Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਸਿਟੀ ਨੇ ਗਰੈਸਟਨ ਰਿੋਜ਼ਟ ਖਾਨਪੁਰ ਵਿੱਚ 101 ਪੌਦੇ ਲਗਾਏ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਜੁਲਾਈ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ 100 ਸਾਲ ਪੂਰੇ ਹੋਣ ਤੇ 101ਵੇਂ ਸਾਲ ਦੀ ਸ਼ੁਰੂਆਤ ਮੌਕੇ ਗਰੈਸਟਨ ਰਿਜ਼ੋਰਟ ਖਾਨਪੁਰ ਵਿਖੇ 101 ਪੌਦਾ ਲਗਾ ਕੇ ਕੀਤੀ ਗਈ। ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਪ੍ਰੋਜੈਕਟ ਚੇਅਰਮੈਨ ਭਾਰਤ ਜੈਨ ਨੇ ਦੱਸਿਆ ਕਿ ਕਲੱਬ ਵਲੋਂ ਜੁਲਾਈ, ਅਗਸਤ ਮਹੀਨੇ ਵਿਚ ਬਰਸਾਤ ਦੇ ਮੌਸਮ ਦੌਰਾਨ ਵੱਖ-ਵੱਖ ਥਾਵਾਂ ਤੇ ਪੰਜ ਹਜ਼ਾਰ ਛਾਂਦਾਰ, ਫਲਦਾਰ ਪੌਦੇ ਲਗਾਏ ਜਾਣਗੇ ਕਿਉੁਕਿ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਪੌਦਾ ਲਗਾ ਕੇ ਉਸਨੂੰ ਵੱਡਾ ਰੁੱਖ ਬਣਾਏ ਤਾਂ ਕਿ ਗੰਧਲੇ ਹੋ ਰਹੇ ਵਾਤਾਵਰਣ ਨੂੰ ਸੁੱਧ ਕਰ ਸਕੀਏ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਪਿਛਲੇ ਸਾਲ ਵਿਚ ਕੀਤੇ ਗਏ ਸਮਾਜ ਸੇਵੀ ਕੰਮਾਂ ਲਈ ਲਾਇਨਜ਼ ਕਲੱਬ ਇੰਟਰਨੈਸ਼ਨਲ 321 ਐਫ ਵਿਚ ਵਧੀਆਂ ਕਾਰਜ਼ਗਾਰੀ ਦਾ ਐਵਾਰਡ ਮਿਲ ਚੁੱਕੇ ਹਨ। ਪ੍ਰੌਦੇ ਲਗਾਉਣ ਸਮੇਂ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ,ਸਕੱਤਰ ਹਰਬੰਸ ਸਿੰਘ, ਖਜਾਨਚੀ ਵਨਿਤ ਜੈਨ, ਸੰਜੀਵ ਕੁਮਾਰ ਗਰਗ, ਵਿਨੋਦ ਕੁਮਾਰ, ਪਰਮਪ੍ਰੀਤ ਸਿੰਘ ਫਸਟ ਪ੍ਰਧਾਨ,ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ