱਕੀ ਨਰੂਲਾ, ਅਮਰਿੰਦਰ ਸਿੰਘ ਰਾਜ, ਗਗਨ ਸੈਣੀ ਈਸਾਪੁਰ, ਸਰਬਜੀਤ ਭੱਟੀ, ਰਾਹੁਲ ਕੌਸ਼ਿਕ, ਸੋਨੂੰ ਗੁੱਜਰ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਸੈਣੀ, ਰਜਿੰਦਰ ਸਿੰਘ ਈਸਾਂਪੁਰ, ਸਾਹਿਬ ਸਿੰਘ ਬਡਾਲੀ, ਮਜਰ ਸਿੰਘ ਸੰਗਤਪੁਰਾ, ਮਨਦੀਪ ਸਿੰਘ ਖਿਜਰਾਬਾਦ, ਅਵਤਾਰ ਸਿੰਘ ਸੁਲੇਮਪੁਰ, ਰਜਿੰਦਰ ਸਿੰਘ ਰਾਜੂ, ਰਣਧੀਰ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਸਰਪੰਚ ਖਿਜਰਾਬਾਦ, ਰਵਿੰਦਰ ਸਿੰਘ ਖੇੜਾ, ਲੱਕੀ ਵਜੀਦਪੁਰ, ਹਰਸ਼ ਰਿਸ਼ੀ, ਕਰਨੈਲ, ਦਿਨੇਸ਼ ਗੌਤਮ ਸ਼ਹਿਰੀ ਪ੍ਰਧਾਨ ਕੁਰਾਲੀ, ਸਤਨਾਮ ਸਿੰਘ ਲਾਂਡਰਾਂ ਸਹਾਇਕ ਚੀਫ ਪੈਟਰਨ ਨੰਬਰਦਾਰਾ ਯੂਨੀਅਨ ਪੰਜਾਬ, ਰਣਜੀਤ ਸਿੰਘ ਪ੍ਰਧਾਨ ਜਨਹਿੱਤ ਵਿਕਾਸ ਕਮੇਟੀ ਖਰੜ, ਮੇਹਰ ਸਿੰਘ ਥੇੜੀ, ਪ੍ਰੇਮ ਸਿੰਘ ਕਿਸਾਨ ਆਗੂ, ਮਨਜੀਤ ਸਿੰਘ ਮਾਨ, ਪ੍ਰਦੀਪ ਭਰਾਜ, ਸੁਖਦੇਵ ਸਿੰਘ ਬਸਪਾ, ਚੌਧਰੀ ਗੁਰਮੇਲ ਸਿੰਘ ਪ੍ਰਧਾਨ ਇੰਟਕ ਪੰਜਾਬ, ਡਾ. ਗੁਰਮੀਤ ਸਿੰਘ ਚਨਾਲੋ, ਮਾਸਟਰ ਹਰਨੇਕ ਸਿੰਘ ਬੜੌਦਾ, ਪਰਮਜੀਤ ਸਿੰਘ ਖਿਜਰਾਬਾਦ, ਸੁਰਜੀਤ ਸਿੰਘ ਮੁਹਾਲੀ, ਸੁਖਜੀਤ ਸਿੰਘ ਖਿਜਰਾਬਾਦ, ਅਮਰੀਕ ਸਿੰਘ ਚੱਕਲਾ, ਰਵਿੰਦਰ ਸਿੰਘ ਪੱਪੀ, ਕਰਮਾਪੁਰੀ ਜ਼ਿਲ੍ਹਾ ਪ੍ਰਧਾਨ ਪੀਸਸਬ, ਗੁਰਪ੍ਰੀਤ ਸਿੰਘ ਬਾਠ, ਅਮਰੀਕ ਸਿੰਘ ਚੱਕਲ, ਮਾਸਟਰ ਪ੍ਰੇਮ ਸਿੰਘ ਕੁਰਾਲੀ, ਮਨਦੀਪ ਸਿੰਘ ਖਿਜਰਾਬਾਦ, ਸਰਬਜੀਤ ਸਿੰਘ ਕਾਦੀਮਾਜਰਾ, ਲੱਕੀ ਵਜੀਦਪੁਰ, ਹਰਦੀਪ ਸਿੰਘ ਖਿਜਰਾਬਾਦ, ਤਰਦੀਪ ਸਿੰਘ ਖਿਜਰਾਬਾਦ, ਜਸਪਾਲ ਸਿੰਘ ਲੱਕੀ, ਡਾ. ਕਲਵਿੰਦਰ ਸਿੰਘ, ਬਲਵਿੰਦਰ ਸਿੰਘ ਰਕੌਲੀ, ਅਮਨਦੀਪ ਅੱਮੂ, ਜਸਵੰਤ ਕੌਰ, ਹਰਪ੍ਰੀਤ ਸਿੰਘ ਭੰਡਾਰੀ, ਸਤਨਾਮ ਸਿੰਘ ਲਾਲੀ, ਸੇਵਕ ਸਿੰਘ, ਇੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਘੜੂੰਆਂ, ਕਮਲ ਕਿਸ਼ੋਰ ਸ਼ਰਮਾ, ਜਸਪਾਲ ਸਿੰਘ ਨਿਆਮੀਆਂ, ਅਵਤਾਰ ਸਿੰਘ, ਰਣਬੀਰ ਸਿੰਘ ਗਰੇਵਾਲ, ਮਾਸਟਰ ਦਵਿੰਦਰ ਸਿੰਘ, ਬਲਰਾਮ ਰਾਣਾ, ਸੁਖਬੀਰ ਰਾਣਾ, ਬੀ. ਐਸ. ਭੁੱਲਰ ਬਸਪਾ ਖਰੜ, ਸੁਭਾਸ਼ ਅਗਰਵਾਲ, ਰੋਹਿਤ, ਕੁਸ਼ ਰਾਣਾ, ਰਜਿੰਦਰ ਕੌਰ ਰਿਟਾ. ਪ੍ਰਿੰਸ., ਸੁਖਇੰਦਰ ਕੁਮਾਰ, ਹਰਨੇਕ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ, ਪ੍ਰੇਮ ਸਿੰਘ ਕੁਰਾਲੀ, ਸਤੀਸ਼ ਕੁਮਾਰ ਡੇਰਾਬੱਸੀ, ਸ਼ਮਸ਼ੇਰ ਸਿੰਘ, ਨਵਦੀਪ ਚੌਧਰੀ, ਸੰਦੀਪ ਕੁਮਾਰ, ਗੁਰਵਿੰਦਰ ਸਿੰਘ, ਅਮਰੀਕ ਸਿੰਘ ਚੱਕਲ, ਐਨ. ਡੀ. ਤਿਵਾੜੀ, ਹਰਜੀਤ ਸਿੰਘ ਬਸੌਤਾ, ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟ ਯੂਨੀਅਨ ਦੀ ਕਾਰਜਕਾਰਨੀ ਦੇ ਮੈਂਬਰ ਕੁਲਵੰਤ ਸ਼ਰਮਾ, ਲਲਿੱਤ ਧੀਮਾਨ, ਸਤੀਸ਼ ਸ਼ਰਮਾ, ਅਖਤਰ ਫਾਰੂਖੀ, ਅਜੀਤ ਸਿੰਘ, ਪੁਨੀਤ ਭਾਸਕਰ, ਪ੍ਰਵੀਨ ਕੁਮਾਰ, ਬੀਰਭਾਨ ਨਿਰਮਲ, ਧਰਮ ਸ਼ਰਮਾ, ਤਾਜ਼ ਮੁਹੰਮਦ, ਪਵਨ ਰਾਣਾ, ਸੁਖਵਿੰਦਰ ਸਿੰਘ ਪੰਚ, ਅਜੀਤ ਸਿੰਘ ਪੰਚ, ਬਹਾਦਰ ਸਿੰਘ, ਰਜਿੰਦਰ ਸਿੰਘ ਰਾਜਾ ਨਨਹੇੜੀਆ, ਸਰਬਜੀਤ ਸਿੰਘ ਢੀਂਡਸਾ, ਅਮਰਜੀਤ ਸਿੰਘ ਖਰੜ, ਸੰਜੀਵ ਕੁਮਾਰ ਰੂਬੀ, ਦਿਲਬਾਗ ਮਾਮੂਪੁਰ, ਅਸ਼ੋਕ ਬਹਜੇੜੀ, ਅਮਨਦੀਪ ਸਿੰਘ ਮਾਨ, ਹਰਵਿੰਦਰ ਸਿੰਘ ਪੰਚ, ਅਮਰਜੀਤ ਸਿੰਘ, ਅਵਤਾਰ ਸਿੰਘ ਸੀ. ਟੀ. ਯੂ., ਸੁਖਵਿੰਦਰ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ, ਕਰਮ ਸਿੰਘ ਧਨੋਆ ਕਨਵੀਨਰ ਪੰਜਾਬ ਐਂਡ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਬਾਜ ਸਿੰਘ ਖਹਿਰਾ, ਰਣਜੀਤ ਸਿੰਘ ਹੰਸ, ਪਰਵਿੰਦਰ ਸਿੰਘ ਤੋਲੇਮਾਜਰਾ, ਰਾਮ ਕ੍ਰਿਸ਼ਨ ਤੁਵਕੀਆ, ਭੁਪਿੰਦਰ ਸਿੰਘ ਸੈਣੀ, ਗੁਰਬਿੰਦਰ ਸਿੰਘ ਫੈਡਰੇਸ਼ਨ, ਅਜੈ ਗੋਇਲ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਉਪ ਦਫ਼ਤਰ ਮੁਹਾਲੀ ਦੇ ਇੰਚਾਰਜ ਅਤੇ ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …