ਲੈਕਚਰਾਰ ਯੂਨੀਅਨ ਵੱਲੋਂ ਪ੍ਰਿੰਸੀਪਲਾਂ ਦੀ ਤਰੱਕੀਆਂ ਦੇ ਹੁਕਮ ਜਾਰੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੁਹਾਲੀ ਪ੍ਰਧਾਨ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਨਵੇਂ ਸ਼ੈਸਨ ਦਾ ਦਾਖਲਾ, ਕਲਾਸਾਂ ਦਾ ਟਾਈਮ ਟੇਬਲ ਤਿਆਰ ਕਰਨ ਲਈ, ਸਾਲਾਨਾ ਪੇਪਰ ਕਰਾਉਣ, ਨਤੀਜਾ ਤਿਆਰ ਕਰਾਉਣ ਲਈ ਸਕੂਲ ਮੁਖੀ ਦਾ ਹੋਣਾ ਜਰੂਰੀ ਹੈ ਕਿਉਂਕਿ ਹੁਣ ਪੜ੍ਹਾਈ ਖਤਮ ਹੋ ਗਈ ਹੈ ਪੇਪਰਾਂ ਦੇ ਦਿਨ ਹਨ ਇਸ ਕਰਕੇ ਡੀ.ਪੀ.ਸੀ.ਦਾ ਨਤੀਜਾ ਜਲਦੀ ਐਲਾਨ ਕਰਕੇ ਪ੍ਰਿੰਸੀਪਲਾਂ ਦੀ ਨਿਯੁਕਤੀਆਂ ਕੀਤੀਆ ਜਾਣ ਕਿਤੇ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਦੀ ਤਰ੍ਹਾਂ ਕੋਰਟ ਵੱਲੋਂ ਕੋਈ ਰੋਕ ਕਾਰਨ ਤਰੱਕੀਆਂ ਦਾ ਕੰਮ ਪ੍ਰਭਾਵਿਤ ਹੋਣ ਨਾ ਹੋਵੇ, ਇਸਤਰੀ ਅਧਿਆਪਕਾਂ ਦੀ ਗਿਣਤੀ ਵੱਧ ਹੋਵੇ, ਸਲਾਨਾ ਪੇਪਰਾਂ ਵਿੱਚ ਬਤੌਰ ਅਬਜਰਵਰ ਡਿਊਟੀ ਜਿਲ੍ਹੇ ਤੋੱ ਬਾਹਰ ਨਾ ਲਗਾਈ ਜਾਵੇ, ਲੋੜਵੰਦ ਨੂੰ ਬੱਚਾ ਸੰਭਾਲ ਛੁੱਟੀ ਪ੍ਰਵਾਨ ਕਰਨ ਦਾ ਅਧਿਕਾਰ ਡੀਡੀਓ ਪੱਧਰ ’ਤੇ ਕੀਤਾ ਜਾਵੇ। ਇਸ ਮੌਕੇ ਅਸ਼ੋਕ ਕੁਮਾਰ, ਜਸਵੀਰ ਸਿੰਘ ਗੋਸਲ, ਇਕਬਾਲ ਸਿੰਘ, ਹਰਜੀਤ ਸਿੰਘ, ਸੁਰਜ ਮੱਲ, ਕੋਮਲ ਅਰੌੜਾ ਫਿਰੋਜ਼ਪੁਰ, ਹਰਮਿੰਦਰ ਕੌਰ, ਪੁਸ਼ਪਿੰਦਰ ਕੌਰ, ਰਣਬੀਰ ਸਿੰਘ ਅਤੇ ਦਲਜੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…