ਲਾਇਨਜ਼ ਕਲੱਬ ਖਰੜ ਸਿਟੀ ਨੂੰ ‘ਆਰੀਅਨ 2017’ ਦੇ ਬੈਨਰ ਤਹਿਤ ਵੱਖ-ਵੱਖ ਕਾਰਜ਼ਗਾਰੀ ਲਈ ਮਿਲੇ ਛੇ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਅਪਰੈਲ:
ਲਾਇਨ ਭਵਨ ਵਿੱਚ ਅੱਜ ਦੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਇਨਜ਼ ਕਲੱਬਜ਼ ਵੱਲੋਂ ‘ਆਰੀਅਨ 2017’ ਦੇ ਬੈਨਰ ਹੇਠ ਰਿਜ਼ਨ ਕਾਨਫਰੰਸ ਹੋਈ। ਇਸ ਮੌਕੇ ਲਾਇਨਜ਼ ਕਲੱਬ ਖਰੜ ਸਿਟੀ ਨੂੰ ਵੱਖ-ਵੱਖ ਕਾਰਜ਼ਗਾਰੀ ਲਈ ਛੇ ਐਵਾਰਡ ਦਿੱਤੇ ਗਏ ਹਨ। ਇਸ ਕਾਨਫਰੰਸ ਦੇ ਮੁੱਖ ਮਹਿਮਨ ਲਾਇਨਜ਼ ਇੰਟਰਨੈਸ਼ਨ ਕਲੱਬ-321 ਐਫ ਦੇ ਡਿਸਟ੍ਰਿਕਟ ਗਰਵਨਰ ਯੋਗੇਸ਼ ਸੋਨੀ ਸਨ। ਉਨ੍ਹਾਂ ਕਲੱਬਾਂ ਦੀ ਕਾਰਜ਼ਗਾਰੀ ਦਾ ਲੇਖਾ ਜੋਖਾ ਕਰਦੇ ਹੋਏ ਅਗਲੇ ਮਹੀਨਿਆਂ ਵਿਚ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ।
ਲਾਇਨਜ਼ ਕਲੱਬ ਖਰੜ ਸਿਟੀ ਨੂੰ ਖੂਨਦਾਨ ਕੈਂਪ ਵਿਚ ਐਪਰੀਸੇਸ਼ਨ ਐਵਾਰਡ, ਭਾਰਤ ਸਵੱਛ ਮੁਹਿੰਮ ਵਿਚ ਐਪਰੀਸੇਸ਼ਨ ਐਵਾਰਡ,ਪ੍ਰਧਾਨ ਭੁਪਿੰਦਰ ਸਿੰਘ ਨੂੰ ਥਰਡ ਬੈਸਟ ਪ੍ਰੈਜੀਡੈਟ ਐਵਾਰਡ,ਸੈਕਿੰਡ ਬੈਸਟ ਐਵਾਰਡ ਸੁਭਾਸ ਅਗਵਰਾਲ ਖਜਾਨਚੀ, ਸਕੱਤਰ ਭਾਰਤ ਜੈਨ ਨੂੰ ਬੈਸਿਟ ਸਕੱਤਰ, ਬੈਸਿਟ ਆਫ ਕਲੱਬ ਦੇ ਐਵਾਰਡ ਦੇ ਕੇ ਕਲੱਬ ਦੇ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਰਿਜਨ ਕਾਨਫਰੰਸ ਵਿਚ ਇਸ ਕਲੱਬ ਨੂੰ ਕੁਲ 6 ਐਵਾਰਡ ਪ੍ਰਾਪਤ ਕੀਤੇ। ਕਲੱਬ ਵਲੋਂ ਅਗਲੇ ਸਾਲ ਲਈ ਹੋਰ ਅੱਗੇ ਲਈ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਦਾ ਐਲਾਨ ਕੀਤਾ। ਰਿਜ਼ਨ ਕਾਨਫਰੰਸ ਦੌਰਾਨ ਇਹ ਐਵਾਰਡ ਲਾਇਨਜ਼ ਇੰਟਰਨੈਸ਼ਨ ਕਲੱਬ -321 ਐਫ ਦੇ ਡਿਸਟ੍ਰਿਕਟ ਗਰਵਨਰ ਯੋਗੇਸ਼ ਸੋਨੀ ਦੀ ਅਗਵਾਈ ਵਿਚ ਕਲੱਬ ਦੇ ਅਹੁੱਦੇਦਾਰਾਂ ਨੂੰ ਦਿੱਤੇ ਗਏ । ਇਸ ਮੌਕੇ ਲਾਇਨ ਆਨੰਦ ਸਾਹਨੀ ਫਸਟ ਡਿਸਟ੍ਰਿਕਟ ਗਰਵਨਰ, ਲਾਇਨ ਬੀ.ਐਸ.ਸੋਹਲ ਸੈਕਿੰਲ ਡਿਸਟ੍ਰਿਕਟ ਗਵਰਨਰ, ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਲਾਇਨ ਅਨਿਲ ਆਨੰਦ,ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਭੁਪਿੰਦਰ ਸਿੰਘ, ਸਕੱਤਰ ਭਾਰਤ ਜੈਨ, ਸੁਭਾਸ਼ ਅਗਰਵਾਲ, ਗੁਰਮੁੱਖ ਸਿੰਘ ਮਾਨ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…