nabaz-e-punjab.com

ਲਿਮਕਾ ਬੁੱਕ ਰਿਕਾਰਡ ਧਾਰਕ ਆਨੰਦ ਕੁਮਾਰ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਆਰੀਅਨਜ਼ ਦੀ ਪਹਿਲ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਸ਼੍ਰੀ ਆਨੰਦ ਕੁਮਾਰ, ਵਿਸ਼ਵ ਦੇ ਪ੍ਰਸਿੱਧ ਮੈਥੇਮੇਟਿਸ਼ਨਸ ਅਤੇ ਸੁਪਰ 30 ਫਾਊਂਡਰ, ਪਟਨਾ ਨੇ ਸਕਾਲਰਸ਼ਿਪ ਦੇ ਅਧੀਨ ਬਿਹਾਰ ਦੇ ਜਰੂਰਤਮੰਦ ਅਤੇ ਆਰਥਿਕ ਰੂਪ ਨਾਲ ਕਮਜੋਰ ਵਿਦਿਆਰਥੀਆਂ ਨੂੰ ਸਵੀਕਾਰ ਕਰਨ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ। ਆਨੰਦ ਕੁਮਾਰ ਇਸ ਮੋਕੇ ਤੇ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੇ ਪਟਨਾ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੁਆਰਾ ਆਯੋਜਿਤ ਦੂਜੇ ਸਕਾਲਰਸ਼ਿਪ ਮੇਲੇ ਦਾ ਉਦਘਾਟਨ ਕੀਤਾ। ਉਹਨਾਂ ਨੇ ਬਿਹਾਰ ਦੇ ਜਰੂਰਤਮੰਦ ਅਤੇ ਹੌਣਹਾਰ ਵਿਦਿਆਰਤੀਆਂ ਨੂੰ ਸਕਾਲਰਸ਼ਿਪ ਲੈਟਰ ਵੰਡੇ। ਆਨੰਦ ਕੁਮਾਰ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਉਹ ਆਰੀਅਨਜ਼ ਗਰੁੱਪ ਵੱਲੋਂ ਬਿਹਾਰ ਦੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਅਧੀਨ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਕੀਤੇ ਗਏ ਯਤਨਾਂ ਤੋ ਬਹੁਤ ਖੁਸ਼ ਹਨ।
ਉਹਨਾਂ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਆਰਥਿਕ ਮੁਸ਼ਕਿਲਾਂ ਨਹੀ ਹੋਣਿਆ ਚਾਹੀਦੀਆ। ਵਿਦਿਆਰਥੀਆਂ ਅਤੇ ਸਿੱਖਿਅਕ ਸੰਸਥਾਨਾਂ ਦੇ ਕੋਲ ਇੱਕ ਮਜਬੂਤ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਸਿੱਖਿਆ ਦੀ ਦਿਸ਼ਾ ਵਿੱਚ ਸਖਤ ਮਿਹਨਤ ਕਰਨ ਤਾਂਕਿ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਮਜਬੂਤ ਹੋ ਸਕੇ। 50 ਵਿੱਚੋਂ ਐਲ.ਐਲ.ਬੀ ਦੇ ਅਧੀਨ 10 ਵਿਦਿਆਰਥੀ ਚੁਣੇ ਗਏ , ਬੀਏ ਐਲ.ਐਲ.ਬੀ ਦੇ ਅਧੀਨ 10 ਵਿਦਿਆਰਥੀ , ਬੀ.ਐਸਸੀ((ਐਗਰ) ਦੇ ਅਧੀਨ 10 ਵਿਦਿਆਰਥੀ, ਬੀ.ਐਡ ਦੇ ਅਧੀਨ 10 ਵਿਦਿਆਰਥੀ ਅਤੇ ਏਐਨਐਮ ਅਤੇ ਜੀਐਨਐਮ ਦੇ ਅਧੀਨ 10 ਵਿਦਿਆਰਥੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਰੀਅਨਜ਼ ਨੇ ਹਮੇਸ਼ਾ ਸਮਾਜ ਅਤੇ ਵਿਦਿਆਰਥੀਆਂ ਨੂੰ ਸਰਵਸ਼੍ਰੇਸ਼ਠ ਦੇਣ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਅੱਜ ਦੀ ਦੁਨੀਆਂ ਵਿੱਚ ਜਦ ਉੱਚ ਸਿੱਖਿਆ ਇੱਕ ਆਮ ਆਦਮੀ ਦੀ ਪਹੁੰਚ ਤੋ ਬਾਹਰ ਹੈ, ਤਾਂ ਨਿੱਜੀ ਸੰਸਥਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਵਿਦਿਆਰਥੀਆਂ ਦੀ ਪਹਿਚਾਨ ਕਰਨੀ ਚਾਹੀਦੀ ਹੈ, ਜਿਹਨਾਂ ਦੇ ਕੋਲ ਅੰਕ ਹਨ, ਲੇਕਿਨ ਇਸਦਾ ਮਤਲਬ ਇਹ ਨਹੀ ਹੈ ਕਿ ਉਹਨਾਂ ਦੀ ਆਰਥਿਕ ਸਮੱਸਿਆਂ ਦੇ ਕਾਰਣ ਉਹਨਾਂ ਦੇ ਸੁਪਨਿਆਂ ਨੂੰ ਉੜਾਨ ਨਹੀ ਮਿਲਣੀ ਚਾਹੀਦੀ। ਆਪਣੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਲਈ ਆਰੀਅਨਜ਼ ਨੇ ਕਈ ਵਿਦੇਸ਼ੀ ਯੂਨੀਵਰਸਿਟੀਆਂ/ ਕਾਲੇਜਿਸ ਦੇ ਨਾਲ ਟਾਈ ਅੱਪਸ ਕੀਤੇ ਹੋਏ ਹਨ। ਇਸ ਸਾਲ ਕਾਲੇਜ ਨੇ ਵੈਂਕੂਵਰ, ਸਿੰਘਪੁਰ ਦੇ ਕਈ ਮੰਨੇ-ਪ੍ਰਮੰਨੇ ਕਾਲੇਜਿਸ ਦੇ ਨਾਲ ਐਮੳਯੂ ਸਾਈਨ ਕੀਤੇ ਹਨ ਜਿਹਨਾਂ ਵਿੱਚ ਸਪਰੂਟ ਸ਼ਾਅ ਕਾਲੇਜ, ਸਿਕਸ ਕੈਪੀਟਲ, ਲਾਇਸਟ ਕਾਲੇਜ, ਪਿਅਰਸਨ ਅੇਜੁਕੇਸ਼ਨ ਸਰਵਸਿਸ ਆਦਿ। ਸਾਲ 2007 ਵਿੱਚ ਸਥਾਪਿਤ ਹੋਇਆ ਇਹ ਕਾਲੇਜ ਚੰਡੀਗੜ-ਪਟਿਆਲਾ ਹਾਈਵੇ ਨੇੜੇ ਚੰਡੀਗੜ ਵਿੱਚ ਸਥਿਤ ਹੈ।
ਮੌਜੂਦਾ ਸਮੇਂ ਵਿੱਚ ਆਰੀਅਨਜ਼ ਗਰੁੱਪ ਦੁਆਰਾ ਮੈਨਜਮੈਂਟ ਕਾਲੇਜ, ਇੰਜਨੀਅਰਿੰਗ ਕਾਲੇਜ, ਲਾਅ ਕਾਲੇਜ, ਅੇਜੁਕੇਸ਼ਨ ਕਾਲੇਜ, ਨਰਸਿੰਗ ਕਾਲੇਜ, ਡਿਗਰੀ ਕਾਲੇਜ ਅਤੇ ਜੂਨੀਅਰ ਸਾਇੰਸ ਕਾਲੇਜ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਇਹ ਵਰਨਣਯੋਗ ਹੈ ਕਿ ਆਰੀਅਨਜ਼ ਗਰੁੱਪ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ:ਏਪੀਜੇ ਅਬਦੁਲ ਕਲਾਮ ਨੇ “ਐਕਸੀਲੈਂਸ ਇਨ ਅੇਜੁਕੇਸ਼ਨ” ਐਵਾਰਡ ਦਿੱਤਾ ਸੀ। ਇਸ ਤੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀਨ ਰਾਜਪਾਲ ਸ਼ਿਵਰਾਜ ਪਾਟਿਲ, ਪਹਿਲੀ ਮਹਿਲਾ ਆਈਪੀਐਸ ਅਫਸਰ ਡਾ: ਕਿਰਨ ਬੇਦੀ, ਸੀਬੀਆਈ ਦੇ ਸਾਬਕਾ ਡਾਇਰੇਕਟਰ ਸ: ਜੋਗਿੰਦਰ ਸਿੰਘ ਤੋ ਵੀ ਸਰਾਹਨਾ ਮਿੱਲ ਚੁੱਕੀ ਹੈ। ਆਰੀਅਨਜ਼ ਨੂੰ ਭਾਰਤ ਦੇ ਤਤਕਾਲੀਨ ਐਚਆਰਡੀ ਮੰਤਰੀ ਸ਼ਸ਼ੀ ਥਰੂਰ ਤੋ “ਐਕਸੀਲੈਂਸ ਇਨ ਕੈਰੀਅਰ ਬਿਲਡਿੰਗ” ਐਵਾਰਡ ਵੀ ਮਿਲ ਚੁੱਕਿਆ ਹੈ।
ਇਹ ਵਰਨਣਯੋਗ ਹੈ ਕਿ ਆਨੰਦ ਕੁਮਾਰ ਜਿਹਨਾਂ ਨੂੰ ਸੁਪਰ 30 ਪ੍ਰੋਗਰਾਮ ਦੇ ਲਈ ਜਾਣਿਆ ਜਾਂਦਾਂ ਹੈ, ਦਾ ਜਨਮ ਪਟਨਾ ਵਿੱਚ ਹੋਇਆ ਸੀ। ਉਹਨਾਂ ਨੇ ਕੈਂਬਰੀਜ ਯੂਨੀਵਰਸਿਟੀ ਵਿੱਚ ਆਪਣੀ ਜਗਾਂ ਬਣਾਈ ਪਰੰਤੂ ਆਰਥਿਕ ਹਾਲਾਤ ਚੰਗੇ ਨਾ ਹੋਣ ਦੇ ਕਾਰਣ ਉੱਥੇ ਦਾਖਿਲਾ ਨਹੀ ਲੈ ਸਕੇ। ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ ਬ੍ਰਿਟਿਸ਼ ਕੰਲੋਬਿਆਂ ਵੱਲੋਂ ਸਨਮਾਨਿਤ ਕੀਤਾ ਗਿਆ। ਪਿਛਲੇ 14 ਸਾਲਾਂ ਤੋ ਕੁਮਾਰ ਆਈਆਈਟੀ-ਜੇਈਈ ਦੀ ਪ੍ਰਵੇਸ਼ ਪਰੀਖਿਆਂ ਦੇ ਲਈ ਵੰਚਿਤ ਵਰਗ ਦੇ ਵਿਦਿਆਰਥੀਆਂ ਨੂੰ ਪੜਾ ਰਹੇ ਹਨ। ਉਹ ਉਹਨਾਂ ਨੂੰ ਮੁਫਤ ਵਿੱਚ ਕੋਚਿੰਗ ਪ੍ਰਦਾਨ ਕਰ ਰਹੇ ਹਨ। ਉਹਨਾਂ ਨੂੰ ਟਾੱਕ ਦੇ ਲਈ ਆਈਆਈਐਮ, ਅਹਿਮਦਾਬਾਦ, ਬ੍ਰਿਟਿਸ਼ ਕੰਲੋਬਿਆਂ, ਟੋਕਿੳ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ ਅਤੇ ਆਈਆਈਟੀਸ ਵਿੱਚ ਵੀ ਬੁਲਾਇਆ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…