ਸਰਕਾਰੀ ਸਕੂਲ ਬਾਕਰਪੁਰ ਵਿੱਚ ਗਰੀਨ ਦੀਵਾਲੀ ਸਬੰਧੀ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਕਰਪੁਰ ਵਿਖੇ ਗਰੀਨ ਦਿਵਾਲੀ ਮਨਾਉਣ ਲਈ ਵਿੁਦਆਰਥੀਆਂ ਦੇ ਭਾਸਨ, ਸਲੋਗਨ ਲਿਖਣੇ, ਅਤੇ ਦੀਵੇ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਸੀਨੀਅਰ ਵਰਗ ’ਚੋਂ ਰਮਨਜੀਤ ਸਿੰਘ ਨੇ ਪਹਿਲਾ, ਯਾਸੀਨ ਨੇ ਦੂਜਾ, ਆਸ਼ਿਆ ਨੇ ਤੀਜਾ ਅਤੇ ਸੈਕੰਡਰੀ ਵਰਗ ਵਿੱਚੋਂ ਮੁਸਕਾਨ ਨੇ ਪਹਿਲਾ, ਸੁਮਨ ਨੇ ਦੂਜਾ ਅਤੇ ਮਨਿੰਦਰ ਨੇ ਤੀਜਾ ਸਥਾਨ, ਭੁਪਿੰਦਰ ਕੌਰ ਨੇ ਬੇਟੀ ਬਚਾਓ ਤੇ ਬੇਟੀ ਪੜਾਓ ਵਿਸ਼ੇ ਭਾਸ਼ਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਦੀਵੇ ਬਣਾਉਣ ਵਿੱਚ ਖੁਸੀ, ਸੰਨੀ, ਅੰਮ੍ਰਿਤਪਾਲ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਨੌਵੀਂ ਤੋਂ ਬਾਰਵੀ ਦੇ ਵਰਗ ਵਿੱਚੋਂ ਦੀਪਕਾ, ਅਮਨਦੀਪ ਕੌਰ, ਯਾਸੀਨ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲਿਆ। ਇਸ ਮੌਕੇ ਪ੍ਰਿੰਸੀਪਲ ਪਰਵੀਨ ਵਾਲੀਆ ਨੇ ਵਿਦਿਆਰਥੀਆ ਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ, ਬਜਾਰੀ ਮਿਲਾਵਟ ਵਾਲੀਆ ਮਿਠਾਈਆਂ ਨਾ ਖਾਣ, ਆਪਣੇ ਕਲਾਸ ਰੂਮ ਨੂੰ ਸਾਫ਼ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਆ। ਇਸ ਮੌਕੇ ਸ੍ਰੀਮਤੀ ਮਧੂ, ਸ੍ਰੀਮਤੀ ਸੂਦ, ਸਤਪਿੰਦਰ ਕੌਰ, ਰੀਤੂ ਦੀਵਾਨ, ਰਣਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਰੀਤੂ ਸੋਨੀ, ਬਲਬੀਰ ਕੌਰ ਹਰਵਿੰਦਰ ਅਤੇ ਓਮਿੰਦਰ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…