ਆਈਟੀਆਈਜ਼ ਵਿੱਚ 831 ਕਰਾਫ਼ਟਸਮੈਨ ਇੰਸਟਰਕਟਰਾਂ ਦੀ ਭਰਤੀ ਦਾ ਰਾਹ ਪੱਧਰਾ

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਮੁਲਾਜ਼ਮਾਂ ਦੀ ਭਰਤੀ ਤੇ ਨਵੀਆਂ ਸੋਧਾਂ ਬਾਰੇ ਕੀਤੀ ਚਰਚਾ

ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ: ਚਰਨਜੀਤ ਚੰਨੀ

ਭਰਤੀ ਦੌਰਾਨ ਐਸਸੀ ਵਰਗ ਦੇ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਈ ਜਾਵੇ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ 831 ਕਰਾਫ਼ਟਸਮੈਨ ਇੰਸਟਰਕਟਰਾਂ ਦੀ ਕੀਤੀ ਜਾ ਰਹੀ ਨਵੀਂ ਭਰਤੀ ਅਤੇ ਵਿਭਾਗੀ ਨਿਯਮਾਂ ਵਿੱਚ ਕੀਤੀ ਜਾ ਰਹੀ ਸੋਧ ਸਬੰਧੀ ਵਿਚਾਰ-ਚਰਚਾ ਕਰਨ ਲਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਡਾਇਰੈਕਟਰ ਹਰਪ੍ਰੀਤ ਸੂਦਨ, ਵਧੀਕ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ ਸਿੱਧੂ, ਸੰਯੁਕਤ ਡਾਇਰੈਕਟਰ ਗੁਰਪ੍ਰੀਤ ਸਿੰਘ ਥਿੰਦ ਤੇ ਮਨੋਜ ਗੁਪਤਾ ਅਤੇ ਸਹਾਇਕ ਡਾਇਰੈਕਟਰ ਯੁੱਧਜੀਤ ਸਿੰਘ ਅਤੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਹਾਜ਼ਰ ਸਨ।
ਗੌਰਮਿੰਟ ਆਈਟੀਆਈਜ਼ ਐਸਸੀ ਐਂਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਉਠਾਏ ਗਏ ਮੁਲਾਜ਼ਮ ਮੁੱਦਿਆਂ ਨੂੰ ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਧਿਆਨ ਨਾਲ ਸੁਣਨ ਉਪਰੰਤ ਗੰਭੀਰਤਾ ਦਿਖਾਉਂਦਿਆਂ ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਆਦੇਸ਼ ਜਾਰੀ ਕੀਤੇ। ਜਥੇਬੰਦੀ ਵੱਲੋਂ ਸੁਝਾਏ ਅਤੇ ਲਾਗੂ ਕੀਤੇ ਜਾ ਰਹੇ ਇਨ੍ਹਾਂ ਮੁੱਦਿਆਂ ਜਿਨ੍ਹਾਂ ਵਿੱਚ 831 ਕਰਾਫ਼ਟਸਮੈਨ ਇੰਸਟਰਕਟਰਾਂ ਦੀ ਭਰਤੀ ਦੌਰਾਨ ਵਿਭਾਗ ਵਿੱਚ ਪਹਿਲਾਂ ਤੋਂ ਹੀ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ 15 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣ, ਹਰੇਕ ਟਰੇਡ ਦੇ ਦੋ ਯੂਨਿਟਾਂ ’ਚੋਂ ਇੱਕ ਸੀਟ ਸੀਟੀਆਈ ਹੋਲਡਰ ਅਤੇ ਇੱਕ ਡਿਪਲੋਮਾ/ਡਿਗਰੀ ਹੋਲਡਰ ਨੂੰ ਦੇਣ, ਵੱਖ-ਵੱਖ ਵਰਗਾਂ ਲਈ ਨਿਰਧਾਰਿਤ ਰਿਜ਼ਰਵੇਸ਼ਨ ਨੂੰ ਮੂਲ ਰੂਪ ਵਿੱਚ ਲਾਗੂ ਕਰਨ, ਸਮੁੱਚੇ ਰਾਜ ਦੀਆਂ 117 ਸਰਕਾਰੀ ਸੰਸਥਾਵਾਂ ਵਿੱਚ 25 ਪ੍ਰਤੀਸ਼ਤ ਐਸਸੀ ਵਰਗ ਦੇ ਪ੍ਰਿੰਸੀਪਲ ਨਿਯੁਕਤ ਕਰਨ, ਕਰਾਫ਼ਟਸਮੈਨ ਇੰਸਟਰਕਟਰ ਤੋਂ ਲੈ ਕੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਪਿਛਲੇ 25 ਸਾਲਾਂ ਦੌਰਾਨ ਗਰੇਡ ਪੇਅ ਵਿੱਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਦੂਰ ਕਰਨ ਲਈ ਪ੍ਰਮੁੱਖ ਸਕੱਤਰ ਵੱਲੋਂ ਤਰਕਸੰਗਤ ਸਿਫ਼ਾਰਸ਼ਾਂ ਸਾਹਿਤ ਸੋਧ ਲਈ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਲਿਖਣ, ਇੰਸਟਰਕਟਰ ਦਾ ਨਾਮ ਬਦਲ ਕੇ ਟਰੇਨਿੰਗ ਅਫ਼ਸਰ ਕਰਨ, ਆਗਾਮੀ ਸੈਸ਼ਨ ਲਈ ਰਾਜ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਭਰਤੀ ਕੀਤੇ ਗਏ 37,000 ਸਿੱਖਿਆਰਥੀਆਂ ਦੀ ਟਰੇਨਿੰਗ ਲਈ ਹਾਲ ਹੀ ਵਿੱਚ ਚੁਣੇ ਗਏ ਇੰਸਟਰਕਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ, ਨਿਊ ਵੋਕੇਸ਼ਨਲ ਟਰੇਨਿੰਗ ਫਾਰ ਐਸਸੀ ਸਕੀਮ ਅਧੀਨ ਵਿਭਾਗ ਵਿੱਚ ਕੰਮ ਕਰਦੇ 100 ਤੋਂ ਵਧੇਰੇ ਇੰਸਟਰਕਟਰਾਂ ਦੀਆਂ ਛੇ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ, ਗਰੁੱਪ ਇੰਸਟਰਕਟਰਾਂ ਦੀਆਂ 100 ਤੋਂ ਵਧੇਰੇ ਖਾਲੀ ਪਈਆਂ ਸੀਟਾਂ ਨੂੰ ਤਰੱਕੀਆਂ ਰਾਹੀਂ ਭਰਨ ਅਤੇ ਪ੍ਰਿੰਸੀਪਲਾਂ ਨੂੰ 50 ਹਜ਼ਾਰ ਰੁਪਏ ਦੇ ਵਿੱਤੀ ਅਧਿਕਾਰ ਦੇਣਾ ਸ਼ਾਮਲ ਹਨ ਨੂੰ ਪੂਰਾ ਕਰਨ ਬਦਲੇ ਜਥੇਬੰਦੀ ਵੱਲੋਂ ਮੰਤਰੀ ਚਰਨਜੀਤ ਚੰਨੀ ਅਤੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਸ੍ਰੀ ਪੁਰਖਾਲਵੀ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਵਿਭਾਗੀ ਮੁਲਾਜ਼ਮ ਜਥੇਬੰਦੀਆਂ ਨੂੰ ਆਪਣੀ ਗੱਲ ਰੱਖਣ ਦਾ ਪਲੇਟਫਾਰਮ ਦਿੱਤਾ ਹੋਵੇ। ਇਸ ਪਹਿਲ ਬਦਲੇ ਚਰਨਜੀਤ ਸਿੰਘ ਚੰਨੀ ਵਧਾਈ ਦੇ ਹੱਕਦਾਰ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…