Nabaz-e-punjab.com

ਲਾਇਨਜ਼ ਕਲੱਬ ਖਰੜ ਸਿਟੀ ਨੇ ਗਰੈਸਟਨ ਰਿਜੋਰਟ ਖਾਨਪੁਰ ਵਿੱਚ ਕਰਵਾਇਆ ਪ੍ਰਭਾਵਸ਼ਾਲੀ ਸਮਾਗਮ

ਸਮਾਗਮ ਦੌਰਾਨ ਨਵੇਂ ਚੁਣੇ ਗਏ ਪੀਸੀਐਸ ਜੁਡੀਸ਼ਲ ਸੁਮਿਤ ਗਰਗ ਦਾ ਕੀਤਾ ਵਿਸ਼ੇਸ਼ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਜਨਵਰੀ:
ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਗਰੈਸਟਨ ਰਿਜੋਰਟ ਖਾਨਪੁਰ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਲਾਇਨਜ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321ਐਫ਼ ਦੇ ਡਿਸਟ੍ਰਿਕਟ ਗਵਰਨਰ ਬਰਿੰਦਰ ਸਿੰਘ ਸੋਹਲ ਮੁੱਖ ਮਹਿਮਾਨ ਸਨ ਜਦਕਿ ਸੁਮਿੱਤ ਗਰਗ ਪੀ.ਸੀ.ਐਸ. ਜੂਡੀਸ਼ੀਅਲ ਗੈਸਟ ਆਫ ਆਨਰ ਸਨ। ਕਲੱਬ ਵੱਲੋਂ ਨਵੇਂ ਚੁਣੇ ਗਏ ਪੀ.ਸੀ.ਐਸ. ਜੂਡੀਸ਼ੀਅਲ ਸੁਮਿੱਤ ਗਰਗ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਬਰਿੰਦਰ ਸਿੰਘ ਸੋਹਲ ਨੇ ਆਪਣੇ ਭਾਸ਼ਨ ਵਿਚ ਆਖਿਆ ਹੈ ਕਿ ਖੂਨਦਾਨ ਕੈਂਪ, ਅੱਖਾਂ ਦਾ ਕੈਪ, ਰਲੀਵਿੰਗ ਹੰਗਰ ਪ੍ਰੋਜੈਕਟਾਂ ਸਮੇਤ ਹੋਰ ਪ੍ਰੋਜੈਕਟਾਂ ਦੀ ਕਲੱਬ ਰਿਪੋਰਟ ਦੇਖੀ ਹੈ ਅਤੇ ਇਹ ਕਲੱਬ ਸਮਾਜ ਸੇਵਾ ਦੇ ਖੇਤਰ ਵਿਚ ਵਧੀਆਂ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਲੱਬ ਨੂੰ ਪੌਕੇ ਤੌਰ ਤੇ ਪ੍ਰੋਜੈਕਟ ਜਿਵੇ ਫਿਜਿੳਥਰੈਪੀ ਸੈਟਰ, ਹਸਪਤਾਲ, ਲੈਬ ਜਾਂ ਹੋਰ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਅਸੀ ਪੱਕੇ ਤੌਰ ਤੇ ਚਲਾਏ ਜਾ ਰਹੇ ਪ੍ਰੋਜੈਕਟ ਰਾਹੀਂ ਲੋਕੀ ਹੋਰ ਵੀ ਵਧੇਰੇ ਸਹੂਲਤਾਂ ਲੈ ਸਕਣ। ਉਨ੍ਹਾਂ ਲਾਇਨਜ਼ ਕਲੱਬ ਇੰਟਰਨੈਸ਼ਨਲ ਥੱਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਚੱਲ ਰਹੇ ਬਲੱਡ ਬੈਕ, ਆਈ.ਹਸਪਤਾਲ ਸਮੇਤ ਹੋਰ ਪ੍ਰੋਜੈਕਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਲੱਬ ਦੇ ਸੀਨੀਅਰ ਮੈਬਰ ਡਾ. ਸੁਖਬੀਰ ਸਿੰਘ ਰਾਣਾ ਵਲੋਂ ਕਲੱਬ ਵਲੋਂ ਜੁਲਾਈ ਤੋਂ ਦਸੰਬਰ 2108 ਤੱਕ ਕੀਤੇ ਗਏ 91 ਪ੍ਰੋਜੈਕਟਾਂ ਦੀ ਵਿਸਥਾਰ ਪੂਰਵਕ ਰਿਪੋਰਟ ਵੀ ਪੜ੍ਹੀ। ਪ੍ਰਧਾਨ ਪਰਮਪ੍ਰੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕਲੱਬ ਦੇ ਫਸਟ ਪ੍ਰਧਾਨ ਯਸਪਾਲ ਬੰਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਭਰਦੇ ਗਾਇਕ ਗੁਰੀ ਮਾਮੂਪਰੀਆ, ਮਨਪ੍ਰੀਤ ਵਾਰਸ ਵਲੋਂ ਗੀਤਾਂ ਰਾਹੀਂ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਇਸ ਮੌਕੇ ਕੌਸਲ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸ਼ਰਮਾ, ਪਿੰ੍ਰ.ਜਤਿੰਦਰ ਗੁਪਤਾ, ਕਲੱਬ ਦੇ ਅਹੁੱਦੇਦਾਰ ਗੁਰਮੁੱਖ ਸਿੰਘ ਮਾਨ, ਸੁਭਾਸ ਅਗਰਵਾਲ, ਵਨੀਤ ਜੈਨ, ਹਰਜਿੰਦਰ ਸਿੰਘ ਗਿੱਲ, ਹਰਬੰਸ ਸਿੰਘ, ਯਸਪਾਲ ਬਾਂਸਲ, ਚੰਦਰ ਗਰਗ, ਕਮਲ ਕੁਮਾਰ, ਰਜ਼ਨੀਸ ਸ਼ੁਕਲਾ, ਅਮਨਦੀਪ ਸਿੰਘ ਮਾਨ ਸਮੇਤ ਮਨੋਜ਼ ਕੁਮਾਰ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਵਿਸ਼ਨੂੰ ਮਿੱਤਲ ਸਮੇਤ ਸ਼ਹਿਰ ਦੇ ਪੰਤਵੱਤੇ ਸੱਜਣ ਅਤੇ ਲਾਇਨਜ ਮੈਬਰਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…