ਲਾਇਨਜ਼ ਕਲੱਬ ਖਰੜ ਸਿਟੀ ਦਾ ਤਾਜਪੋਸ਼ੀ ਸਮਾਰੋਹ ਯਾਦਗਾਰੀ ਹੋ ਨਿਬੜਿਆ

ਕਲੱਬ ਦੇ ਨਵੇਂ ਬਣੇ ਪ੍ਰਧਾਨ ਰਾਕੇਸ਼ ਗੁਪਤਾ ਤੇ ਟੀਮ ਮੈਂਬਰਾਂ ਨੇ ਸਮਾਜ ਸੇਵੀ ਦਾ ਪ੍ਰਣ ਲਿਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 27 ਦਸੰਬਰ:
ਇੱਥੋਂ ਦੇ ਗਰੀਨ ਹਾਈਵੇਅ ਦਾਊਂ ਵਿਖੇ ਲਾਇਨਜ਼ ਕਲੱਬ ਖਰੜ ਸਿਟੀ (ਲਾਇਨਜ਼ ਡਿਸਟ੍ਰਿਕਟ-321-ਐਫ਼) ਦਾ ਤਾਜਪੋਸ਼ੀ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਕਲੱਬ ਦੇ ਨਵੇਂ ਪ੍ਰਧਾਨ ਰਾਕੇਸ਼ ਗੁਪਤਾ ਸਮੇਤ ਬਾਕੀ ਅਹੁਦੇਦਾਰਾਂ ਨੇ ਕਲੱਬ ਦੇ ਸਮਾਜ ਸੇਵੀ ਦੇ ਖੇਤਰ ਵਿੱਚ ਕਾਰਜਾਂ ਨੂੰ ਸੇਵਾ ਭਾਵਨਾ ਨਾਲ ਜਾਰੀ ਰੱਖਣ ਦਾ ਪ੍ਰਣ ਲਿਆ।
ਲਾਇਨਜ਼ ਕਲੱਬਜ਼ ਜ਼ਿਲ੍ਹਾ-321 ਐਫ਼ ਦੇ ਜ਼ਿਲ੍ਹਾ ਗਵਰਨਰ ਪੀਆਰ ਜੈਰਥ ਨੇ ਲਾਇਨਜ਼ ਕਲੱਬ ਦੀ ਸਾਲ 2020-21 ਲਈ ਨਵੇਂ ਚੁਣੇ ਗਏ ਪ੍ਰਧਾਨ ਰਾਕੇਸ਼ ਗੁਪਤਾ ਸਮੇਤ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਪ੍ਰਧਾਨ ਦੀ ਟੀਮ ਵੱਲੋਂ ਹੁਣ ਤੱਕ 156 ਪ੍ਰਾਜੈਕਟ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਜ਼ਿਲ੍ਹੇ ਵਿੱਚ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ-321 ਐਫ਼ ਅਧੀਨ ਆਉਂਦੇ ਸਮੂਹ ਕਲੱਬਾਂ ਦੇ ਸਹਿਯੋਗ ਸਦਕਾ ਪਿਛਲੇ 6 ਮਹੀਨੇ ਵਿੱਚ 68 ਲੱਖ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ 16 ਹੋਰ ਨਵੇਂ ਕਲੱਬ ਬਣਾਏ ਗਏ ਹਨ।
ਸਰਕਾਰੀ ਹਸਪਤਾਲ ਖਰੜ ਦੇ ਐਸਐਮਓ ਡਾ. ਮਨੋਹਰ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਕਲੱਬ ਨੇ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਹਨ। ਕਲੱਬ ਮੈਂਬਰਾਂ ਨੇ ਉਨ੍ਹਾਂ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਆਰਥਿਕ ਤੰਗ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੀ ਜਾਂ ਉਹ ਹਸਪਤਾਲਾਂ ਤੱਕ ਆਪਣੀ ਪਹੁੰਚਾਉਣ ਬਣਾਉਣ ਤੋਂ ਅਸਮਰੱਥ ਸਨ।
ਵਾਈਸ ਜ਼ਿਲ੍ਹਾ ਗਵਰਨਰ ਨਕੇਸ਼ ਗਰਗ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੇ ਕੰਮਾਂ ਬਾਰੇ ਦੱਸਦਿਆਂ ਸਹੁੰ ਚੁਕਾਉਣ ਦੀ ਰਮਸ ਨਿਭਾਈ। ਜ਼ਿਲ੍ਹਾ ਕੈਬਨਿਟ ਸਕੱਤਰ ਸੰਜੀਵ ਸੂਦ ਨੇ ਨਵੇਂ ਬਣੇ ਮੈਂਬਰਾਂ ਜੋਗਾ ਸਿੰਘ, ਕੁਲਦੀਪ ਸਿੰਘ ਢਿੱਲੋਂ, ਅਮਨਦੀਪ, ਰਵਿੰਦਰ ਜੈਨ, ਰਾਜੇਸ਼ ਕੁਮਾਰ ਨੂੰ ਸਹੁੰ ਚੁਕਾਈ। ਵਿਸ਼ੇਸ਼ ਮਹਿਮਾਨ ਪਹੁੰਚੇ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਨੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਸਾਬਕਾ ਪ੍ਰਧਾਨ ਯਸਪਾਲ ਬੰਸਲ ਨੇ ਪਿਛਲੇ ਸਾਲ ਦੀ ਸਾਲਾਨਾ ਰਿਪੋਰਟ ਪੜੀ ਅਤੇ ਸਕੱਤਰ ਪਰਮਪ੍ਰੀਤ ਸਿੰਘ ਨੇ 6 ਮਹੀਨੇ ਵਿੱਚ ਕੀਤੇ 156 ਪ੍ਰਾਜੈਕਟਾਂ ਬਾਰੇ ਦੱਸਿਆ। ਇਸ ਮੌਕੇ ਖੇਤਰੀ ਚੇਅਰਮੈਨ ਹਰਪ੍ਰੀਤ ਸਿੰਘ ਅਟਵਾਲ, ਜ਼ੋਨ ਚੇਅਰਮੈਨ ਗੁਰਮੁੱਖ ਸਿੰਘ ਮਾਨ, ਸੁਭਾਸ਼ ਅਗਰਵਾਲ, ਪ੍ਰਿਤਪਾਲ ਸਿੰਘ ਲੌਂਗੀਆਂ, ਪੰਕਜ ਚੱਢਾ, ਮੇਜਰ ਸਿੰਘ, ਅਮਨਦੀਪ ਸਿੰਘ ਮਾਨ, ਡਾ. ਸੁਖਬੀਰ ਸਿੰਘ ਰਾਣਾ, ਭਾਰਤ ਜੈਨ, ਵਿਨੋਦ ਕੁਮਾਰ, ਕਮਲ ਕੁਮਾਰ, ਹਰਬੰਸ ਸਿੰਘ, ਰਾਜੇਸ ਕੁਮਾਰ, ਸੰਜੀਵ ਗਰਗ, ਰਜਨੀਸ਼ ਕੁਮਾਰ ਸੋਨੀ, ਵਿਨੀਤ ਜੈਨ, ਰਵਿੰਦਰ ਜੈਨ, ਅਮਨਦੀਪ ਮਸੀਹ ਸਮੇਤ ਕਲੱਬ ਦੇ ਹੋਰ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …