Share on Facebook Share on Twitter Share on Google+ Share on Pinterest Share on Linkedin ਡੇਰਾ ਮੁਖੀ ਕੇਸ ਕਾਰਨ ਕੁਝ ਦਿਨਾਂ ਦੇ ਤਣਾਓ ਤੋਂ ਬਾਅਦ ਆਮ ਵਰਗਾ ਹੋਇਆ ਜਨ ਜੀਵਨ ਮੁਹਾਲੀ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਮੁੜ ਪਰਤੀਆਂ ਰੌਣਕਾਂ, ਲੋਕ ਖਰੀਦਦਾਰੀ ਲਈ ਘਰਾਂ ’ਚੋਂ ਨਿਕਲੇ ਬਾਹਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜਾ ਸੁਣਾਏ ਜਾਣ ਤੋਂ ਬਾਅਦ ਹੋਈ ਹਿੰਸਾ ਅਤੇ ਵੱਖ ਵੱਖ ਥਾਵਾਂ ਉਪਰ ਲੱਗੇ ਕਰਫਿਊ ਅਤੇ ਮੋਬਾਈਲ ਇੰਟਰਨੈਟ ਉਪਰ ਲੱਗੀ ਪਾਬੰਦੀ ਦੇ ਖਤਮ ਹੋ ਜਾਣ ਤੋ ਬਾਅਦ ਜਨ ਜੀਵਨ ਆਮ ਵਰਗਾ ਹੋ ਗਿਆ ਹੈ। ਹੁਣ ਮੋਬਾਈਲ ਉਪਰ ਇੰਟਰਨੈਟ ਸੇਵਾਵਾਂ ਵੀ ਬਹਾਲ ਹੋ ਗਈਆਂ ਹਨ ਅਤੇ ਹਰ ਪਾਸੇ ਬੱਸਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਇਸਦੇ ਨਾਲ ਹੀ ਕੁਝ ਇਲਾਕਿਆਂ ਵਿਚ ਲਗਿਆ ਕਰਫਿਊ ਵੀ ਹਟਾ ਲਿਆ ਗਿਆ ਹੈ। ਜਦੋੱ ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼ੀ ਐਲਾਨਿਆਂ ਗਿਆ ਸੀ ਤਾਂ ਪੰਚਕੂਲਾ ਸਮੇਤ ਪੰਜਾਬ, ਹਰਿਆਣਾ ਦੇ ਕੁਝ ਸ਼ਹਿਰਾਂ ਵਿਚ ਹਿੰਸਾ ਭੜਕ ਗਈ ਸੀ ਤੇ ਕਈ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਤੇ ਬੱਸਾਂ ਦੀ ਆਵਾਜਾਈ ਵੀ ਬੰਦ ਹੋ ਗਈ ਸੀ। ਇਸ ਤੋਂ ਬਾਅਦ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਸਜਾ ਸੁਣਾਏ ਜਾਣ ਤੋੱ ਬਾਅਦ ਵੀ ਪੈਦਾ ਹੋਏ ਤਨਾਓ ਨੂੰ ਵੇਖਦਿਆਂ ਮਾਹੌਲ ਬੇਯਕੀਨੀ ਵਾਲਾ ਹੋ ਗਿਆ ਸੀ ਅਤੇ ਲੋਕਾਂ ਦੇ ਕੰਮ ਕਾਜ ਠੱਪ ਹੋ ਕੇ ਰਹਿ ਗਏ ਸਨ। ਇਸ ਤੋੱ ਇਲਾਵਾ ਇਸ ਸਮੇੱ ਦੌਰਾਨ ਮੋਬਾਇਲ ਉਪਰ ਇੰਟਰਨੈਟ ਸੇਵਾਵਾਂ ਵੀ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਵੇਖੇੇ ਗਏ। ਇੰਟਰਨੈਟ ਸੇਵਾਵਾਂ ਉਪਰ ਪਾਬੰਦੀ ਦਾ ਅਸਰ ਇਹ ਰਿਹਾ ਕਿ ਇਸ ਸਮੇੱ ਦੌਰਾਨ ਅਫਵਾਹਾਂ ਬਹੁਤ ਘੱਟ ਫੈਲੀਆਂ। ਹੁਣ ਹਰ ਸ਼ਹਿਰ ਦੇ ਬਾਜਾਰਾਂ ਵਿਚ ਹੀ ਰੌਣਕਾਂ ਪਰਤ ਆਈਆਂ ਹਨ, ਆਵਾਜਾਈ ਦੇ ਸਾਧਨ ਵੀ ਸੁਚਾਰੂ ਰੂਪ ਵਿਚ ਬਹਾਲ ਹੋ ਗਏ ਹਨ ਅਤੇ ਬੱਸਾਂ ਵਿਚ ਵੀ ਸਫਰ ਕਰਨ ਵਾਲਿਆਂ ਦੀਆਂ ਭੀੜਾਂ ਵੇਖੀਆ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਦੇ ਹਰ ਫੇਜ ਅਤੇ ਸੈਕਟਰ ਦੀਆਂ ਮਾਰਕੀਟਾਂ ਵਿਚ ਵੀ ਰੌਣਕਾਂ ਪਰਤ ਆਈਆਂ ਹਨ। ਮਾਰਕੀਟ ਵਿੱਚ ਰੌਣਕਾਂ ਲੱਗਣ ਕਾਾਰਨ ਦੁਕਾਨਦਾਰ ਵੀ ਖੁਸ਼ ਹਨ, ਕਿਉਂਕਿ ਪਿਛਲੇ ਦਿਨਾਂ ਦੌਰਾਨ ਵਰਤੀ ਸੁੰਨ ਮਸਾਨ ਦੌਰਾਨ ਉਹਨਾਂ ਦੀ ਦੁਕਾਨਦਾਰੀ ਨੂੰ ਕਾਫ਼ੀ ਘਾਟਾ ਪਿਆ। ਹੁਣ ਜਨ ਜੀਵਨ ਆਮ ਵਰਗਾ ਹੋਣ ਕਾਰਨ ਲੋਕ ਖਰੀਦਦਾਰੀ ਲਈ ਆਪਣੇ ਘਰਾਂ ’ਚੋਂ ਨਿਕਲਣੇ ਸ਼ੁਰੂ ਹੋ ਗਏ ਹਨ। ਮੁਹਾਲੀ ਦੇ ਹਰ ਇਲਾਕੇ ਵਿਚ ਹੀ ਅੱਜ ਕਲ ਪੂਰੀ ਹਲਚਲ ਵੇਖੀ ਜਾ ਰਹੀ ਹੈ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਕੰਮ ਕਾਜ ਕਰਦੇ ਦੇਖੇ ਜਾ ਰਹੇ ਹਨ। ਇਥੇ ਇਹ ਜਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਲਗਾਏ ਗਏ ਨਾਕੇ ਅਜੇ ਵੀ ਮੌਜੂਦ ਹਨ। ਬੱਸ ਫਰਕ ਸਿਰਫ਼ ਏਨਾ ਹੀ ਹੈ ਕਿ ਪਹਿਲਾਂ ਇਹਨਾਂ ਨਾਕਿਆਂ ਉਪਰ ਹਰ ਵਾਹਨ ਚਾਲਕ ਦੀ ਪੁਛਗਿਛ ਕੀਤੀ ਜਾਂਦੀ ਸੀ ਪਰ ਹੁਣ ਵੱਡੀ ਗਿਣਤੀ ਨਾਕਿਆਂ ਉਪਰ ਪੁਲੀਸ ਮੁਲਾਜਮ ਆਰਾਮ ਨਾਲ ਸਾਈਡ ਉਪਰ ਕੁਰਸੀਆਂ ਉਪਰ ਬੈਠੇ ਜਾਂ ਏਧਰ ਉਧਰ ਖੜੇ ਨਜਰ ਆ ਰਹੇ ਹਨ। ਇਸਦੇ ਬਾਵਜੂਦ ਪੰਜਾਬ ਵਿਚ ਆਮ ਵਰਗੇ ਹਾਲਾਤ ਬਣ ਗਏ ਹਨ ਅਤੇ ਜਨ ਜੀਵਨ ਪੂਰੀ ਤਰਾਂ ਲੀਹ ਉਪਰ ਆ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ