Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਦੇ ਲੀਓ ਕਲੱਬ ਦੀ ਚੇਅਰਪਰਸਨ ਦਾ ਇੰਟਰ ਨੈਸ਼ਨਲ ਲੀਡਰਸ਼ਿਪ ਮੈਡਲ ਨਾਲ ਸਨਮਾਨਿਤ ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਜੂਨ: ਇੱਥੇ ਲਾਇਨਜ਼ ਇੰਟਰਨੈਸ਼ਨਲ ਮਲਟੀਪਲ 321 ਦੀ ਮਲਟੀਪਲ ‘ਪਰਿਵਰਤਨ’ ਦੇ ਬੈਨਰ ਹੇਠ ਹੋਈ ਮਲਟੀਪਲ ਕਾਨਫਰੰਸ ਵਿਚ ਉਤਰੀ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਲਾਇਨਜ਼ ਮੈਂਬਰਾਂ, ਡੈਲੀਗੇਟਾਂ ਨੇ ਭਾਗ ਲਿਆ। ਇਸ ਕਾਨਫਰੰਸ ਵਿਚ ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐਫ ਦੇ ਲੀੲੋ ਦੇ ਚੇਅਰਪਰਸਨ ਲਾਇਨ ਸਤਵਿੰਦਰ ਕੌਰ ਦੀ ਰਹਿਨੁਮਾਈ ਹੇਠ ਸਾਲ 2016-2017 ਵਿਚ ਲਾਇਨਜ਼ ਕਲੱਬ ਦਾ 100ਵਾਂ ਵਰ੍ਹਾ ਹੋਣ ਤੇ ਡਿਸਟ੍ਰਿਕਟ 321-ਐਫ ਵਿਚ 28 ਲੀੲੋ ਕਲੱਬ ਬਣਾਉਣ ‘ਤੇ ਦੁਨੀਆਂ ਦਾ ਨੰਬਰ ਇੱਕ ਲੀੲੋ ਡਿਸਟ੍ਰਿਕਟ ਬਣ ਕੇ ਅੱਗੇ ਆਇਆ ਹੈ। ਸਤਵਿੰਦਰ ਕੌਰ ਵਲੋਂ ਇਸ ਸਾਲ ਵਿਚ ਵਧੀਆਂ ਕੰਮ ਕਰਨ ਦੇ ਬਦਲੇ ਇੰਟਰਨੈਸ਼ਨਲ ਲੀਡਰਸ਼ਿਪ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਲਟੀਪਲ ਕਾਨਫਰੰਸ ਵਿਚ ਲਾਇਨ ਵਿਜੈ ਕੁਮਾਰ ਰਾਜੂ ਇੰਟਰਨੈਸ਼ਨਲ ਡਾਇਰੈਕਟਰ ਵਲੋਂ ਉਨ੍ਹਾਂ ਨੂੰ ਸੌÎਪਿਆਂ ਗਿਆ। ਜਿਕਰਯੋਗ ਹੈ ਕਿ ਸਨਮਾਨ ਲੈਣ ਉਪਰੰਤ ਲਾਇਨ ਸਤਵਿੰਦਰ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੇਵੀ ਕੰਮਾਂ ਦੇ ਵਿਚ ਲਗਾਉਣ ਲਈ ਵੱਧ ਤੋਂ ਵੱਧ ਲੀੲੋ ਕਲੱਬ ਬਣਾ ਕੇ ਦੁਨੀਆਂ ਦੀ ਸਭ ਤੋਂ ਸਮਾਜ ਸੇਵੀ ਸੰਸਥਾ ਲਾਇਨਜ਼ ਇੰਟਰਨੈਸ਼ਨਲ ਨਾਲ ਜੋੜਿਆ ਜਾ ਸਕਦਾ ਹੈ। ਇਸ ਮੌਕੇ ਡਿਸਟ੍ਰਿਕਟ ਗਵਰਨਰ ਲਾਇਨ ਯੋਗੇਸ਼ ਸੋਨੀ, ਲਾਇਨ ਆਨੰਦ ਸਾਹਨੀ ਫਸਟ ਡਿਸਟ੍ਰਿਕਟ ਗਵਰਨਰ, ਮਲਟੀਪਲ ਚੇਅਰਮੈਨ ਲਾਇਨ ਜਗਦੀਸ਼ ਵਰਮਾ, ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਪੀ.ਆਈ.ਡੀ.ਲਾਇਨ ਵਿਨੋਦ ਖੰਨਾ ਸਮਤ ਉਤਰੀ ਭਾਰਤ ਤੋਂ ਆਏ ਹੋਏ ਹੋਰ ਕਲੱਬਾਂ ਦੇ ਲੀਡਰਾਂ ਤੇ ਲਾਇਨ ਮੈਂਬਰ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ