ਜਲ ਘਰ ਦੇ ਟੈਂਕ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ ਦੋ ਫਾਇਰਮੈਨ ਬੇਹੋਸ਼, ਵੱਡਾ ਹਾਦਸਾ ਵਾਪਰਨ ਤੋਂ ਟਲਿਆ

ਗੈਸ ਲੀਕ ਹੋਣ ਕਾਰਨ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਤੁਰੰਤ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਸ਼ਿਫ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਫੇਜ਼-7 ਸਥਿਤ ਜਲ-ਘਰ ਵਿੱਚ ਕਲੋਰੀਨ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰ ਬ੍ਰਿਗੇਡ ਦੇ ਦੋ ਫਾਇਰਮੈਨ ਗੈਸ ਚੜ੍ਹਨ ਨਾਲ ਬੇਹੋਸ਼ ਹੋ ਗਏ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ੁੱਕਰਵਾਰ ਸਵੇਰੇ ਸਾਢੇ ਕੁ ਅੱਠ ਵਜੇ ਫੇਜ਼-7 ਦੀ ਲਾਇਬਰੇਰੀ ਨੇੜਲੇ ਪਾਰਕ ਵਿੱਚ ਲੋਕੀਂ ਸੈਰ ਕਰ ਰਹੇ ਸਨ। ਲੋਕਾਂ ਨੇ ਵਾਤਾਵਰਣ ਵਿੱਚ ਕੁਝ ਜ਼ਹਿਰੀਲੇ ਧੂੰਏਂ ਵਰਗੀ ਗੈਸ ਦੀ ਵਜ੍ਹਾ ਨਾਲ ਘੁਟਣ ਮਹਿਸੂਸ ਕੀਤੀ ਅਤੇ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।
ਰੈਸਕਿਯੂ ਕਾਲ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਪਹੁੰਚੀ ਅਤੇ ਫਾਇਰਮੈਨਾਂ ਗੁਰਵਿੰਦਰ ਸਿੰਘ ਕਜਹੇੜੀ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਫੇਜ਼ 6 ਮੋਹਾਲੀ ਨੇ ਦੱਸਿਆ ਕਿ ਕਿਤੇ ਕਲੋਰੀਨ ਗੈਸ ਦੀ ਲੀਕੇਜ ਹੋ ਰਹੀ ਹੈ। ਉਨ੍ਹਾਂ ਪਾਰਕ ਦੇ ਨਾਲ ਵਾਲੇ ਜਲ ਘਰ ਵਿੱਚ ਜਾ ਕੇ ਪੁਛਿਆ ਤਾਂ ਉਨ੍ਹਾਂ ਕਰਮਚਾਰੀਆਂ ਨੇ ਦੱਸਿਆ ਕਿ ਇੱਥੇ ਕਈ ਦਿਨਾਂ ਤੋਂ ਕਲੋਰੀਨ ਗੈਸ ਦਾ ਸਿਲੰਡਰ ਥੋੜ੍ਹਾ ਬਹੁਤ ਲੀਕ ਹੋ ਰਿਹਾ ਹੈ। ਉਨ੍ਹਾਂ ਕਰਮਚਾਰੀਆਂ ਦੇ ਦੱਸਣ ਮੁਤਾਬਕ ਜਿਉਂ ਹੀ ਪਾਣੀ ਵਾਲੇ ਟੈਂਕ ਵਿੱਚੋਂ ਗੈਸ ਦਾ ਸਿਲੰਡਰ ਨੰਗਾ ਕਰਨ ਲਈ ਟੈਂਕ ਤੋਂ ਸੀਮਿੰਟ ਦਾ ਢੱਕਣ ਚੁਕਿਆ ਤਾਂ ਇੱਕਦਮ ਗੈਸ ਦੋਵੇਂ ਫਾਇਰਮੈਨਾਂ ਨੂੰ ਚੜ੍ਹ ਗਈ ਅਤੇ ਉਹ ਉਥੇ ਹੀ ਬੇਹੋਸ਼ ਹੋ ਕੇ ਡਿੱਗ ਗਏ। ਦੂਜੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੜੀ ਤੇਜ਼ੀ ਨਾਲ ਸਿਲੰਡਰ ਉਤੇ ਪਾਣੀ ਪਾਉਣਾ ਸ਼ੁਰੂ ਕੀਤਾ ਤਾਂ ਕਿਤੇ ਜਾ ਕੇ ਸਿਲੰਡਰ ਵਿੱਚੋਂ ਗੈਸ ਖਤਮ ਕੀਤੀ ਗਈ। ਬੇਹੋਸ਼ ਹੋਏ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਜਦੋਂ ਕਲੋਰੀਨ ਗੈਸ ਦੇ ਲੀਕ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਜਲ ਘਰ ਦੇ ਬਿਲਕੁਲ ਨਾਲ ਲਗਦੇ ਸਰਕਾਰੀ ਸਕੂਲ ਨੂੰ ਖਾਲੀ ਕਰਵਾਉਣ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਗੈਸ ਚੜ੍ਹ ਕੇ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਸਕੂਲੀ ਬੱਚਿਆਂ ਨੂੰ ਥੋੜ੍ਹੀ ਦੂਰੀ ਉਤੇ ਸਥਿਤ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ ਅਤੇ ਸਵੇਰ ਦੀ ਪ੍ਰਾਰਥਨਾ ਵੀ ਗੁਰਦੁਆਰਾ ਸਾਹਿਬ ਵਿੱਚ ਹੀ ਕੀਤੀ ਗਈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…