nabaz-e-punjab.com

ਜਯੋਤੀ ਕੰਨਿਆਂ ਆਸਰਾ ਦੇ ਬੱਚਿਆਂ ਨੂੰ ਫਲ ਫਰੂਟ ਤੇ ਬਿਸਕੁਟ ਵੰਡੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਜੁਲਾਈ
ਜੋਤੀ ਕੰਨਿਆ ਆਸਰਾ ਰੰਧਾਵਾ ਰੋਡ ਖਰੜ ਵਿਖੇ ਅੱਜ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਕਲੱਬ ਦੇ ਮੈਂਬਰ ਵਿਨੋਦ ਕੁਮਾਰ ਦੇ ਪੁੱਤਰ ਧਰੁਵ ਕੁਮਾਰ ਦੇ ਜਨਮ ਦਿਨ ਦੀ ਖੁਸ਼ੀ ਵਿਚ ‘ਰਲੀਵਿੰਗ ਹੰਗਰ ਪ੍ਰੋਜੈਕਟ’ ਤਹਿਤ ਬੱਚਿਆਂ ਨੂੰ ਫਰੂਟ ਤੇ ਬਿਸਕੁੱਟ ਵੰਡੇ ਗਏ। ਪ੍ਰੋਜੈਕਟ ਚੇਅਰਮੈਨ ਵਿਨੋਦ ਕੁਮਾਰ ਨੇ ਦੱਸਿਆ ਕਿ ਕਲੱਬ ਵਲੋਂ ਬੱਚਿਆਂ ਨੂੰ ਇਸ ਪ੍ਰੋਜੈਕਟ ਤਹਿਤ ਕੇਲੇ, ਬਿਸਕੁੱਟ ਵੰਡੇ ਗਏ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਕਲੱਬ ਵਲੋਂ ਇਥੇ ਰਹਿੰਦੇ ਬੱਚਿਆਂ ਲਈ ਫਲ ਫਰੂਟ ਸਮੇਤ ਹੋਰ ਸਮਾਨ ਦਿੱਤਾ ਜਾਂਦਾ ਹੈ। ਸੰਸਥਾ ਦੇ ਮੁੱਖੀ ਡਾ. ਹਰਮਿੰਦਰ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਡਿਸਟ੍ਰਿਕਟ ਪਬਲੀਕੇਸ਼ਨ ਸਕੱਤਰ ਦਵਿੰਦਰ ਗੁਪਤਾ, ਫਸਟ ਪ੍ਰਧਾਨ ਪਰਮਪ੍ਰੀਤ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਹਰਬੰਸ ਸਿੰਘ, ਡਾ. ਹਰਜਿੰਦਰ ਸਿੰਘ ਸਮੇਤ ਹੋਰ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…