ਦੀਵਾਲੀ ਦੇ ਮੱਦੇਨਜ਼ਰ ਕੁਰਾਲੀ ਸ਼ਹਿਰ ਵਿੱਚ ਘੱਟ ਹੀ ਰਹੀ ਚਹਿਲ ਪਹਿਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਅਕਤੂਬਰ:
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿਥੇ ਸਥਾਨਕ ਬਾਜ਼ਾਰ ਵਿੱਚ ਰੌਣਕ ਮਿਲੀ ਜੁੱਲੀ ਰਹੀ, ਉਥੇ ਸਮੂਹ ਹਿੰਦੂ ਸਿੱਖ ਭਾਈਚਾਰਾ ਮਿਲਜੁਲ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਲੋਕ ਬਹੁਤ ਹੀ ਘੱਟ ਮਾਤਰਾ ਵਿੱਚ ਫ਼ਲ, ਮਠਿਆਈਆਂ, ਬਿਜਲੀ ਦੀਆਂ ਲੜ੍ਹੀਆਂ ਤੇ ਦੀਵਿਆਂ ਆਦਿ ਦੀ ਖਰੀਦਦਾਰੀ ਕਰਦੇ ਦੇਖੇ ਗਏ, ਜਦੋਂ ਕਿ ਬੀਤੇ ਸਾਲਾਂ ਵਿੱਚ ਲੋਕ ਇਹ ਸਮਾਨ ਭਾਰੀ ਮਾਤਰਾ ਵਿੱਚ ਖਰੀਦਦੇ ਸਨ। ਬਾਜ਼ਾਰ ਵਿਚ ਦੁਕਾਨਾਂ ’ਤੇ ਭਾਵੇਂ ਗਾਹਕਾਂ ਦੀ ਬਹੁਤੀ ਗਿਣਤੀ ਦੇਖਣ ਨੂੰ ਨਹੀਂ ਮਿਲੀ, ਪਰ ਸ਼ਹਿਰ ਵਿਚ ਆਵਾਜਾਈ ਕਾਰਨ ਚਹਿਲ ਪਹਿਲ ਤਾਂ ਰਹੀ ਪਰ ਇਸ ਬਾਰ ਤਿਉਹਾਰਾਂ ਦੇ ਦਿਨਾਂ ਵਾਲੀ ਚਹਿਲ ਪਹਿਲ ਬਾਜ਼ਾਰ ਵਿੱਚ ਨਜ਼ਰ ਨਹੀਂ ਆਈ।
ਇਸ ਮੌਕੇ ਮਾਰਕੀਟ ਵੈਲਫੇਅਰ ਅਸੋਸੀਏਸ਼ਨ ਦੇ ਸਰਪ੍ਰਸਤ ਰਾਕੇਸ਼ ਬਠਲਾ ਨਾਲ ਗੱਲਬਾਤ ਕਰਨ ਦੋਰਾਨ ਉਨਾਂ ਕਿਹਾ ਕਿ ਭਾਵੇਂ ਕਿ ਲੋਕ ਬਾਜਾਰ ਵਿੱਚ ਖ਼ਰੀਦਦਾਰੀ ਕਰ ਵੀ ਰਹੇ ਹਨ, ਪਰ ਪਿਛਲੇ ਸਾਲਾਂ ਦੀ ਤਰ੍ਹਾਂ ਬਾਜ਼ਾਰਾਂ ਵਿੱਚ ਚਹਿਲ ਪਹਿਲ ਤੇ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ। ਇਸ ਮੰਦੀ ਸਬੰਧੀ ਜਦੋਂ ਹੋਰ ਵਪਾਰੀ ਵਰਗ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜੀ.ਐਸ.ਟੀ. ਦੇ ਲਾਗੂ ਹੋਣ ਕਾਰਨ ਕਈ ਚੀਜ਼ਾਂ ਦੇ ਭਾਅ ਭਾਰੀ ਟੈਕਸਾਂ ਕਾਰਨ ਅਸਮਾਨ ’ਤੇ ਚੜਨ ਕਰਕੇ ਦੁਕਾਨਦਾਰ, ਵਪਾਰੀ ਤੇ ਹਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਚੱਲ ਰਹੇ ਇਸ ਮੰਦੀ ਵਿੱਚ ਉਪਰੋਂ ਜੀਐਸਟੀ ਦੇ ਕਾਰਨ ਹੋਈ ਮਹਿਗਾਈ ਦੇ ਕਾਰਣ ਲੋਕਾਂ ਦਾ ਖ਼ਰੀਦਾਰੀ ਵੱਲ ਰੁਝਾਨ ਘਟਿਆ ਹੈ। ਵਪਾਰੀ ਵਰਗ ਨੇ ਇਹ ਵੀ ਦੱਸਿਆ ਕਿ ਕੁਝ ਛੋਟੇ ਦੁਕਾਨਦਾਰ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਵਿਆਜ ਤੇ ਪੈਸਾ ਚੁੱਕ ਕੇ ਆਪਣੀਆਂ ਦੁਕਾਨਾਂ ਵਿੱਚ ਸਮਾਨ ਪਾਉਂਦੇ ਹਨ ਪਰ ਗ੍ਰਾਹਕ ਨਾ ਹੋਣ ਕਾਰਣ ਉਨ੍ਹਾਂ ਦੀ ਤਾਂ ਕਮਰ ਹੀ ਟੁੱਟ ਗਈ ਹੈ। ਕੁੱਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਵਪਾਰੀ ਵਰਗ ਨੂੰ ਜੋ ਤਿਉਹਾਰਾਂ ਦੇ ਸੀਜਨ ਤੇ ਬਹੁਤ ਉਮੀਦਾਂ ਹੁੰਦੀਆਂ ਹਨ ਪਰ ਇਸ ਮੰਦੀ ਦੇ ਦੋਰ ਨੇ ਉਨਾਂ ਦੀਆਂ ਉਮੀਦਾਂ ਤੇ ਪਾਣੀ ਹੀ ਫੇਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…