
ਲਾਇਨਜ਼ ਕਲੱਬ ਖਰੜ ਸਿਟੀ ਨੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਵਿੱਢੀ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਅਕਤੂਬਰ:
ਸਵੱਛ ਭਾਰਤ ਮੁਹਿੰਮ ਤਹਿਤ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵੱਲੋਂ ਸਾਂਝੇ ਤੌਰ ਤੇ ਸਿਵਲ ਹਸਪਤਾਲ ਖਰੜ, ਸਰਕਾਰੀ ਮਾਡਲ ਸਕੂਲ ਖਰੜ ਦੇ ਬੱਚਿਆਂ ਨੇ ਮਿਲ ਕੇ ਸਫਾਈ ਕੀਤੀ। ਸਫ਼ਾਈ ਮੁਹਿੰਮ ਵਿੱਚ ਸਕੂਲ ਦੇ ਐਨ.ਐਸ.ਐਸ. ਵਲੰਟੀਅਰ ਵੀ ਭਾਗ ਲਿਆ। ਪ੍ਰੋਜੈਕਟ ਚੇਅਰਮੈਨ ਤੇ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ, ਕਲੱਬ ਦੇ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਅਤੇ ਕਲੱਬ ਵੱਲੋਂ ਸਾਂਝੇ ਤੌਰ ’ਤੇ ਸਫਾਈ ਅਤੇ ਹੋਰ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਭਾਗ ਲਿਆ ਜਾ ਰਿਹਾ ਹੈ।
ਇਸ ਮੌਕੇ ਸਕੂਲ ਦੇ ਵਲੰਟੀਅਰਾਂ ਨੂੰ ਸਮੋਸੇ ਅਤੇ ਚਾਹ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪਰਮਪ੍ਰੀਤ ਸਿੰਘ, ਸਮਾਜ ਸੇਵੀ ਆਗੂ ਸੁਭਾਸ਼ ਅਗਰਵਾਲ, ਸਕੂਲ ਦੇ ਐਨ.ਐਸ.ਐਸ.ਯੂਨਿਟ ਦੇ ਇੰਚਾਰਜ਼ ਰਾਮ ਆਸਰਾ ਕਸ਼ਯਪ, ਐਸ.ਐਲ.ਏ. ਰਾਕੇਸ਼ ਕੁਮਾਰ, ਸੀਨੀਅਰ ਪੱਤਰਕਾਰ ਪੰਕਜ ਚੱਢਾ ਸਮੇਤ ਐਨ.ਐਸ.ਐਸ.ਯੂਨਿਟ ਦੇ ਵਲੰਟੀਅਰ ਹਾਜ਼ਰ ਸਨ।