ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਕੀਤੀ ਮੀਟਿੰਗ

ਸਿੱਖਿਆ ਮੰਤਰੀ ਵੱਲੋਂ ਪਰਖਕਾਲ ਘਟਾਉਣ ਦਾ ਮੁੱਦਾ ਕੈਬਨਿਟ ਮੀਟਿੰਗ ਵਿੱਚ ਵਿਚਾਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਪੈਨਲ ਮੀਟਿੰਗ ਅੱਜ ਅਧਿਆਪਕ ਆਗੂ ਗੁਰਪ੍ਰੀਤ ਰੂਪਰਾ, ਸੁਨੀਲ ਮੁਹਾਲੀ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਓਪੀ ਸੋਨੀ ਨਾਲ ਹੋਈ। ਇਸ ਪੈਨਲ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀਜੀਐਸਈ ਪ੍ਰਸ਼ਾਂਤ ਗੋਇਲ ਅਤੇ ਹੋਰ ਅਮਲਾ ਵੀ ਮੌਜੂਦ ਸਨ। ਐਸੋਸੀਏਸ਼ਨ ਵੱਲੋਂ 8886 ਅਧਿਆਪਕਾਂ ਦਾ ਪਰਖਕਾਲ ਘੱਟ ਕੀਤੇ ਜਾਣ, ਰਹਿੰਦੀਆਂ ਡਿਮਾਂਡ ਪੋਸਟਾਂ ਸੈਕਸ਼ਨ ਕਰਨ, 5178 ਅਧਿਆਪਕਾਂ ਨੂੰ ਫੁੱਲ ਸਕੇਲ ’ਤੇ ਜਲਦ ਰੈਗੂਲਰ ਕਰਨ, ਰਮਸਾ ਵਿੱਚ ਕੰਮ ਕਰ ਰਹੇ ਲੈਬ ਅਟੈਂਡੈਂਟ, ਐੱਸਐੱਸਏ/ਰਮਸਾ ਅਤੇ ਮਿਡ ਡੇਅ ਮੀਲ ਸੁਸਾਇਟੀ ਵਿੱਚ ਕੰਮ ਕਰਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਅਤੇ 3582 ਅਧਿਆਪਕਾਂ ਦੀ ਵੇਟਿੰਗ ਲਿਸਟ ਜਾਰੀ ਕਰਨ ਦੇ ਨਾਲ-ਨਾਲ ਜ਼ਰੂਰਤਮੰਦ ਕਾਡਰ ਦੀਆਂ ਬਦਲੀਆਂ ਲੋੜਵੰਦ ਸਟੇਸ਼ਨ ’ਤੇ ਕਰਨ ਆਦਿ ਮੰਗਾਂ ’ਤੇ ਚਰਚਾ ਹੋਈ। ਸਿੱਖਿਆ ਮੰਤਰੀ ਵੱਲੋਂ 8886 ਅਧਿਆਪਕਾਂ ਦਾ ਪਰਖਕਾਲ ਘੱਟ ਕਰਨ ਦੀ ਮੰਗ ਨੂੰ ਮੰਨਦਿਆਂ ਮੌਕੇ ’ਤੇ ਹੀ ਸਿੱਖਿਆ ਸਕੱਤਰ ਨੂੰ ਪ੍ਰਪੋਜ਼ਲ ਤਿਆਰ ਕਰਨ ਦੇ ਹੁਕਮ ਦਿੱਤੇ ਅਤੇ ਅਗਲੀ ਕੈਬਨਿਟ ਵਿੱਚ ਮੁੱਦਾ ਰੱਖਣ ਦਾ ਭਰੋਸਾ ਦਿੱਤਾ। 5178 ਅਧਿਆਪਕਾਂ ਦਾ ਮੁੱਦਾ ਆਉਣ ਵਾਲੀ ਕੈਬਨਿਟ ਵਿੱਚ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਰਮਸਾ ਵਿੱਚ ਕੰਮ ਕਰ ਰਹੇ ਲੈਬ ਅਟੈਂਡੈਂਟ, ਐੱਸਐੱਸਏ/ਰਮਸਾ ਅਤੇ ਮਿਡ ਡੇਅ ਮੀਲ ਸੁਸਾਇਟੀ ਵਿੱਚ ਕੰਮ ਕਰ ਰਹੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵੀ ਸਿੱਖਿਆ ਸਕੱਤਰ ਨੂੰ ਪ੍ਰਪੋਜ਼ਲ ਤਿਆਰ ਕਰਨ ਲਈ ਕਿਹਾ। 3582 ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਖਨੌਰੀ ਵੱਲੋਂ ਮੰਗ ਰੱਖਣ ’ਤੇ ਮੰਤਰੀ ਵੱਲੋਂ ਮੌਕੇ ’ਤੇ ਹੀ ਵੇਟਿੰਗ ਲਿਸਟ ਜਾਰੀ ਕਰਵਾਈ ਗਈ। ਆਗੂ ਵੱਲੋਂ 3582 ਕੇਡਰ ਦੇ ਲੋੜਵੰਦ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੀ ਮੰਗ ’ਤੇ ਮੰਤਰੀ ਨੇ ਸਹਿਮਤੀ ਦਿੱਤੀ। ਮੀਟਿੰਗ ਵਿੱਚ ਨਾਨ-ਟੀਚਿੰਗ ਤੋਂ ਜਿਵਲ ਜੈਨ, ਵਿਸ਼ਾਲ, ਮੁਨੀਸ਼ ਕੁਮਾਰ, ਪਵਨ ਕੁਮਾਰ, ਮੀਡ-ਡੇਅ-ਮੀਲ ਯੂਨੀਅਨ ਆਗੂ ਲਖਵਿੰਦਰ ਸਿੰਘ ਡੇਰਾਬੱਸੀ, ਦਵਿੰਦਰ ਪਟਿਆਲਾ, ਦਿਲਸ਼ੇਰ ਸਿੰਘ, ਲਖਵੀਰ ਮੁਹਾਲੀ, ਵਿਜੇ ਕੁਮਾਰ ਫਰੀਦਕੋਟ, ਬਲਜੀਤ ਸਿੰਘ ਲੁਧਿਆਣਾ, ਹਰਮਨਦੀਪ ਸਿੰਘ ਸੰਗਰੂਰ, ਸੰਦੀਪ ਕੁਮਾਰ ਡੋਗਰਾ, ਰਾਜਨ ਪਠਾਨਕੋਟ, ਰਾਜੀਵ ਮੌਂਗਾ ਜਲਾਲਾਬਾਦ, ਸੁਕੇਨਵੇਦ ਫਾਜ਼ਿਲਕਾ, ਜਾਵੇਦ ਇਕਬਾਲ ਸੰਗਰੂਰ, ਕੁਸ਼ੱਲਿਆ ਦੇਵੀ, ਮਾਇਆ ਦੇਵੀ, ਮੀਨੂ ਸੇਠੀ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਨੇ ਵਿਭਾਗ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…