nabaz-e-punjab.com

ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਸਰਕਾਰੀ ਸਕੂਲ ਵਿੱਚ ਮਾਦਾ ਭਰੂਣ ਹੱਤਿਆ ’ਤੇ ਕਰਵਾਇਆ ਸੈਮੀਨਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਅਗਸਤ:
ਭਰੂਣ ਹੱਤਿਆਂ ਬਾਰੇ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਸੀ.ਸੈ.ਸਕੂਲ ਸ਼ਕਰੂਲਾਂਪੁਰ ਵਿਖੇ ‘ਮਾਦਾ ਭਰੂਣ ਹੱਤਿਆ-ਇੱਕ ਸਮਾਜਿਕ ਸ਼ਰਾਪ’ ਦੇ ਬੈਨਰ ਹੇਠ ਸੈਮੀਨਾਰ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਸਕੂਲ ਦੇ ਵਿਦਿਆਰਥੀ ਪ੍ਰਗਟ ਸਿੰਘ ਨੇ ਅਣਜੰਮੀ ਧੀ ਦੀ ਪੂਕਾਰ, ਵਿਦਿਆਰਥਣ ਕੁਲਵਿੰਦਰ ਕੌਰ ਨੇ ਭਰੂਣ ਹੱਤਿਆ, ਵਿਦਿਆਰਥਣ ਪੁਸ਼ਪਿੰਦਰ ਕੌਰ ਨੇ ਮਾਦਾ ਭਰੂਣ ਹੱਤਿਆ ਵਰਗੇ ਵਿਸ਼ਿਆਂ ਨੂੰ ਬਾਰੀਕੀ ਨਾਲ ਛੂੰਹਦੇ ਹੋਏ ਪਰਚੇ ਪੜ੍ਹੇ। ਪੀ.ਡੀ.ਜੀ.ਪ੍ਰੀਤਕੰਵਲ ਸਿੰਘ ਨੇ ਸੈਮੀਨਾਰ ਵਿਚ ਹਾਜ਼ਰ ਵਿਦਿਆਰਥੀ, ਵਿਦਿਆਰਥਣਾਂ ਨੂੰ ਭਰੂਣ ਹੱਤਿਆ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਸਹੁੰ ਚੁਕਾਉਦੇ ਹੋਏ ਅਪੀਲ ਕੀਤੀ ਕਿ ਉਸ ਇਸ ਸਬੰਧੀ ਆਪਣੇ ਘਰਾਂ ਅਤੇ ਆਸਪਾਸ ਦੇ ਦੋਸਤਾਂ ਮਿੱਤਰਾਂ ਨਾਲ ਵਿਚਾਰ ਸਾਂਝੇ ਕਰਨ ਕੀ ਅਸੀ ਅੱਜ ਸਕੂਲ ਵਿਚ ਭਰੂਣ ਹੱਤਿਆਰ ਬਾਰੇ ਕੀ ਕੁਝ ਸਿੱਖਿਆ ਹੈ। ਸਕੂਲ ਦੀ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਭਾਸ਼ਨ ਦੇਣ ਵਾਲੇ ਅਤੇ ਪੋਸਟਰ ਬਣਾਉਣ ਵਾਲੇ ਬੱਚਿਆਂ ਦਾ ਕਲੱਬ ਵਲੋਂ ਵਿਸੇਸ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਤਵਿੰਦਰ ਕੌਰ ਪ੍ਰੋਜੈਕਟ ਚੇਅਰਮੈਨ, ਸਮਾਜ ਸੇਵੀ ਆਗੂ ਸੁਭਾਸ਼ ਅਗਰਵਾਲ, ਫਸਟ ਪ੍ਰਧਾਨ ਪਰਮਪ੍ਰੀਤ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਹਰਬੰਸ ਸਿੰਘ, ਵਿਨੀਤ ਜੈਨ, ਸਕੂਲ ਦੇ ਸਟਾਫ ਮੈਂਬਰ ਪਰਵੀਨ ਕੁਮਾਰੀ, ਚਰਨਜੀਤ ਕੌਰ, ਆਸ਼ਾ ਸ਼ਰਮਾ, ਹਰਜਿੰਦਰ ਕੌਰ, ਭੁਪਿੰਦਰ ਕੌਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…