ਲਾਇਨਜ ਕਲੱਬ ਖਰੜ ਸਿਟੀ ਨੇ ਸਰਕਾਰੀ ਸਕੂਲ ਵਿੱਚ ਲਗਾਇਆ ਮੁਫ਼ਤ ਸ਼ੂਗਰ ਜਾਂਚ ਕੈਂਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਨਵੰਬਰ:
ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਅੰਤਰ ਰਾਸ਼ਟਰੀ ਪੱਧਰ ਤੇ 13 ਤੋਂ 19 ਨਵੰਬਰ ਤੱਕ ਚਲਾਈ ਗਈ ਮੁਫਤ ਸ਼ੂਗਰ ਜਾਗਰੂਕਤਾ ਮੁਹਿੰਮ ਤਹਿਤ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਆਂ ਸ਼ਹਿਰ ਬਡਾਲਾ ਵਿਖੇ ਮੁਫਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ। ਪ੍ਰੋਜੈਕਟ ਚੇਅਰਮੈਨ ਪੀ.ਡੀ.ਜੀ.ਪ੍ਰੀਤਕੰਵਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਸਕੂਲ ਦੇ 10ਵੀਂ, 11ਵੀਂ 12ਵੀਂ ਕਲਾਸ ਦੇ 102 ਵਿਦਿਆਰਥੀ, ਵਿਦਿਆਰਥਣਾਂ ਦਾ ਸ਼ੂਗਰ ਚੈਕ ਕਰਕੇ ਮੌਕੇ ਤੇ ਰਿਪੋਰਟ ਦਿੱਤੀ ਗਈ। ਇਹ ਕੈਂਪ ਸਕੂਲਾਂ ਵਿਚ ਇਸ ਕਰਕੇ ਲਗਾਏ ਜਾ ਰਹੇ ਹਨ ਤਾਂ ਕਿ ਬੱਚਿਆਂ ਨੁੂੰ ਪੜਾਈ ਦੇ ਨਾਲ ਨਾਲ ਆਪਣੀ ਸਿਹਤ ਬਾਰੇ ਵੀ ਗਿਆਨ ਪ੍ਰਾਪਤ ਹੋ ਸਕੇ। ਸਕੂਲ ਦੇ ਪਿੰ੍ਰਸੀਪਲ ਮਲਕੀਤ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਵਿੰਦਰ ਕੌਰ ਇੰਚਾਰਜ਼ ਗਾਈਡੈਸ ਕੌਸਲਰ, ਕੁਲਵਿੰਦਰ ਕੌਰ, ਸਤਨਾਮ ਕੌਰ, ਕਿਰਨਜੀਤ ਕੌਰ ਸਕੂਲ ਲੈਕਚਰਾਰ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਸੁਨੀਲ ਅਗਰਵਾਲ, ਪਰਮਪ੍ਰੀਤ ਸਿੰਘ ਸਮੇਤ ਹੋਰ ਅਹੁੱਦੇਦਾਰ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…