nabaz-e-punjab.com

ਪਹਿਲਕਦਮੀ: ਆਓ, ਆਨਲਾਈਨ ਵੋਟ ਅਪਲਾਈ ਕਰੀਏ

ਮਨਪ੍ਰੀਤ ਸਿੰਘ ਕੋਹਲੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਅਕਤੂਬਰ:
ਲੋਕਤੰਤਰ ਵਿਚ ਵੋਟ ਦਾ ਬਹੁਤ ਮਹੱਤਵ ਹੈ। ਜਿਸ ਤਰ੍ਹਾਂ ਸੜਕ ਉਤੇ ਵਾਹਨ ਚਲਾਉਣ ਲਈ ਡਰਾਇਵਿੰਗ ਲਾਇੰਸਸ ਦੀ ਲੋੜ ਹੁੰਦੀ ਹੈ ਅਤੇ ਡਰਾਇÎਵਿੰਗ ਲਾਇਸੰਸ ਬਣਵਾਉਣ ਲਈ ਘਟੋ ਘੱਟ ਉਮਰ 18 ਸਾਲ ਨਿਰਧਾਰਤ ਹੈ। ਇਸੇ ਤਰ੍ਹਾਂ ਦੇਸ਼ ਵੀ ਇਕ ਵਾਹਨ ਵਾਂਗ ਹੈ। ਇਸ ਨੂੰ ਚਲਾਉਣ ਲਈ ਵੀ ਸਾਨੂੰ ਵੋਟ ਪਾਉਣੀ ਪਵੇਗੀ। ਵੋਟ ਬਣਾਉਣ ਦੀ ਯੋਗਤਾ ਉਮਰ ਵੀ 18 ਸਾਲ ਹੈ। ਫਿਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜੇਕਰ ਡਰਾਇਵਿੰਗ ਲਾਇਸੰਸ ਬਣਵਾਉਣ ਨੂੰ ਅਸੀ ਤਰਜੀਹ ਦਿੰਦੇ ਹਾਂ ਤਾਂ ਵੋਟ ਬਣਵਾਉਣਾ ਵੀ ਸਾਡਾ ਸੰਵਿਧਾਨਕ ਫ਼ਰਜ਼ ਹੈ। ਭਾਰਤੀ ਸੰਵਿਧਾਨ ਦੀ ਧਾਰਾ 325 ਅਤੇ 326 ਰਾਹੀਂ ਦੇਸ਼ ਦੇ ਹਰ ਉਸ ਨਾਗਰਿਕ ਜੋ ਪਾਗ਼ਲ ਜਾਂ ਅਪਰਾਧੀ ਨਾ ਹੋਵੇ, ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੈ।
ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਵਰਗ, ਫ਼ਿਰਕੇ ਜਾਂ ਲਿੰਗ ਭੇਦ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਅਨੁਸਾਰ ਸਿਰਫ਼ 13 ਫ਼ੀਸਦੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ। ਉਸ ਸਮੇਂ ਇਹ ਅਧਿਕਾਰ ਸਿਰਫ਼ ਸਮਾਜਿਕ ਅਤੇ ਆਰਥਿਕ ਤੌਰ ’ਤੇ ਖ਼ੁਸ਼ਹਾਲ ਨਾਗਰਿਕਾਂ ਨੂੰ ਹੀ ਪ੍ਰਾਪਤ ਸੀ। ਪਰ ਆਜ਼ਾਦੀ ਮਗਰੋਂ 26 ਜਨਵਰੀ, 1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਨੇ ਇਹ ਵਿਤਕਰਾ ਖ਼ਤਮ ਕਰ ਦਿਤਾ। ਇਹ ਵੀ ਇਕ ਕੋੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਪਣੀ ਉਮਰ ਦਾ 18ਵਾਂ ਸਾਲ ਪੂਰਾ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਨਹੀਂ ਕਰਵਾਉਂਦਾ ਜਦਕਿ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਆਦਿ ਬਣਵਾਉਣ ਲਈ ਹਰ ਕੋਈ 18 ਸਾਲ ਦੀ ਉਮਰ ਪੂਰੀ ਹੋਣ ਦੀ ਉਡੀਕ ਕਰਦਾ ਹੈ। ਇਹ ਸਾਡਾ ਸੱਭ ਦਾ ਸੰਵਿਧਾਨਕ ਫ਼ਰਜ਼ ਬਣਦਾ ਹੈ ਕਿ ਅਸੀ ਆਪਣਾ ਨਾਮ ਆਪਣੇ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਈਏ।ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਨੂੰ ਆਪਣਾ ਨਾਮ ਆਪਣੇ ਸਬੰਧਤ ਬੂਥ ਦੀ ਵੋਟਰ ਲਿਸਟ ਵਿਚ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੋਈ ਵੀ ਵਿਅਕਤੀ ਵੋਟ ਨਹੀਂ ਪਾ ਸਕਦਾ।
ਦੇਸ਼ ਵਿਚ ਅਗਲੇ ਸਾਲ ਲੋਕ ਸਭਾ ਚੋੋਣਾਂ ਹੋੋਣ ਵਾਲੀਆਂ ਹਨ। ਇਨ੍ਹਾਂ ਚੋੋਣਾਂ ਲਈ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਕਮਰਕੱਸੇ ਕਰ ਲਏ ਹਨ,ਉਥੇ ਹੀ ਭਾਰਤੀ ਚੋਣ ਕਮਿਸ਼ਨ ਨੇ ਵੀ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਵੱਧ ਤੋੋਂ ਵੱਧ ਵੋਟਰਾਂ ਦੀ ਭਾਈਵਾਲੀ ਯਕੀਨੀ ਬਣਾਉਣ ਲਈ ਤਿਆਰੀਆਂ ਅਰੰਭ ਦਿੱਤੀਆਂ ਹਨ। ਇਸ ਉਦੇਸ਼ ਦੀ ਪੂਰਤੀ ਲਈ ਭਾਰਤੀ ਚੋਣ ਕਮਿਸ਼ਨ ਵੱਲੋੋਂ ਬੀਤੀ 1 ਸਤੰਬਰ ਤੋਂ ਫੋਟੋੋ ਵੋਟਰ ਸੂਚੀਆਂ ਦੀ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਪੰਜਾਬ ਰਾਜ ਵਿਚ ਚੱਲ ਰਿਹਾ ਹੈ। ਇਹ ਪ੍ਰੋੋਗਰਾਮ 31 ਅਕਤੂਬਰ ਤੱਕ ਚੱਲਣਾ ਹੈ।ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਜਿਸ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਵਿਅਕਤੀ 31 ਅਕਤੂਬਰ, 2018 ਤੱਕ ਆਪਣੇ ਏਰੀਏ ਦੇ ਬੀ.ਐਲ.ਓ. ਜਾਂ ਚੋੋਣਕਾਰ ਰਜਿਸਟਰੇਸ਼ਨ ਦਫਤਰ ਵਿਚ ਜਾ ਕੇ ਨਵੀਂ ਵੋਟ ਬਣਾਉਣ ਲਈ ਦਰਖਾਸਤ ਦੇ ਸਕਦਾ ਹੈ।

ਇਸ ਤੋਂ ਇਲਾਵਾ NVSP (National Voters Service Portal) ’ਤੇ ਵੀ ਆਨਲਾਈਨ ਵੋਟ ਅਪਲਾਈ ਕਰ ਸਕਦਾ ਹੈ। ਇਹ ਬਹੁਤ ਹੀ ਆਸਾਨ ਢੰਗ ਹੈ। ਆਨਲਾਇਨ ਵੋਟ ਅਪਲਾਈ ਕਰਨ ਨਾਲ ਗਲਤੀ ਦੀ ਗੁੰਜਾਇਸ਼ ਬਿਲਕੁਲ ਨਾ-ਮਾਤਰ ਰਹਿ ਜਾਂਦੀ ਹੈ।ਚੋਣ ਕਮਿਸ਼ਨ ਵੱਲੋਂ ਫੋੋਟੋ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਵੀ ਯੋਗ ਵਿਅਕਤੀ ਬਤੌਰ ਵੋਟਰ ਰਜਿਸਟਰਡ ਹੋੋਣ ਤੋੋਂ ਵਾਂਝਾ ਨਾ ਰਹਿ ਜਾਵੇ। ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਚੋੋਣ ਕਮਿਸ਼ਨ ਵੱਲੋੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਰਾਜ ਵਿਚ ਯੋਗਤਾ ਮਿਤੀ 01.01.2019 ਦੇ ਆਧਾਰ ਤੇ18 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹਰ ਨੌਜਵਾਨ ਬਤੌਰ ਵੋਟਰ ਰਜਿਸਟਰ ਹੋ ਜਾਵੇ, ਇਸ ਉਦੇਸ਼ ਨੂੰ ਮੁੱਖ ਰੱਖਦੇ ਹੋੋਏ ਚੋੋਣ ਕਮਿਸ਼ਨ ਵੱਲੋੋਂ ਮਿਤੀ 01ਸਤੰਬਰ, 2018 ਤੋਂ ਸ਼ੁਰੂ ਹੋੋਈ ਫੋਟੋੋ ਵੋਟਰ ਸੂਚੀਆਂ ਦੀ ਸਮਰੀ ਰਵੀਜ਼ਨ, ਜੋ 31 ਅਕਤੂਬਰ, 2018 ਤੱਕ ਚੱਲ ਰਹੀ ਹੈ, ਦੌਰਾਨ ਸਵੀਪ ਗਤੀਵਿਧੀਆਂ ਤਹਿਤ ਵੱਖ-ਵੱਖ ਸਕੂਲਾਂ/ਕਾਲਜਾਂ ਵਿਚ ਪ੍ਰੋੋਗਰਾਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਵੀਪ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਤੋੋਂ ਇਲਾਵਾ ਉਨ੍ਹਾਂ ਵੱਲੋੋਂ ਚੋੋਣ ਸਰਗਰਮੀਆਂ ਵਿਚ ਵੱਧ ਤੋੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਵੀ ਹੈ।
ਸਵੀਪ ਗਤੀਵਿਧੀਆਂ ਤਹਿਤ ਪੰਜਾਬ ਰਾਜ ਦੇ ਸਮੂਹ ਕਾਲਜਾਂ ਵਿਚ ਨੋੋਡਲ ਅਫਸਰ ਅਤੇ ਕੈਂਪਸ ਅੰਬੈਸਡਰ ਨਿਯੁਕਤ ਕੀਤੇ ਗਏ ਹਨ ਜੋੋ ਆਪਣੇ-ਆਪਣੇ ਕਾਲਜ ਵਿਚ ਸਮੇਂ ਸਮੇਂ ਤੇ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਲੇਖ ਮੁਕਾਬਲੇ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਕਰਵਾਉਂਦੇ ਰਹਿੰਦੇ ਹਨ ਤਾਂ ਜੋੋ ਵੱਧ ਤੋੋਂ ਵੱਧ ਬੱਚਿਆਂ ਨੂੰ ਵੋੋਟ ਬਣਾਉਣ ਸਬੰਧੀ, ਵੋਟ ਪ੍ਰਕ੍ਰਿਆ ਵਿਚ ਸ਼ਾਮਲ ਹੋੋਣ ਆਦਿ ਬਾਰੇ ਜਾਗਰੂਕ ਕੀਤਾ ਜਾ ਸਕੇ।ਵੱਖ-ਵੱਖ ਕਾਲਜਾਂ ਵਿਚ ਨਿਯੁਕਤ ਕੈਂਪਸ ਅੰਬੈਸਡਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਵੀ ਭਰਦੇ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟ ਬਣਾਉਣ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਦੇਸ਼ ਭਰ ਵਿਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ। ਕਮਿਸ਼ਨ ਨੇ ਆਮ ਲੋਕਾਂ ਦੀ ਸਹੂਲਤ ਲਈ 25 ਜਨਵਰੀ, 2015 ਨੂੰ NVSP (National Voters Service Portal) ਪੋਰਟਲ ਸ਼ੁਰੂ ਕੀਤਾ ਸੀ। ਇਸ ਪੋਰਟਲ ਤੇ ਕੋਈ ਵੀ ਵਿਅਕਤੀ ਆਪਣੀ ਨਵੀਂ ਵੋੋਟ ਬਣਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਸਿਫ਼ਟ ਹੋਣ ਤੇ ਫਾਰਮ ਨੰਬਰ 8ਏ ਭਰ ਸਕਦਾ ਹੈ। ਇਸ ਤੋੋਂ ਇਲਾਵਾ ਆਪਣੀ ਵੋੋਟ, ਵਿਧਾਨ ਸਭਾ ਹਲਕੇ ਸਬੰਧੀ ਜਾਣਕਾਰੀ, ਏਰੀਏ ਦੀ ਬੀ.ਐਲ.ਓ. ਆਦਿ ਸਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਾਫੀ ਧਿਆਨ ਦੇਣ ਦੇ ਬਾਵਜੂਦ ਕਿਸੇ ਵੋਟਰ ਦਾ ਨਾਮ ਗਲਤ ਛੱਪ ਜਾਂਦਾ ਹੈ, ਕਿਸੇ ਦੀ ਜਨਮ ਮਿਤੀ ਜਾਂ ਕਿਸੇ ਦੀ ਫੋਟੋ।
ਇਸ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਖ਼ੁਦ ਆਪਣੀ ਨਵੀਂ ਵੋਟ ਅਪਲਾਈ ਕਰ ਸਕਦਾ ਹੈ, ਕਟਵਾ ਸਕਦਾ ਹੈ ਜਾਂ ਦਰੁਸਤੀ ਕਰਵਾ ਸਕਦਾ ਹੈ।ਇਸ ਪੋਰਟਲ ਤੇ ਸਬੰਧਤ ਵਿਅਕਤੀ ਵੱਲੋੋਂ ਮੰਗੀ ਗਈ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ਼ ਅਟੈਚ ਕਰਨ ਤੋੋੋਂ ਬਾਅਦ ਇਕ ਪਾਸਵਰਡ ਜਨਰੇਟ ਹੁੰਦਾ ਹੈ ਜਿਸ ਨੂੰ ਸਾਂਭ ਕੇ ਰੱਖਣਾ ਹੁੰਦਾ ਹੈ। ਇਸ ਪਾਸਵਰਡ ਨਾਲ ਐਪਲੀਕੇਸ਼ਨ ਨੂੰ ਸਰਚ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਫਾਰਮ ਕਿਸ ਪੜਾਅ ਉਤੇ ਪੈਂਡਿੰਗ ਹੈ।ਇਹ ਬਹੁਤ ਹੀ ਆਸਾਨ ਢੰਗ ਹੈ। ਇਸ ਪੋਰਟਲ ਦੀ ਵਰਤੋੋਂ ਕਰਨ ਲਈ ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ।ਤੁਸੀਂ ਘਰ ਬੈਠੇ ਆਪਣੇ ਮੋਬਾਇਲ ਉਪਰ ਵੀ ਆਪਣੀ ਵੋੋਟ ਅਪਲਾਈ ਕਰ ਸਕਦੇ ਹੋ। ਇਸ ਲਈ ਤੁਹਾਨੂੰ ਗੁੂਗਲ ਉਪਰ ਜਾ ਕੇ NVSP ਸਰਚ ਕਰਨਾ ਪੈਣਾ ਹੈ।ਸਰਚ ਕਰਨ ਤੋੋਂ ਬਾਅਦ ਸਭ ਤੋੋਂ ਪਹਿਲਾਲਿੰਕ NVSP Service Portal ਆਵੇਗਾ। ਜਦੋਂ ਇਸ ਲਿੰਕ ਨੂੰ ਕਲਿੱਕ ਕਰੋਗੇ ਤਾਂ ਸਕਰੀਨ ਉਪਰ ਖੱਬੇ ਹੱਥ Search Your Name in Electoral Rollਦੀ ਆਪਸ਼ਨ ਆਵੇਗੀ। ਇਸ ਆਪਸ਼ਨ ਨੂੰ ਕਲਿੱਕ ਕਰਨ ਤੋੋਂ ਬਾਅਦ ਤੁਸੀਂ ਆਪਣੇ ਵੋਟਰ ਸ਼ਨਾਖਤੀ ਕਾਰਡ ਜਾਂ ਆਪਣੇ ਨਾਮ, ਪਤਾ ਆਦਿ ਭਰ ਕੇ ਆਪਣਾ ਨਾਮ ਸਬੰਧਤ ਬੂਥ ਦੀ ਵੋਟਰ ਸੂਚੀ ਵਿਚੋਂ ਲੱਭ ਸਕਦੇ ਹੋ।
ਇਸ ਦੇ ਨਾਲ ਹੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਨ ਵਾਸਤੇ Apply online for registration of new voter/due to shifting from AC ਦਾ ਲਿੰਕ ਹੈ। ਇਸ ਲਿੰਕ ਨੂੰ ਕਲਿੱਕ ਕਰਨ ਤੇ ਫਾਰਮ ਨੰਬਰ 6 ਖੁੱਲ੍ਹ ਜਾਵੇਗਾ।ਨਵੀਂ ਵੋਟ ਬਣਾਉਣ ਲਈ ਇਸ ਫਾਰਮ ਵਿਚ ਮੰਗੀ ਗਈ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ਼ ਅਟੈਚ ਕਰਨ ਤੋੋਂ ਬਾਅਦ ਫਾਰਮ ਨੂੰ ਸਬਮਿਟ ਕਰ ਦਿੱਤਾ ਜਾਵੇ। ਸਬਮਿਟ ਕਰਨ ਤੋੋਂ ਬਾਅਦ ਸਕਰੀਨ ਉਪਰ ਇਕ ਪਾਸਵਰਡ ਜਨਰੇਟ ਹੋਵੇਗਾ ਜਿਸ ਨੂੰ ਸੰਭਾਲ ਕੇ ਰੱਖਿਆ ਜਾਵੇ। ਇਸ ਪਾਸਵਰਡ ਦੀ ਮਦਦ ਨਾਲ ਤੁਹਾਡੇ ਫਾਰਮ ਦਾ ਸਟੇਟਸ ਪਤਾ ਲੱਗ ਜਾਵੇਗਾ।ਫ਼ਾਰਮ ਨੰਬਰ 6ਭਰਨ ਲਈ ਜਨਮ ਮਿਤੀ ਦਾ ਸਰਟੀਫਿਕੇਟ ਅਤੇ ਰਿਹਾਇਸ਼ ਦਾ ਪਰੂਫ ਹੋਣਾ ਲਾਜ਼ਮੀ ਹੈ।ਫ਼ਾਰਮ ਨੰਬਰ 6 ਸਿਰਫ਼ ਉਹੀ ਵਿਅਕਤੀ ਭਰ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਫ਼ੋਟੋ ਵੋਟਰ ਸੂਚੀ ਦੀ ਸੁਧਾਈ ਵਾਲੇ ਸਾਲ ਦੀ 1 ਜਨਵਰੀ ਨੂੰ ਉਸ ਦੀ ਉਮਰ 18 ਸਾਲ ਹੋ ਚੁੱਕੀ ਹੋਵੇ। ਇਸ ਤੋਂ ਇਲਾਵਾ ਬਿਨੈਕਾਰ ਉਸ ਵਿਧਾਨ ਸਭਾ ਹਲਕੇ ਦਾ ਨਾਗਰਿਕ ਹੋਵੇ ਜਿਥੇ ਉਹ ਆਪਣੀ ਵੋਟ ਬਣਵਾਉਣੀ ਚਾਹੁੰਦਾ ਹੈ।
ਇਸੇ ਤਰ੍ਹਾਂ ਜੇਕਰ ਪ੍ਰਵਾਸੀ ਪੰਜਾਬੀ ਨੇ ਆਪਣੀ ਵੋਟ ਬਣਵਾਉਣੀ ਹੈ ਤਾਂ ਉਹ Apply online for registration of overseas voter ਲਿੰਕ ਤੇ ਕਲਿੱਕ ਕਰ ਕੇ ਆਪਣੇ ਆਪ ਨੂੰ ਬਤੌੌਰ ਐਨ.ਆਰ.ਆਈ. ਵੋਟਰ ਰਜਿਸਟਰਡ ਕਰਨ ਲਈ ਅਪਲਾਈ ਕਰ ਸਕਦਾ ਹੈ।ਜੇਕਰ ਕਿਸੇ ਵਿਅਕਤੀ ਨੇ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ Deletion or objection in electoral roll
ਲਿੰਕ ਉਪਰ ਕਲਿੱਕ ਕਰਕੇ ਫਾਰਮ ਨੰਬਰ 7 ਭਰ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਨੇ ਆਪਣੇ ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਜਿਵੇਂ ਨਾਮ/ਜਨਮ ਮਿਤੀ ਆਦਿ ਦਰੁਸਤੀ ਕਰਵਾਉਣੀ ਹੈ ਤਾਂ ਉਹ Correction of entries in electoral roll ਤੇ ਕਲਿਕ ਕਰਕੇ ਫਾਰਮ ਨੰਬਰ 8 ਭਰ ਸਕਦਾ ਹੈ। ਜੇਕਰ ਤੁਸੀਂ ਇਸ ਪੋੋਰਟਲ ਉਪਰ ਆਪਣਾ ਫਾਰਮ ਭਰ ਦਿੱਤਾ ਹੈ ਅਤੇ ਤੁਸੀਂ ਪਤਾ ਕਰਨਾ ਚਾਹੁੰਦੇ ਹੋੋ ਕਿ ਤੁਹਾਡੇ ਵੱਲੋਂ ਭਰੇ ਗਏ ਫਾਰਮ ਦਾ ਕੀ ਸਟੇਟਸ ਹੈ ਤਾਂ ਤੁਸੀਂ Track application status ਲਿੰਕ ਨੂੰ ਕਲਿੱਕ ਕਰਕੇ ਇਥੇ ਆਪਣਾ ਪਾਸਵਰਡ ਭਰੋ ਜੋ ਫਾਰਮ ਸਬਮਿਟ ਕਰਨ ਤੋੋਂ ਬਾਅਦ ਸਕਰੀਟ ਉਪਰ ਆਇਆ ਸੀ। ਉਸ ਪਾਸਵਰਡ ਨੂੰ ਭਰਦਿਆਂ ਹੀ ਤੁਹਾਨੂੰ ਤੁਹਾਡੇ ਫਾਰਮ ਦਾ ਸਟੇਟਸ ਪਤਾ ਲੱਗ ਜਾਵੇਗਾ।
ਸੰਗਰੂਰ ਜ਼ਿਲ੍ਹੇ ਵਿਚ ਵੱਧ ਤੋੋਂ ਵੱਧ ਲੋਕਾਂ, ਵਿਸ਼ੇਸ਼ ਤੌਰ ’ਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ,ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋੋਏ ਸਵੀਪ ਰੱਥ ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਸਵੀਪ ਰੱਥ ਸੰਗਰੂਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਲੋਕਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰੇਗਾ। ਚੋਣ ਕਮਿਸ਼ਨ ਵੱਲੋੋਂ ਸ਼ੁਰੂ ਕੀਤੇ ਗਏ ਟੜਛਸ਼ ਛਕਗਡਜਫਕ ਸ਼ਰਗਵa; ਦਾ ਸਾਨੂੰ ਸੱਭ ਨੂੰ ਲਾਭ ਉਠਾਉਣਾ ਚਾਹੀਦਾ ਹੈ।ਜੇਕਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਤਾਂ ਉਹ 31 ਅਕਤੂਬਰ, 2018 ਤੋਂ ਪਹਿਲਾਂ-ਪਹਿਲਾਂ NVSP Service Portal ਤੇ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਜ਼ਰੂਰ ਭਰੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…