Share on Facebook Share on Twitter Share on Google+ Share on Pinterest Share on Linkedin ਸਵਰਨਕਾਰਾਂ ਵੱਲੋਂ ਅੱਤਿਆਚਾਰਾਂ ਤੋਂ ਨਿਜਾਤ ਦਿਵਾਉਣ ਦੀ ਮੰਗ, ਮੁੱਖ ਮੰਤਰੀ ਨੂੰ ਲਿਖਿਆ ਪੱਤਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਪਰੈਲ: ਸਥਾਨਕ ਸ਼ਹਿਰ ਵਿਚ ਪੰਜਾਬ ਮੈਂੜ ਸਵਰਨਕਾਰ ਸਮਾਜ ਦੀ ਇੱਕ ਮੀਟਿੰਗ ਕੁਰਾਲੀ ਇਕਾਈ ਦੇ ਪ੍ਰਧਾਨ ਸ਼ਿਵ ਵਰਮਾ ਦੀ ਦੇਖ ਰੇਖ ਤੇ ਸੂਬਾ ਜਨਰਲ ਸਕੱਤਰ ਅੰਮ੍ਰਿਤ ਵਰਮਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਵਰਨਕਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੱਤਰ ਰਾਹੀਂ ਅੱਤਿਆਚਾਰਾਂ ਤੋਂ ਨਿਜਾਤ ਦਿਵਾਉਣ ਲਈ ਮੰਗ ਪੱਤਰ ਦੇਣ ਦਾ ਫੈਸ਼ਲਾ ਕੀਤਾ ਗਿਆ।ਇਸ ਮੌਕੇ ਸ਼ਿਵ ਵਰਮਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਚੋਰੀ ਆਦਿ ਦੇ ਮਾਮਲਿਆਂ ਵਿਚ ਪੁਲਿਸ ਧਾਰਾ 141 ਅਧੀਨ ਸਵਰਨਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ ਤੇ ਸੂਬੇ ਕਈ ਥਾਈਂ ਪੁਲਿਸ ਵੱਲੋਂ ਪੁੱਛਗਿੱਛ ਦੇ ਨਾਮ ਤੇ ਸਵਰਨਕਾਰਾਂ ਤੇ ਬੇਹਤਾਸ਼ਾ ਅੱਤਿਆਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਨਾ ਵੇਚਣ ਤੇ ਖਰੀਦਣ ਆਉਂਦੇ ਹਨ ਉਨ੍ਹਾਂ ਬਾਰੇ ਕਈ ਵਾਰ ਸਵਰਨਕਾਰਾਂ ਨੂੰ ਜਾਣਕਾਰੀ ਨਹੀਂ ਹੁੰਦੀ ਜਦਕਿ ਪੁਲਿਸ ਚੋਰੀ ਦਾ ਸੋਨਾ ਖਰੀਦਣ ਵਾਲੇ ਸਵਰਨਕਾਰਾਂ ਨੂੰ ਬਰਾਬਰ ਦਾ ਦੋਸ਼ੀ ਮੰਨਦੀ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਵਿਚ ਪੁਲੀਸ ਨੂੰ ਸਵਰਨਕਾਰਾਂ ਨਾਲ ਵਧੀਆ ਵਤੀਰਾ ਕਰਨ ਦੇ ਨਿਰਦੇਸ਼ ਜਾਰੀ ਕਰੇ ਜਿਸ ਤਹਿਤ ਹਰੇਕ ਸਵਰਨਕਾਰ ਤੋਂ ਪੁੱਛਗਿੱਛ ਕਰਨ ਤੋਂ ਪਹਿਲਾਂ ਸਵਰਨਕਾਰ ਇਕਾਈ ਦੇ ਪ੍ਰਧਾਨ ਨੂੰ ਭਰੋਸੇ ਵਿਚ ਲਿਆ ਜਾਵੇ ਤੇ ਵੱਖ ਵੱਖ ਸੂਬਿਆਂ ’ਚੋਂ ਸੋਨੇ ਦੇ ਖਰੀਦੋ ਫਰੋਖਤ ਕਰਨ ਵਾਲੇ ਸਵਰਨਕਾਰਾਂ ਦੀ ਬੇਰੀਅਰਾਂ ਤੇ ਹੁੰਦੀ ਖੱਜਲ ਖੁਆਰੀ ਨੂੰ ਘੱਟ ਕੀਤਾ ਜਾਵੇ। ਸ਼ਿਵ ਵਰਮਾ ਨੇ ਕਿਹਾ ਕਿ ਸਵਰਨਕਾਰ ਬਿਰਾਦਰੀ ਅਤੇ ਸਵਰਨਕਾਰੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕੈਪਟਨ ਸਰਕਾਰ ਇੱਕ ਭਲਾਈ ਬੋਰਡ ਦਾ ਗਠਨ ਕਰੇ। ਜਿਸ ਵਿੱਚ ਸਵਰਨਕਾਰ ਬਿਰਾਦਰੀ ਦੇ ਲੋੜਵੰਦ ਲੋਕਾਂ ਦੇ ਬੀਮੇ ਕਰਵਾਉਣ ਅਤੇ ਵਿਆਜ ਰਹਿਤ ਕਰਜ਼ਾ ਲੈਣ ਦੀ ਸਕੀਮ ਸਮੇਤ ਤਹਿਸੀਲ ਤੇ ਜਿਲ੍ਹਾ ਪੱਧਰ ਤੇ ਭਵਨ ਬਣਾਉਣ ਅਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ। ਇਸ ਮੌਕੇ ਸਤਿਧ ਕੁਮਾਰ, ਨੀਤੀਸ਼ ਕੁਮਾਰ, ਦੀਪਕ ਵਰਮਾ, ਰਜੀਵ ਵਰਮਾ, ਰਮੇਸ੍ਰਵਰ ਦਾਸ, ਸਤਪਾਲ, ਕੁਲਦੀਪ ਤੁੰਨਾ, ਰਾਜਨ ਵਰਮਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ