ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਸਤੰਬਰ:
ਲਾਇਨਜ ਕਲੱਬ ਖਰੜ ਸਿਟੀ ਵੱਲੋਂ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਦੇ ਫਸਟ ਡਿਸਟ੍ਰਿਕਟ ਗਵਰਨਰ ਬਰਿੰਦਰ ਸਿੰਘ ਸੋਹਲ ਮੁੱਖ ਮਹਿਮਾਨ ਅਤੇ ਤੇਜਪ੍ਰੀਤ ਸਿੰਘ ਗਿੱਲ ਨੇ ਗੈਸਟ ਆਫ ਆਨਰ ਵੱਲੋਂ ਸ਼ਮੂਲੀਅਤ ਕੀਤੀ। ਜਦੋਂ ਕਿ ਸੈਕਿੰਡ ਡਿਸਟ੍ਰਿਕਟ ਗਵਰਨਰ ਗੋਪਾਲ ਸ਼ਰਮਾ,ਪੀ.ਡੀ.ਜੀ. ਆਰ.ਕੇ.ਮਹਿਤਾ, ਪੀ.ਡੀ.ਜੀ. ਪ੍ਰੀਤਕੰਵਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕਲੱਬ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾ ਕੇ ਅਧਿਆਪਕਾਂ ਦੀ ਕਾਰਜਕਾਰੀ ਨੂੰ ਵੇਖਦੇ ਹੋਏ ਉਨ੍ਹਾਂ ਦੀ ਚੋਣ ਕੀਤੀ ਗਈ। ਕਲੱਬ ਵਲੋਂ ਸਮਾਗਮ ਦੌਰਾਨ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦੇ ਪਿੰ੍ਰੰਸੀਪਲ ਜਤਿੰਦਰ ਗੁਪਤਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਦੀ ਪੰਜਾਬੀ ਲੈਕਚਰਾਰ, ਸਰਕਾਰੀ ਹਾਈ ਸਕੂਲ ਗੜਾਗਾਂ ਦੀ ਸਤਿੰਦਰ ਕੌਰ ਸਾਇੰਸ ਮਿਸਟੈ੍ਰਸ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਡੀ.ਪੀ.ਈ. ਪਰਦੀਪ ਕੁਮਾਰ, ਨਵਦੀਪ ਚੌਧਰੀ ਪੀ.ਟੀ.ਆਈ, ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਿਜਨ ਚੇਅਰਪਰਸਨ ਆਰ.ਕੇ.ਸ਼ਰਮਾ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਜੋਨ ਚੇਅਰਪਰਸਨ ਭੁਪਿੰਦਰ ਸਿੰਘ, ਦਵਿੰਦਰ ਗੁਪਤਾ, ਸੁਭਾਸ ਅਗਰਵਾਲ, ਹਰਬੰਸ ਸਿੰਘ, ਪਰਮਪ੍ਰੀਤ ਸਿੰਘ, ਯਸਪਾਲ ਬੰਸਲ, ਭਾਰਤ ਜੈਨ, ਪ੍ਰਿਤਪਾਲ ਸਿੰਘ ਲੋਗੀਆਂ,ਕਮਲ ਕੁਮਾਰ, ਵਿਨੋਦ ਕੁਮਾਰ, ਲੀੲੋ ਇੰਟਰਨੈਸ਼ਨਲ ਕਲੱਬ ਦੀ ਚੇਅਰਪਰਸਨ ਸਤਵਿੰਦਰ ਕੌਰ, ਪਿੰ੍ਰਸੀਪਲ ਅਵਤਾਰ ਸਿੰਘ ਗਿੱਲ ਸਮੇਤ ਕਲੱਬ ਦੇ ਸਮੂਹ ਅਹੁੱਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…