ਲੀਜ਼ ਮਾਮਲਾ: ਮੁਹਾਲੀ ਪ੍ਰਸ਼ਾਸਨ ਵੱਲੋਂ ਗਠਿਤ ਜਾਂਚ ਕਮੇਟੀ ਨੇ ਲਿਆ ਮੌਕੇ ਦਾ ਜਾਇਜ਼ਾ

ਮੁਸਲਿਮ ਭਾਈਚਾਰੇ ਵੱਲੋਂ ਡੀਸੀ ਦਫ਼ਤਰ ਅੱਗੇ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਮੁਲਤਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਵਕਫ ਬੋਰਡ ਪੰਜਾਬ ਵੱਲੋਂ ਪਿੰਡ ਭਾਗੋਮਾਜਰਾ (ਸੈਕਟਰ-109) ਦੇ ਕਬਰਿਸਤਾਨ ਦੀ ਜ਼ਮੀਨ ਨੂੰ ਲੀਜ਼ ’ਤੇ ਦੇਣ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਪੱਖ ਜਾਂਚ ਲਈ 6 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਪੂਰੇ ਮਾਮਲੇ ਦੀ ਕਾਨੂੰਨੀ ਪੱਖ ਅਤੇ ਸਬੂਤਾਂ ਦੇ ਅਧਾਰ ’ਤੇ ਘੋਖ ਕੀਤੀ ਜਾ ਸਕੇ। ਇਸ ਵਿਸ਼ੇਸ਼ ਜਾਂਚ ਕਮੇਟੀ ਵਿੱਚ ਮੁਹਾਲੀ ਦੇ ਐਸਡੀਐਮ ਸਰਬਜੀਤ ਕੌਰ, ਡੀਐਸਪੀ ਹਰਸਿਮਰਨ ਸਿੰਘ ਬੱਲ, ਵਕਫ਼ ਬੋਰਡ ਦੇ ਕਾਰਜਸਾਧਕ ਅਫ਼ਸਰ, ਮੁਸਲਿਮ ਵਿਕਾਸ ਬੋਰਡ ਦੇ ਸਾਬਕਾ ਮੈਂਬਰ ਡਾ. ਅਨਵਰ ਹੁਸੈਨ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਹਾਦਰ ਖਾਨ ਅਤੇ ਕਬਰ ਬਚਾਓ ਫਰੰਟ ਚੰਡੀਗੜ੍ਹ ਦੇ ਪ੍ਰਧਾਨ ਸਦੀਕ ਮਲਿਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੇ ਅੱਜ ਪਿੰਡ ਭਾਗੋਮਾਜਰਾ ਦਾ ਦੌਰਾ ਕਰਕੇ ਸ਼ਿਕਾਇਤਕਰਤਾਵਾਂ ਦੀ ਮੌਜੂਦਗੀ ਵਿੱਚ ਸਥਿਤੀ ਦਾ ਜਾਇਜ਼ਾ ਲਿਆ।
ਡਾ. ਅਨਵਰ ਹੁਸੈਨ ਨੇ ਦੱਸਿਆ ਕਿ ਅੱਜ ਕਮੇਟੀ ਮੈਂਬਰਾਂ ਨੇ ਐਸਡੀਐਮ ਸਰਬਜੀਤ ਕੌਰ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਨਾਲ ਗੱਲ ਕੀਤੀ ਅਤੇ ਆਦੇਸ਼ ਦਿੱਤੇ ਜਦੋਂ ਤੱਕ ਕਬਰਿਸਤਾਨ ਦੀ ਜ਼ਮੀਨ ਮਾਮਲੇ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਦੋਵਾਂ ਧਿਰਾਂ (ਭਾਗੋਮਾਜਰਾ ਇੰਤਜ਼ਾਮੀਆਂ ਕਮੇਟੀ ਅਤੇ ਪੰਜਾਬ ਵਕਫ਼ ਬੋਰਡ ਕਬਰਿਸਤਾਨ ਦੀ ਜ਼ਮੀਨ ਨਾਲ ਕੋਈ ਛੇੜਛਾੜ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਮੁਸਲਮਾਨ ਭਾਈਚਾਰੇ ਨੇ ਇਸ ਫ਼ੈਸਲੇ ਦਾ ਸਤਿਕਾਰ ਕਰਦੇ ਹੋਏ ਸੋਮਵਾਰ ਨੂੰ ਡੀਸੀ ਦਫ਼ਤਰ ਦੇ ਰੋਸ ਵਜੋਂ ਮੁੱਖ ਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਹੈ।
ਇਸ ਮੌਕੇ ਬਹਾਦਰ ਖ਼ਾਨ, ਡਾ. ਅਵਤਾਰ ਮਲਿਕ ਮੈਂਬਰ ਹੱਜ ਕਮੇਟੀ ਪੰਜਾਬ, ਇੰਤਜ਼ਾਮੀਆਂ ਕਮੇਟੀ ਦੇ ਪ੍ਰਧਾਨ ਅਬਦੁਲ ਗੁਫਾਰ, ਮੀਤ ਪ੍ਰਧਾਨ ਸਫਲ ਉਰ ਰਹਿਮਾਨ, ਅਮਜਦ ਚੌਧਰੀ, ਰੌਸ਼ਨ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ ਸਨੇਟਾ, ਦਿਲਬਰ ਖਾਨ ਮਟੌਰ, ਸੁਦਾਗਰ ਖਾਨ ਸਾਬਕਾ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ ਮਟੌਰ, ਐਡਵੋਕੇਟ ਮੁਹੰਮਦ ਸਲੀਮ, ਅਜ਼ਮੀਲ ਖਾਨ, ਵਸੀਮ ਅਹਿਮਦ, ਜ਼ੁਲਫ਼ਕਾਰ, ਮੁਹੰਮਦ ਆਰਿਫ, ਦਿਲਬਰ ਖਾਨ ਕੁਰੜੀ, ਅਬਦੁਲ ਸਿਤਾਰ ਮਲਿਕ, ਸਦੀਕ ਮਲਿਕ, ਮੁਹੰਮਦ ਮੁਸਤਫ਼ਾ, ਅਬਦੁਲ ਸਿਤਾਰ ਰਾਏਪੁਰ, ਮੁਹੰਮਦ ਸਲੀਮ, ਮੁਹੰਮਦ ਅਸਲਮ, ਮੁਹੰਮਦ ਗੁਲਜ਼ਾਰ ਸਨੇਟਾ, ਮੁਹੰਮਦ ਦਿਲਦਾਰ ਸਨੇਟਾ, ਧਰਮਪਾਲ ਮੱਛਲੀ ਕਲਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…