ਲਾਇਨਜ਼ ਕਲੱਬ ਖਰੜ ਸਿਟੀ ਨੇ ਸਰਕਾਰੀ ਸਕੂਲ ਨਬੀਪੁਰ-ਦੇਹਕਲਾਂ ਦੇ 44 ਬੱਚਿਆਂ ਨੂੰ ਵੰਡੀ ਸਟੇਸ਼ਨਰੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਅਕਤੂਬਰ:
ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਅੱਜ ਵੇਦ ਪ੍ਰਕਾਸ਼-ਜੈਪਾਲ ਫਰਮ ਅਨਾਜ ਮੰਡੀ ਖਰੜ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲੀ ਨਬੀਪੁਰ, ਸਰਕਾਰੀ ਪ੍ਰਾਇਮਰੀ ਸਕੂਲ ਦੇਹ ਕਲਾਂ ਦੇ 35+9 =44 ਬੱਚਿਆਂ ਨੂੰ ਸਟੇਸਨਰੀ ਵੰਡੀ ਗਈ। ਪ੍ਰੋਜੈਕਟ ਚੇਅਰਮੈਨ ਸੁਨੀਲ ਅਗਰਵਾਲ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਇਨ੍ਹਾਂ ਬੱਚਿਆਂ ਨੂੰ ਸਟੇਸ਼ਨਰੀ ਦੀ ਲੋੜ ਸੀ ਜਿਸ ਕਾਰਨ ਕਲੱਬ ਵੱਲੋਂ ਇਹ ਉਪਰਾਲਾ ਕਰਦੇ ਹੋਏ ਦੋਵਾਂ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਹੈ। ਕਲੱਬ ਵਲੋਂ ਲੋੜ ਅਨੁਸਾਰ ਹੋਰ ਸਕੂਲਾਂ ਵਿਚ ਸਟੇਸ਼ਨਰੀ ਵੰਡੀ ਜਾਵੇਗੀ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਨਬੀਪੁਰ ਦੇ ਮੁੱਖ ਅਧਿਆਪਕਾ ਮਨਜੀਤ ਕੌਰ, ਨਿਸ਼ਾ ਵੈਦਿਆ, ਮਨਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਦੇਹ ਕਲਾਂ ਦੇ ਗੁਰਕ੍ਰਿਪਾਲ ਸਿੰਘ, ਗੁਰਵਿੰਦਰ ਕੌਰ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ , ਸਕੱਤਰ ਹਰਬੰਸ ਸਿੰਘ, ਦਵਿੰਦਰ ਗੁਪਤਾ, ਪਰਮਪ੍ਰੀਤ ਸਿੰਘ, ਸੰਜੀਵ ਗਰਗ, ਪ੍ਰੋਜੈਕਟ ਚੇਅਰਮੈਨ ਸੁਨੀਲ ਅਗਰਵਾਲ, ਡਾ. ਕੁਲਵਿੰਦਰ ਸਿੰਘ ਰਕੌਲੀ, ਸਮੇਤ ਹੋਰ ਅਹੁਦੇਦਾਰ, ਸਟਾਫ਼ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…