Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਸਿਟੀ ਸੀ.ਈ.ਪੀ. ਤਹਿਤ ਕਰਵਾਈ ਵਰਕਸ਼ਾਪ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਸਤੰਬਰ: ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਕਲੱਬ ਦੇ ਮੈਂਬਰਾਂ ਨੂੰ ਕੰਮਾਂ, ਪ੍ਰੋਜੈਕਟ ਸਬੰਧੀ ਜਾਣਕਾਰੀ ਦੇਣ ਲਈ ਕਲੱਬ ਐਕਸਲੈਸ ਪ੍ਰੋਗਰਾਮ ਤਹਿਤ (ਸੀਈਪੀ) ਵਰਕਸ਼ਾਪ ਲਗਾਈ ਗਈ ਹੈ। ਵਰਕਸ਼ਾਪ ਦੇ ਮੁੱਖ ਬੁਲਾਰੇ ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ਼ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਪ੍ਰੀਤਕੰਵਲ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਕਰਵਾਉਣ ਨਾਲ ਕਲੱਬ ਵੱਲੋਂ ਜੋ ਪ੍ਰੋਜੈਕਟ, ਕੰਮ ’ਤੇ ਸਮਾਜ ਦੇ ਖੇਤਰ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਹੈ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਆਮ ਜਨਤਾ ਕੋਲੋ ਸੁਝਾਓ ਪ੍ਰਾਪਤ ਕਰਨਾ ਹੀ ਇਸ ਵਰਕਸ਼ਾਪ ਦਾ ਅਸਲ ਮਕਸਦ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਹਰ ਮੈਬਰ ਕੰਮ, ਪ੍ਰੋਜੈਕਟ ਬਾਰੇ ਸੁਝਾਓ ਦੇ ਸਕਦਾ ਹੈ ਅਤੇ ਕਲੱਬ ਦੀਆਂ ਕਮਜ਼ੋਰੀਆਂ ਅਤੇ ਤਾਕਤ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਤਾਂ ਕਿ ਅੱਗੋਂ ਲਈ ਕਲੱਬ ਦੇ ਕੰਮਾਂ, ਪ੍ਰੋਜੈਕਟਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਸਰਵਿਸ ਚੇਅਰਮੈਨ ਭਾਰਤ ਜੈਨ, ਪੀਆਰਓ, ਡਾ. ਕੁਲਵਿੰਦਰ ਸਿੰਘ, ਦਵਿੰਦਰ ਗੁਪਤਾ, ਜਸਜੀਤ ਸਿੰਘ ਸੋਹਲ, ਸਕੱਤਰ ਹਰਬੰਸ ਸਿੰਘ, ਡਾਇਰੈਕਟਰ ਪ੍ਰਿਤਪਾਲ ਸਿੰਘ ਲੌਂਗੀਆਂ, ਭੁਪਿੰਦਰ ਸਿੰਘ ਜੋਨ ਚੇਅਰਮੈਨ, ਯਸਪਾਲ ਬੰਸਲ, ਪਰਮਪ੍ਰੀਤ ਸਿੰਘ, ਵਿਨੋਦ ਕੁਮਾਰ, ਐਮ.ਜੇ.ਐਫ. ਬੁੱਧ ਸਿੰਘ, ਖਜਾਨਚੀ ਵਿਨੀਤ ਜੈਨ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ