Share on Facebook Share on Twitter Share on Google+ Share on Pinterest Share on Linkedin ਅਧਿਆਪਕ ਦਿਵਸ ’ਤੇ ਲੈਕਚਰਾਰ ਰਾਜਨ ਸ਼ਰਮਾ ਦਾ ਸਨਮਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਸਤੰਬਰ: ਸਥਾਨਕ ਸ਼ਹਿਰ ਦੇ ਵਸਨੀਕ ਲੈਕ. ਰਾਜਨ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਨੂੰ ਕੋਰਡੀਆ ਗਰੁੱਪ ਆਫ ਕਾਲਜਿਜ਼ ਵੱਲੋਂ ਅਧਿਆਪਕ ਦਿਵਸ ਮੌਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਰੋਹ ਦੌਰਾਨ ਮੈਡਮ ਈਸ਼ਾ ਸਿੰਗਲ ਪੀ.ਸੀ.ਐਸ ਅਤੇ ਮੈਡਮ ਉਰਮਿਲਾ ਵਰਮਾ ਟਰੱਸਟੀ ਕਾਲਜ ਵੱਲੋਂ ਲੈਕ.ਰਾਜਨ ਸ਼ਰਮਾ ਵੱਲੋਂ ਅਧਿਆਪਨ ਦੇ ਨਾਲ ਨਾਲ ਸਮਾਜ ਸੇਵੀ ਗਤੀਵਿਧੀਆਂ ਵੇਖਦਿਆਂ ਸਨਮਾਨ ਚਿੰਨ੍ਹ ਨਾਲ ਵਿਸ਼ੇਸ ਸਨਮਾਨ ਕੀਤਾ। ਜਿਕਰਯੋਗ ਹੈ ਕਿ ਰਾਜਨ ਸ਼ਰਮਾ ਨੂੰ ਪੰਜਾਬ ਸਰਕਾਰ ਅਤੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਵੱਲੋਂ ਵੀ ਸਨਮਾਨ ਮਿਲ ਚੁੱਕਿਆ ਹੈ। ਉਹ ਅਧਿਆਪਨ ਦੇ ਨਾਲ ਨਾਲ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਸਮੇਂ ਸਮੇਂ ਤੇ ਜਾਗਰੂਕ ਕਰਨ ਲਈ ਮੋਹਾਲੀ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਰੋਪੜ ਜਿਲ੍ਹਿਆਂ ਅੰਦਰ ਸਮਾਰੋਹ ਕਰਵਾਉਂਦੇ ਹਨ। ਇਸ ਮੌਕੇ ਗਲਬਾਤ ਕਰਦਿਆਂ ਰਾਜਨ ਸ਼ਰਮਾ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿਚ ਆਪਣੇ ਵੱਲੋਂ ਅਧਿਆਪਨ ਅਤੇ ਸਮਾਜ ਸੇਵਾ ਵਿਚ ਵੱਧ ਚੜਕੇ ਹਿਸਾ ਲੈਣ ਦਾ ਭਰੋਸਾ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ